ਭਾਈ ਜਸਬੀਰ ਸਿੰਘ ਰਿਆੜ ਜੀ ਦੀ ਆਵਾਜ਼ 'ਚ ਸ਼ਬਦ 'ਵਿਣੁ ਬੋਲਿਆ ਸਭੁ ਕਿਛੁ ਜਾਣਦਾ' ਦਾ ਟੀਜ਼ਰ ਆਇਆ ਸਾਹਮਣੇ  

Written by  Shaminder   |  February 20th 2020 04:51 PM  |  Updated: February 20th 2020 04:51 PM

ਭਾਈ ਜਸਬੀਰ ਸਿੰਘ ਰਿਆੜ ਜੀ ਦੀ ਆਵਾਜ਼ 'ਚ ਸ਼ਬਦ 'ਵਿਣੁ ਬੋਲਿਆ ਸਭੁ ਕਿਛੁ ਜਾਣਦਾ' ਦਾ ਟੀਜ਼ਰ ਆਇਆ ਸਾਹਮਣੇ  

'ਵਿਣੁ ਬੋਲਿਆ ਸਭੁ ਕਿਛੁ ਜਾਣਦਾ' ਸ਼ਬਦ ਭਾਈ ਜਸਬੀਰ ਸਿੰਘ ਰਿਆੜ ਜੀ ਦੀ ਰਸਭਿੰਨੀ ਆਵਾਜ਼ 'ਚ ਇਸ ਸ਼ਬਦ ਦਾ ਵਰਲਡ ਪ੍ਰੀਮੀਅਰ 23 ਫਰਵਰੀ ਨੂੰ ਕੀਤਾ ਜਾਵੇਗਾ ।ਇਸ ਸ਼ਬਦ ਨੂੰ ਤੁਸੀਂ ਪੀਟੀਸੀ ਪੰਜਾਬੀ, ਪੀਟੀਸੀ ਸਿਮਰਨ ਅਤੇ ਪੀਟੀਸੀ ਰਿਕਾਰਡਜ਼  'ਤੇ ਸਰਵਣ ਕਰ ਸਕਦੇ ਹੋ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੀਟੀਸੀ ਰਿਕਾਰਡਜ਼ ਵੱਲੋਂ ਕਈ ਸ਼ਬਦ ਰਿਲੀਜ਼ ਕੀਤੇ ਗਏ ਹਨ ।

ਹੋਰ ਵੇਖੋ:ਪੰਜਾਬ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ‘ਤੇ ਬਣ ਰਹੀ ਫ਼ਿਲਮ ,ਜਨਮ ਦਿਨ ‘ਤੇ ਹੋਵੇਗੀ ਰਿਲੀਜ਼

ਜਿਨ੍ਹਾਂ ਦਾ ਲਾਭ ਸੰਗਤਾਂ ਉਠਾ ਰਹੀਆਂ ਨੇ ।ਇਸ ਸ਼ਬਦ 'ਚ ਅਰਦਾਸ ਦੀ ਗੱਲ ਕੀਤੀ ਗਈ ਹੈ ਕਿ ਉਹ ਕੁਲ ਮਾਲਕ ਪ੍ਰਮਾਤਮਾ ਜਿਸ ਅੱਗੇ ਅਸੀਂ ਹਰ ਰੋਜ਼ ਕੋਈ ਨਾ ਕੋਈ ਮੰਗ ਰੱਖਦੇ ਹਾਂ ਅਤੇ ਅਰਦਾਸ ਕਰਦੇ ਹਾਂ ਉਹ ਸਾਡੇ ਬਿਨਾਂ ਬੋਲਣ ਤੋਂ ਹੀ ਸਭ ਕੁਝ ਜਾਣਦਾ ਹੈ, ਕਿਉਂਕਿ ਜੇ ਉਹ ਦੇਣ 'ਚ ਸਮਰੱਥ ਹੈ ਤਾਂ ਉਹ ਸਭ ਕੁਝ ਜਾਣਦਾ ਵੀ ਹੈ ਕਿ ਮੇਰੇ ਬੱਚੇ ਨੂੰ ਕਿਸ ਚੀਜ਼ ਦੀ ਜ਼ਰੂਰਤ ਕਦੋਂ ਅਤੇ ਕਿੰਨੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network