ਜਾਣੋ ਕਿਉਂ 'ਕੈਰੀ ਆਨ ਜੱਟਾ-3’ ਦੇ ਸੈੱਟ ‘ਤੇ ਇਹ ਕਲਾਕਾਰ ਲੱਗੇ ਰੋਣ, ਵੀਡੀਓ ਹੋਇਆ ਵਾਇਰਲ

written by Lajwinder kaur | October 02, 2022 05:06pm

Viral Video: ਜਿਵੇਂ ਕਿ ਸਭ ਜਾਣਦੇ ਹੀ ਨੇ ਕਿ ਗਿੱਪੀ ਗਰੇਵਾਲ ਜੋ ਕਿ ਏਨੀਂ ਦਿਨੀਂ ਲੰਡਨ ‘ਚ ਆਪਣੀ ਆਉਣ ਵਾਲੀ ਫ਼ਿਲਮ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫ਼ਿਲਮ ‘ਚ ਕਈ ਨਾਮੀ ਕਲਾਕਾਰ ਜਿਵੇਂ ਜਸਵਿੰਦਰ ਭੱਲਾ, ਬਿੰਨੂ ਢਿੱਲੋਂ, ਸੋਨਮ ਬਾਜਵਾ, ਕਵਿਤਾ ਕੌਸ਼ਿਕ, ਸ਼ਿੰਦਾ ਗਰੇਵਾਲ, ਕਰਮਜੀਤ ਅਨਮੋਲ ਤੋਂ ਇਲਾਵਾ ਕਈ ਹੋਰ ਕਲਾਕਾਰ ਕੰਮ ਕਰ ਰਹੇ ਹਨ।

ਦੱਸ ਦਈਏ ਇਹ ਫ਼ਿਲਮ ਭਾਵੇਂ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ, ਪਰ ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਦੇ ਕਲਾਕਾਰ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਫ਼ਿਲਮ ਦੇ ਸੈੱਟ ਤੋਂ ਗਿੱਪੀ ਗਰੇਵਾਲ ਤੇ ਉਨ੍ਹਾਂ ਦੇ ਸਹਿ ਕਲਾਕਾਰ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

ਹੋਰ ਪੜ੍ਹੋ : ਰਾਮਾਇਣ 'ਚ ਭਗਵਾਨ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਨੂੰ ਵੇਖ ਉਨ੍ਹਾਂ ਦੇ ਪੈਰਾਂ 'ਚ ਡਿੱਗ ਪਈ ਇਹ ਔਰਤ, ਵੇਖੋ ਵੀਡੀਓ

gippy and shinda image source instagram

ਹਾਲ ਹੀ ‘ਚ ਗਿੱਪੀ ਗਰੇਵਾਲ ਨੇ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ। ਇਹ ਵੀਡੀਓ ਕੈਰੀ ਆਨ ਜੱਟਾ-3 ਦੇ ਸੈੱਟ ਤੋਂ ਹੈ, ਜਿਸ ‘ਚ ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ, ਕਵਿਤਾ ਕੌਸ਼ਿਕ ਤੇ ਸੋਨਮ ਬਾਜਵਾ ਰੋਂਦੇ ਹੋਏ ਨਜ਼ਰ ਆ ਰਹੇ ਹਨ। ਤੁਸੀਂ ਵੀ ਸੋਚ ਰਹੇ ਹੋਵੇਗੇ ਕਿ ਇਹ ਰੋਂ ਕਿਉਂ ਰਹੇ ਹਨ। ਹੈਰਾਨ ਤੇ ਪ੍ਰੇਸ਼ਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ। ਤੁਹਾਨੂੰ ਦੱਸ ਦਈਏ ਇਹ ਵੀਡੀਓ ਗਿੱਪੀ ਗਰੇਵਾਲ ਨੇ ਰੋਣ ਵਾਲੇ ਫਿਲਟਰ ਦੀ ਵਰਤੋਂ ਕਰਕੇ ਸ਼ੂਟ ਕੀਤਾ ਹੈ। ਜਿਸ ਕਰਕੇ ਸਾਰੇ ਹੀ ਕਲਾਕਾਰ ਰੋਂਦੇ ਹੋਏ ਨਜ਼ਰ ਆ ਰਹੇ ਹਨ। ਪ੍ਰਸ਼ੰਸਕ ਇਸ ਪੋਸਟ ਉੱਤੇ ਆਪਣੀ ਮਜ਼ੇਦਾਰ ਪ੍ਰਤੀਕਿਰਿਆ ਦੇ ਰਹੇ ਹਨ।

kavita kaushik crying video image source instagram

ਗਿੱਪੀ ਗਰੇਵਾਲ ਨੇ ਇਸ ਵੀਡੀਓ ਨੂੰ ਆਪਣੀ ਆਉਣ ਵਾਲੀ ਫ਼ਿਲਮ ‘ਹਨੀਮੂਨ’ ਦੇ ਪਹਿਲੇ ਗੀਤ ‘ਝਾਂਜਰ’ ਦੇ ਨਾਲ ਅਪਲੋਡ ਕੀਤਾ ਹੈ। ਗਿੱਪੀ ਗਰੇਵਾਲ ਦੀ ਝੋਲੀ ਕਈ ਫ਼ਿਲਮੀ ਪ੍ਰੋਜੈਕਟ ਹਨ। ਹਾਲ ਹੀ ‘ਚ ਉਨ੍ਹਾਂ ਦੀ ਵਾਹ ਵਾਹੀ ਖੱਟ ਚੁੱਕੀ ਫ਼ਿਲਮ ‘ਯਾਰ ਮੇਰਾ ਤਿੱਤਲੀਆਂ ਵਰਗਾ’ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋ ਚੁੱਕੀ ਹੈ। ਇਸ ਤੋਂ ਇਲਾਵਾ ਹਨੀਮੂਨ ਵੀ ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ।

sonam bajwa crying video image source instagram

 

You may also like