ਅੱਜ ਹੈ ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ ਦਾ ਜਨਮ ਦਿਨ, ਜਨਮ ਦਿਨ ਤੇ ਜਾਣੋਂ ਵਿੰਦੂ ਨਾਲ ਜੁੜੀਆਂ ਖ਼ਾਸ ਗੱਲਾਂ 

written by Rupinder Kaler | May 06, 2019

ਦਾਰਾ ਸਿੰਘ ਦੇ ਬੇਟੇ ਵਿੰਦੂ ਦਾਰਾ ਸਿੰਘ 6 ਮਈ ਨੂੰ ਆਪਣਾ 55ਵਾਂ ਜਨਮ ਦਿਨ ਮਨਾ ਰਹੇ ਹਨ । ਪਿਤਾ ਦਾਰਾ ਸਿੰਘ ਦੇ ਨਾਂ ਕਰਕੇ ਵਿੰਦੂ ਦਾਰਾ ਸਿੰਘ ਦਾ ਬਾਲੀਵੁੱਡ ਵਿੱਚ ਚੰਗਾ ਨਾਂ ਹੈ । ਉਹਨਾਂ ਨੇ ਕਈ ਫ਼ਿਲਮਾਂ ਤੇ ਟੀਵੀ ਸੀਰੀਅਲ ਵਿੱਚ ਕੰਮ ਕੀਤਾ ਹੈ । ਵਿੰਦੂ ਲੱਗਪਗ 20 ਸਾਲ ਤੋਂ ਫ਼ਿਲਮਾਂ ਵਿੱਚ ਕੰਮ ਕਰਦੇ ਆ ਰਹੇ ਹਨ । ਵਿੰਦੂ ਨੇ ਕਰਨ ਫ਼ਿਲਮ ਦੇ ਨਾਲ 1994  ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।

vindu-dara-singh vindu-dara-singh
ਇਸ ਤੋਂ ਬਾਅਦ ਉਹਨਾਂ ਨੇ 1996 ਵਿੱਚ ਰੱਬ ਦੀਆਂ ਰੱਖਾਂ ਵਿੱਚ ਕੰਮ ਕੀਤਾ ਸੀ । ਇਸ ਤੋਂ ਬਾਅਦ ਉਹ ਕਈ ਪੰਜਾਬੀ ਫ਼ਿਲਮਾਂ ਵਿੱਚ ਦਿਖਾਈ ਦਿੱਤੇ । ਇਸ ਤੋਂ ਬਾਅਦ ਉਹਨਾਂ ਨੇ ਕਈ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਜਿਵੇਂ ਗਰਵ, ਮੈਨੇ ਪਿਆਰ ਕਿਉਂ ਕੀਆ, ਪਾਟਰਨਰ, ਕਿਸ ਸੇ ਪਿਆਰ ਕਰੂੰ, ਕਮਬਖਤ ਇਸ਼ਕ, ਹਾਊਸ ਫੁਲ ਸਮੇਤ ਹੋਰ ਕਈ ਫ਼ਿਲਮਾਂ ਵਿੱਚ ਕੰਮ ਕੀਤਾ । ਵਿੰਦੂ ਸਾਲ 2014 ਵਿੱਚ ਆਖਰੀ ਵਾਰ ਜੱਟ ਜੈਮਸ ਬਾਂਡ ਵਿੱਚ ਨਜ਼ਰ ਆਏ ਸਨ ।
vindu-dara-singh vindu-dara-singh
ਫ਼ਿਲਮਾਂ ਤੋਂ ਇਲਾਵਾ ਵਿੰਦੂ ਨੇ ਛੋਟੇ ਪਰਦੇ ਤੇ ਵੀ ਹੱਥ ਅਜਮਾਇਆ ਸੀ । ਪਿਤਾ ਵਾਂਗ ਉਹਨਾਂ ਨੇ ਜੈ ਵੀਰ ਹਨੂੰਮਾਨ ਵਿੱਚ ਹਨੂੰਮਾਨ ਦਾ ਕਿਰਦਾਰ ਨਿਭਾਇਆ । ਇਸ ਤੋਂ ਬਾਅਦ ਉਹਨਾਂ ਨੇ ਬਿੱਗ ਬਾਸ ਸੀਜਨ-3 ਵਿੱਚ ਜਿੱਤ ਹਾਸਲ ਕੀਤੀ । ਵਿੰਦੂ ਕੁਝ ਕਾਰਨਾਂ ਕਰਕੇ ਵਿਵਾਦਾਂ ਵਿੱਚ ਵੀ ਰਹੇ ਹਨ । ਵਿੰਦੂ ਨੇ ਦੋ ਵਿਆਹ ਕਰਵਾਏ ਹਨ ।
vindu-dara-singh vindu-dara-singh
ਪਹਿਲਾ ਵਿਆਹ ਉਹਨਾਂ ਨੇ ਤੱਬੂ ਦੀ ਭੈਣ ਫਰਾਹ ਨਾਲ ਕਰਵਾਇਆ ਸੀ । ਪਰ ਇਹ ਵਿਆਹ ਜ਼ਿਆਦਾ ਚਿਰ ਟਿੱਕ ਨਹੀਂ ਸੱਕਿਆ । ਇਸ ਤੋਂ ਬਾਅਦ ਵਿੰਦੂ ਨੇ ਮਾਡਲ ਡਿਨੋ ਉਮਰੋਵਾ ਨਾਲ ਵਿਆਹ ਕਰਵਾਇਆ ।
vindu-dara-singh vindu-dara-singh

0 Comments
0

You may also like