Advertisment

ਮਰਹੂਮ ਰਿਸ਼ੀ ਕਪੂਰ ਨੂੰ ਪਤਨੀ ਨੀਤੂ ਸਿੰਘ ਤੇ ਪੁੱਤ ਰਣਬੀਰ ਕਪੂਰ ਨੇ ਦਿੱਤੀ ਸ਼ਰਧਾਂਜਲੀ, ਦੇਖੋ ਵਾਇਰਲ ਤਸਵੀਰ

author-image
By Lajwinder kaur
New Update
ਮਰਹੂਮ ਰਿਸ਼ੀ ਕਪੂਰ ਨੂੰ ਪਤਨੀ ਨੀਤੂ ਸਿੰਘ ਤੇ ਪੁੱਤ ਰਣਬੀਰ ਕਪੂਰ ਨੇ ਦਿੱਤੀ ਸ਼ਰਧਾਂਜਲੀ, ਦੇਖੋ ਵਾਇਰਲ ਤਸਵੀਰ
Advertisment
ਬਾਲੀਵੁੱਡ ਦੇ ਦਿੱਗਜ ਅਦਾਕਾਰ ਰਿਸ਼ੀ ਕਪੂਰ ਜੋ ਕਿ 30 ਅਪ੍ਰੈਲ ਨੂੰ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ । ਉਨ੍ਹਾਂ ਦੀ ਮੌਤ ਦੀ ਖਬਰ ਉਨ੍ਹਾਂ ਦੇ ਪਰਿਵਾਰ ਦੇ ਨਾਲ ਹੀ ਫ਼ਿਲਮੀ ਜਗਤ ਲਈ ਵੀ ਵੱਡਾ ਸਦਮਾ ਸੀ । ਜਿਸਦੇ ਚੱਲਦੇ ਹਾਲੀਵੁੱਡ ਦੇ ਵੀ ਕਈ ਅਦਾਕਾਰਾਂ ਨੇ ਸੋਸ਼ਲ ਮੀਡੀਆ ਦੇ ਰਾਹੀਂ ਰਿਸ਼ੀ ਕਪੂਰ ਦੀ ਮੌਤ ਦੇ ਦੁੱਖ ਪ੍ਰਗਟਾਇਆ ਹੈ ।
Advertisment
ਰਿਸ਼ੀ ਕਪੂਰ ਦੇ ਦਿਹਾਂਤ ਤੋਂ ਕੁਝ ਦਿਨ ਬਾਅਦ ਉਨ੍ਹਾਂ ਦੀ ਪਤਨੀ ਨੀਤੂ ਸਿੰਘ ਤੇ ਪੁੱਤਰ ਰਣਬੀਰ ਕਪੂਰ ਨੇ ਆਪਣੇ ਘਰ ‘ਚ ਪੂਜਾ ਦਾ ਆਯੋਜਨ  ਕਰਵਾਇਆ ਹੈ । ਪੂਜਾ ਦੀ ਇੱਕ ਤਸਵੀਰ ਦੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ । ਜਿਸ ‘ਚ ਨੀਤੂ ਸਿੰਘ ਤੇ ਰਣਬੀਰ ਕਪੂਰ ਮਰਹੂਮ ਰਿਸ਼ੀ ਕਪੂਰ ਦੇ ਇੱਕ ਫੋਟੋ ਫਰੇਮ ਦੇ ਨਾਲ ਬੈਠੇ ਨਜ਼ਰ ਆ ਰਹੇ ਨੇ, ਜੋ ਫੁੱਲਾਂ ਦੇ ਨਾਲ ਸਜੀ ਹੋਈ ਹੈ ।
ਰਣਬੀਰ ਕਪੂਰ ਨੇ ਕੁੜਤਾ ਪਾਇਆ ਹੋਇਆ ਹੈ ਤੇ ਸਿਰ ‘ਤੇ ਕੇਸਰੀ ਰੰਗ ਦੀ ਪਗੜੀ ਬੰਨੀ ਹੋਈ ਹੈ । ਰਿਸ਼ੀ ਕਪੂਰ ਦੀ ਬੇਟੀ ਰਿਧਿਮਾ ਜਿਸ ਨੂੰ ਲਾਕਡਾਊਨ ਦੇ ਕਾਰਨ ਆਪਣੇ ਪਿਤਾ ਦੇ ਅੰਤਿਮ ਦਰਸ਼ਨ ਵੀ ਨਹੀਂ ਨਸੀਬ ਹੋਏ । ਉਹ ਕੱਲ੍ਹ ਦੇਰ ਰਾਤ ਦਿੱਲੀ ਤੋਂ ਮੁੰਬਈ ਪਹੁੰਚੇ ਸਕੀ । ਰਿਧਿਮਾ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਭਾਵੁਕ ਪੋਸਟ ਵੀ ਪਾਈ ਸੀ ।
 
View this post on Instagram
 

#ranbirkapoor #aliaabhatt at #RishiKapoor funeral #rip ??

A post shared by Viral Bhayani (@viralbhayani) on

ਰਿਸ਼ੀ ਕਪੂਰ ਦੇ ਅੰਤਿਮ ਸੰਸਕਾਰ ‘ਚ ਉਨ੍ਹਾਂ ਦੇ ਵੱਡੇ ਭਾਈ ਰਣਧੀਰ ਕਪੂਰ, ਕਰੀਨਾ ਕਪੂਰ, ਸੈਫ ਅਲੀ ਖ਼ਾਨ, ਅਭਿਸ਼ੇਕ ਬੱਚਨ, ਆਲਿਆ ਭੱਟ ਤੇ ਪਰਿਵਾਰ ਦੇ ਕੁਝ ਖ਼ਾਸ ਲੋਕ ਹੀ ਸ਼ਾਮਿਲ ਹੋਏ ਸਨ ।    
Advertisment

Stay updated with the latest news headlines.

Follow us:
Advertisment
Advertisment
Latest Stories
Advertisment