ਕਪਿਲ ਸ਼ਰਮਾ ਦੀ ਪਤਨੀ ਗਿੰਨੀ ਬਚਪਨ 'ਚ ਨਜ਼ਰ ਆਉਂਦੀ ਸੀ ਆਪਣੀ ਧੀ ਵਾਂਗ, ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ ਇਹ ਤਸਵੀਰ

written by Lajwinder kaur | January 17, 2020

ਪੰਜਾਬ ਦੇ ਕਮੇਡੀ ਸਟਾਰ ਕਪਿਲ ਸ਼ਰਮਾ ਜੋ ਕਿ ਹਾਲ ਹੀ ‘ਚ ਇੱਕ ਬੇਟੀ ਦੇ ਪਿਤਾ ਬਣੇ ਨੇ। ਜਿਸ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਸੱਤਵੇਂ ਆਸਮਾਨ ‘ਤੇ ਪਹੁੰਚੀ ਹੋਈ ਹੈ। ਹਾਲ ਹੀ ‘ਚ ਉਨ੍ਹਾਂ ਨੇ ਆਪਣੀ ਧੀ ਅਨਾਇਰਾ ਸ਼ਰਮਾ ਦੀ ਪਹਿਲੀ ਝਲਕ ਸਾਂਝੀ ਕੀਤੀ ਹੈ। ਜਿਸ ਤੋਂ ਬਾਅਦ ਮਨੋਰੰਜਨ ਜਗਤ ਦੀਆਂ ਨਾਮੀ ਹਸਤੀਆਂ ਨੇ ਵਧਾਈ ਵਾਲੇ ਮੈਸੇਜ ਪੋਸਟ ਕਰਕੇ ਬੱਚੀ ਆਪਣੀ ਸ਼ੁਭਕਾਮਨਾਵਾਂ ਵੀ ਦਿੱਤੀਆਂ।

 
View this post on Instagram
 

Like Mother,Like Daughter????❤❤?? #GinniAnayra #MotherDaughter #Cuties . @ginnichatrath @kapilsharma

A post shared by GINNI.SHARMA.LOVERS (@ginnichatrath.lovers) on

ਹੋਰ ਵੇਖੋ:ਤਿੰਨ ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਨੇ ਜੱਸ ਮਾਣਕ ਤੇ ਇਸ ਕਿਊਟ ਬੱਚੀ ਦੀ ਤਸਵੀਰ ਨੂੰ ਅਨਾਇਰਾ ਦੀ ਪਹਿਲੀ ਝਲਕ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਕਪਿਲ ਸ਼ਰਮਾ ਦੀ ਪਤਨੀ ਗਿੰਨੀ ਚਤਰਥ ਦੇ ਬਚਪਨ ਦੀ ਤਸਵੀਰ ਖੂਬ ਵਾਇਰਲ ਹੋ ਰਹੀ ਹੈ। ਇਸ ਤਸਵੀਰ ‘ਚ ਇੱਕ ਪਾਸੇ ਗਿੰਨੀ ਚਤਰਥ ਤੇ ਦੂਜੇ ਪਾਸੇ ਅਨਾਇਰਾ ਦੀ ਫੋਟੋ ਦਿਖਾਈ ਦੇ ਰਹੀ ਹੈ। ਗਿੰਨੀ ਚਤਰਥ ਬਚਪਨ ‘ਚ ਆਪਣੇ ਧੀ ਵਾਂਗ ਹੀ ਨਜ਼ਰ ਆਉਂਦੇ ਸਨ। ਦਰਸ਼ਕਾਂ ਵੱਲੋਂ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ਤੇ ਖੂਬ ਸ਼ੇਅਰ ਵੀ ਕੀਤਾ ਜਾ ਰਿਹਾ ਹੈ।
View this post on Instagram
 

Meet our piece of heart “Anayra Sharma” ❤️ ? #gratitude

A post shared by Kapil Sharma (@kapilsharma) on

ਦੱਸ ਦਈਏ ਕਪਿਲ ਸ਼ਰਮਾ ਤੇ ਗਿੰਨੀ ਚਤਰਥ 12 ਦਸੰਬਰ 2018 ‘ਚ ਵਿਆਹ ਕਰਵਾ ਲਿਆ ਸੀ। ਵਿਆਹ ਦੇ ਇੱਕ ਸਾਲ ਬਾਅਦ ਉਨ੍ਹਾਂ ਦਾ ਘਰ ਬੱਚੇ ਦੀਆਂ ਕਿਲਕਾਰੀਆਂ ਨਾਲ ਗੂੰਜ ਉੱਠਿਆ ਹੈ। ਜੇ ਗੱਲ ਕਰੀਏ ਕਪਿਲ ਸ਼ਰਮਾ ਦੇ ਕੰਮ ਦੀ ਤਾਂ ਉਹ ਟੀਵੀ ਉੱਤੇ ਆਪਣਾ ਕਾਮੇਡੀ ਸ਼ੋਅ ਚਲਾ ਰਹੇ ਨੇ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

0 Comments
0

You may also like