Advertisment

ਵਿੰਦੂ ਦਾਰਾ ਸਿੰਘ ਨੇ ਆਪਣੇ ਮਾਪਿਆ ਦੀ ਅਣਦੇਖੀ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਕੀਤੀ ਸਾਂਝੀ

author-image
By Lajwinder kaur
New Update
ਵਿੰਦੂ ਦਾਰਾ ਸਿੰਘ ਨੇ ਆਪਣੇ ਮਾਪਿਆ ਦੀ ਅਣਦੇਖੀ ਤਸਵੀਰ ਪ੍ਰਸ਼ੰਸਕਾਂ ਦੇ ਨਾਲ ਕੀਤੀ ਸਾਂਝੀ
Advertisment
ਬਾਲੀਵੁੱਡ ਅਦਾਕਾਰ ਵਿੰਦੂ ਦਾਰਾ ਸਿੰਘ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਪਿਤਾ ਜੀ ਯਾਨੀਕਿ
Advertisment
ਦਾਰਾ ਸਿੰਘ ਦੀਆਂ ਅਣਦੇਖੀਆਂ ਤਸਵੀਰਾਂ ਨੂੰ ਆਪਣੇ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਮਾਪਿਆ ਦੀ ਅਣਦੇਖੀ ਤਸਵੀਰ ਸਾਂਝੀ ਕੀਤੀ ਹੈ। vindu dara singh with family Image Source: instagram ਹੋਰ ਪੜ੍ਹੋ : ਕਰੀਨਾ ਕਪੂਰ ਖ਼ਾਨ ਨੇ ਦਿਖਾਇਆ ਆਪਣੇ ਦੂਜੇ ਬੇਟੇ ਦਾ ਚਿਹਰਾ ਅਤੇ ਨਾਲ ਹੀ ਸਾਂਝੀ ਕੀਤੀ ਆਪਣੇ ਬਚਪਨ ਦੀ ਪਿਆਰੀ ਜਿਹੀ ਤਸਵੀਰ actor vindu singh shared his parents iamge Image Source: instagram ਇਹ ਤਸਵੀਰ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਸਾਂਝੀ ਕੀਤੀ ਸੀ। ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਮਾਂ ਦਾ ਬਰਥਡੇਅ ਸੀ । ਮਾਂ ਨੂੰ ਯਾਦ ਕਰਦੇ ਹੋਏ ਲਿਖਿਆ ਹੈ- ‘ਮੇਰੀ ਮੰਮੀ ਦਾ ਜਨਮਦਿਨ ਹੈ ਜੋ ਸਚਮੁੱਚ ਸਵਰਗ ਵਿੱਚ ਹੈ ਅਤੇ ਉਸਦੀ ਅਸੀਸ ਹਮੇਸ਼ਾ ਸਾਡੇ ਉੱਤੇ ਰਹੇਗੀ! ਤੁਸੀਂ ਸਾਰੇ ਖੁਸ਼ਕਿਸਮਤ ਹੋ ਜੋ ਲੋਕ ਆਪਣੇ ਮਾਪਿਆ ਦੇ ਨਾਲ ਹਨ, ਹਰ ਵਾਰ ਉਨ੍ਹਾਂ ਨੂੰ ਤੁਸੀਂ ਜੱਫੀ ਪਾ ਸਕਦੇ ਹੋ ਅਤੇ ਚੁੰਮ ਸਕਦੇ ਹੋ ਜਦੋਂ ਵੀ ਚਾਹੋ.. ਹਮੇਸ਼ਾ ਆਪਣੇ ਮਾਪਿਆਂ ਨੂੰ ਦੱਸੋ ਕਿ ਤੁਸੀਂ ਉਨ੍ਹਾਂ ਨਾਲ ਕਿੰਨਾ ਪਿਆਰ ਕਰਦੇ ਹੋ...ਕਿਉਂਕਿ ਮਾਪੇ ਸਾਡੇ ਜਿਉਂਦੇ ਜਾਗਦੇ ਰੱਬ ਨੇ’ । image of vindu dara singh in punjabi look Image Source: instagram ਜੇ ਗੱਲ ਕਰੀਏ ਵਿੰਦੂ ਦਾਰਾ ਸਿੰਘ ਦੀ ਤਾਂ ਉਹ ਹਿੰਦੀ ਫ਼ਿਲਮਾਂ ਦੇ ਨਾਲ ਪੰਜਾਬੀ ਫ਼ਿਲਮਾਂ ‘ਚ ਕਾਫੀ ਸਰਗਰਮ ਰਹਿੰਦੇ ਹਨ। ਉਹ ਟੀਵੀ ਦੇ ਕਈ ਨਾਮੀ ਸੀਰੀਅਲਾਂ 'ਚ ਕੰਮ ਕਰ ਚੁੱਕੇ ਨੇ। ਉਹ ਨਾਨਕ ਨਾਮ ਜਹਾਜ਼ ਫ਼ਿਲਮ ਦੇ ਰੀਮੇਕ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਹ ਕਈ ਹੋਰ ਫ਼ਿਲਮਾਂ ‘ਚ ਵੀ ਕੰਮ ਕਰਦੇ ਹੋਏ ਨਜ਼ਰ ਆਉਣਗੇ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment