Advertisment

ਰਾਨੂ ਮੰਡਲ ਹੀ ਨਹੀਂ ਇਹ ਲੋਕ ਵੀ ਕੁਝ ਸਕਿੰਟਾਂ ਦੀ ਵੀਡੀਓ ਵਾਇਰਲ ਹੋਣ ਨਾਲ ਬਣੇ ਹਨ ਸਟਾਰ

author-image
By Aaseen Khan
New Update
ਰਾਨੂ ਮੰਡਲ ਹੀ ਨਹੀਂ ਇਹ ਲੋਕ ਵੀ ਕੁਝ ਸਕਿੰਟਾਂ ਦੀ ਵੀਡੀਓ ਵਾਇਰਲ ਹੋਣ ਨਾਲ ਬਣੇ ਹਨ ਸਟਾਰ
Advertisment
ਸ਼ੋਸ਼ਲ ਮੀਡੀਆ ਜਿੱਥੇ ਆਏ ਦਿਨ ਹੀ ਕੁਝ ਨਾ ਕੁਝ ਨਵਾਂ ਵਾਇਰਲ ਹੁੰਦਾ ਰਹਿੰਦਾ ਹੈ। ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵੀ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋਣ ਨਾਲ ਬਦਲੀ ਹੈ। ਜਿੱਥੇ ਅਕਸਰ ਕਈ ਵੱਡੀਆਂ ਹਸਤੀਆਂ ਨੂੰ ਸ਼ੋਸ਼ਲ ਮੀਡੀਆ 'ਤੇ ਬਦਨਾਮ ਕਰਨ ਦਾ ਕੰਮ ਕੀਤਾ ਜਾਂਦਾ ਹੈ ਉੱਥੇ ਹੀ ਕਈਆਂ ਨੂੰ ਇਸ ਨੇ ਸਟਾਰ ਬਣਾਇਆ ਹੈ। ਜਿਵੇਂ ਪਿਛਲੇ ਦਿਨੀਂ ਹੀ ਰੇਲਵੇ ਸਟੇਸ਼ਨ 'ਤੇ ਗੀਤ ਗਾ ਕੇ ਵਾਇਰਲ ਹੋਈ ਮਹਿਲਾ ਰਾਨੂ ਮੰਡਲ ਜਿਸ ਦੀ ਤਕਦੀਰ ਨੇ ਅਜਿਹਾ ਪਲਟਾ ਖਾਦਾ ਕੇ ਰੇਲਵੇ ਸਟੇਸ਼ਨ ਤੋਂ ਬਾਅਦ ਹੁਣ ਹਿਮੇਸ਼ ਰੇਸ਼ਮੀਆ ਨਾਲ ਉਸ ਦੀ ਫ਼ਿਲਮ 'ਚ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। Ranu Mandal Ranu Mandal ਅੱਜ ਤੁਹਨੂੰ ਦੱਸ ਦੇ ਅਜਿਹੇ ਹੀ ਕੁਝ ਨਾਮ ਜਿੰਨ੍ਹਾਂ ਦੀ ਛੋਟੀ ਜਿਹੀ ਵੀਡੀਓ ਸਾਹਮਣੇ ਆਉਂਦੇ ਹੀ ਸ਼ੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਨਾਲ ਛਾਅ ਗਈ। ਸੰਜੀਵ ਸ਼੍ਰੀਵਾਸਤਵ ਨਾਮ ਨਹੀਂ ਪਰ ਤੁਸੀਂ ਇਸ ਦੀ ਵੀਡੀਓ ਜ਼ਰੂਰ ਦੇਖੀ ਹੋਵੇਗੀ ,ਡਾਂਸਿੰਗ ਅੰਕਲ ਦੇ ਨਾਮ ਨਾਲ ਫੇਮਸ ਹੋਏ ਸੰਜੀਵ ਸ਼੍ਰੀਵਾਸਤਵ ਦੀ ਗੋਵਿੰਦਾ ਦੇ ਸਟਾਈਲ 'ਚ ਡਾਂਸ ਦਾ ਵੀਡੀਓ ਬਹੁਤ ਵਾਇਰਲ ਹੋਇਆ। ਨ੍ਹਾਂ ਦੀ ਮਸ਼ਹੂਰੀ ਦਾ ਅੰਦਾਜ਼ਾ ਇਸ ਤੋਂ ਲਗਾ ਸਕਦੇ ਹਾਂ ਕਿ ਸਲਮਾਨ ਖਾਨ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ।ਇਹ ਹੀ ਨਹੀਂ ਵੀਡੀਓ ਵਾਇਰਲ ਹੋਣ ਤੋਂ ਬਾਅਦ ਗੋਵਿੰਦਾ ਨੇ ਖੁਦ ਉਸ ਨਾਲ ਮੁਲਾਕਾਤ ਕੀਤੀ।
Advertisment
Dancing Uncle Dancing Uncle ਢਿੰਚੈਕ ਪੂਜਾ ਅਜਿਹਾ ਨਾਮ ਜਿਸ ਦੇ ਬੇਤੁਕੇ ਗਾਣਿਆਂ ਨੇ ਸ਼ੋਸ਼ਲ ਮੀਡੀਆ 'ਤੇ ਤਰਥੱਲੀ ਮਚਾ ਦਿੱਤੀ। ਢਿੰਚੈਕ ਪੂਜਾ ਨੂੰ ਲੋਕਾਂ ਨੇ ਮਜ਼ਾਕ ਦਾ ਪਾਤਰ ਬਣਾ ਲਿਆ 'ਤੇ ਉਹ ਵਾਇਰਲ ਹੋ ਗਈ। ਢਿੰਚੈਕ ਪੂਜਾ ਸਲਮਾਨ ਖ਼ਾਨ ਦੇ ਸ਼ੋਅ ਬਿੱਗ ਬੌਸ 'ਚ ਵੀ ਆਪਣੀ ਪਾਪੂਲੈਰਿਟੀ ਦੇ ਸਿਰ 'ਤੇ ਭਾਗ ਲੈ ਚੁੱਕੀ ਹੈ। ਯੂ ਟਿਊਬ 'ਤੇ ਅੱਜ ਉਸ ਦੇ ਲੱਖਾਂ ਹੀ ਫਾਲੋਵਰਸ ਹਨ। Dhinchek pooja Dhinchek pooja ਪ੍ਰਿਆ ਪ੍ਰਕਾਸ਼ ਵਾਰੀਅਰ ਜਿਸ ਦੇ 26 ਸਕਿੰਟ ਦੇ ਵੀਡੀਓ ਨੇ ਉਸ ਨੂੰ ਸ਼ੋਸ਼ਲ ਮੀਡੀਆ 'ਤੇ ਅੰਤਾਂ ਦੀ ਸ਼ੌਹਰਤ ਦਿਵਾਈ ਹੈ। ਨੈਣ ਮਟੱਕਾ ਤਾਂ ਅਕਸਰ ਹੀ ਫ਼ਿਲਮਾਂ 'ਤੇ ਗਾਣਿਆਂ 'ਚ ਹੁੰਦਾ ਰਹਿੰਦਾ ਸੀ ਪਰ ਜੋ ਅੰਦਾਜ਼ ਪ੍ਰਿਆ ਪ੍ਰਕਾਸ਼ ਦਾ ਵਾਇਰਲ ਹੋਇਆ ਉਹ ਸ਼ਾਇਦ ਹੀ ਕਿਸੇ ਦਾ ਹੋਇਆ ਹੋਵੇ। ਹੋਰ ਵੇਖੋ : ਹਾਰਵੀ ਸੰਧੂ ਨੇ ਦੱਸੀ ਪੰਜਾਬੀਆਂ ਦੀ ਅਸਲ ਪਹਿਚਾਣ ਤੇ ਚੜ੍ਹਤ, ਦੇਖੋ ਵੀਡੀਓ Priya parkash varrier Priya parkash varrier ਇਹ ਤਾਂ ਸਨ ਉਹ ਨਾਮ ਜਿਹੜੇ ਪੂਰੇ ਦੇਸ਼ 'ਚ ਵਾਇਰਲ ਹੋਏ ਪਰ ਪੰਜਾਬ 'ਚ ਵੀ ਪਿਛਲੇ ਕੁਝ ਸਮੇਂ ਤੋਂ ਕਈ ਸ਼ੋਸ਼ਲ ਮੀਡੀਆ ਸਟਾਰਸ ਨੇ ਜਨਮ ਲਿਆ ਹੈ। ਜਿੰਨ੍ਹਾਂ 'ਚ ਮੁੱਖ ਮੰਤਰੀ ਉਰਫ ਧਰਮਪ੍ਰੀਤ, ਹਰਮਨ ਚੀਮਾ, ਗੋਪੀ ਲੌਂਗੀਆ, ਸੋਨੀ ਕਰਿਉ ਆਦਿ ਵਰਗੇ ਕਈ ਨਾਮ ਸ਼ਾਮਿਲ ਹਨ।
Advertisment

Stay updated with the latest news headlines.

Follow us:
Advertisment
Advertisment
Latest Stories
Advertisment