ਨੌਜਵਾਨਾਂ ਨੇ ਜਦੋਂ ਪੰਜਾਬੀ ਬੋਲੀਆਂ ਨੂੰ ਲਗਾਇਆ ਅੰਗਰੇਜ਼ੀ ਤੜਕਾ, ਤਾਂ ਵਿਦੇਸ਼ੀ ਮੇਮਾਂ ਵੀ ਹੋਈਆਂ ਨੱਚਣ ਲਈ ਮਜ਼ਬੂਰ, ਦੇਖੋ ਵੀਡੀਓ

written by Lajwinder kaur | January 29, 2020

ਪੰਜਾਬੀ ਲੋਕ ਵਿਰਸਾ ਜੋ ਕਿ ਬਹੁਤ ਹੀ ਵਿਸ਼ਾਲ ਹੈ, ਪਰ ਤਕਨੀਕੀ ਯੁੱਗ ਦੇ ਚੱਲਦੇ ਪੰਜਾਬੀ ਸੱਭਿਆਚਾਰ ਅਲੋਪ ਹੋ ਰਿਹਾ ਹੈ। ਉਥੇ ਹੀ ਸਮਾਜ 'ਚ ਅਜਿਹੇ ਲੋਕ ਵੀ ਨੇ ਜੋ ਸੱਭਿਆਚਾਰ ਦੀ ਸਾਂਭ ਸੰਭਾਲ ਕਰ ਰਹੇ ਨੇ। ਜੀ ਹਾਂ ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਹੋਰ ਵੇਖੋ:ਕਿਕ੍ਰੇਟਰ ਰਿਸ਼ਭ ਪੰਤ ਦੇ ਜਨਮ ਦਿਨ ‘ਤੇ ਟੀਮ ਇੰਡੀਆ ਨੇ ਕੀਤੀ ਖੂਬ ਮਸਤੀ, ਸਾਹਮਣੇ ਆਈਆਂ ਤਸਵੀਰਾਂ ਇਸ ਵੀਡੀਓ ‘ਚ ਪੰਜਾਬੀ ਨੌਜਵਾਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਵਿਦੇਸ਼ੀ ਲੋਕਾਂ ਤੱਕ ਪਹੁੰਚਾਉਣ ਲਈ ਪੱਛਮੀ ਰੰਗ ਦਿੰਦੇ ਹੋਏ ਨਜ਼ਰ ਆ ਰਹੇ ਹਨ। ਜੀ ਹਾਂ ਇਨ੍ਹਾਂ ਨੌਜਵਾਨਾਂ ਨੇ ਪੰਜਾਬੀ ਬੋਲੀਆਂ ਨੂੰ ਅੰਗਰੇਜ਼ੀ ਭਾਸ਼ਾ ਦਾ ਤੜਕਾ ਲਗਾਕੇ ਵੱਖਰੀ ਹੀ ਮਿਸਾਲ ਪੇਸ਼ ਕੀਤੀ ਹੈ। ਵਿਦੇਸ਼ ਦੀਆਂ ਗੋਰੀਆਂ ਮੇਮਾਂ ਵੀ ਅੰਗਰੇਜ਼ੀ ਬੋਲੀਆਂ ਉੱਤੇ ਨੱਚਣ ਲਈ ਮਜ਼ਬੂਰ ਹੋ ਗਈਆਂ। ਵਿਆਹ ‘ਚ ਆਈਆਂ ਇਨ੍ਹਾਂ ਆਸਟ੍ਰੇਲੀਅਨ ਮਹਿਲਾਵਾਂ ਪੂਰੀ ਤਰ੍ਹਾਂ ਪੰਜਾਬੀ ਸੱਭਿਆਚਾਰ ‘ਚ ਰੰਗੀਆਂ ਨਜ਼ਰ ਆਈਆਂ। ਉਨ੍ਹਾਂ ਨੇ ਪੰਜਾਬੀ ਸੂਟ ਸਲਵਾਰ ਪਾਏ ਹੋਏ ਸਨ ਤੇ ਗੋਰਿਆਂ ਨੇ ਵੀ ਪਗੜੀ ਬੰਨੀ ਹੋਈ ਸੀ। ਸਾਰੇ ਹੀ ਵਿਦੇਸ਼ੀ ਮਹਿਮਾਨ ਪੰਜਾਬੀ ਸੱਭਿਆਚਾਰ ਦੇ ਰੰਗਾਂ ‘ਚ ਰੰਗੇ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਹੋ ਕਿਵੇਂ ਵਿਦੇਸ਼ੀ ਮੇਮਾਂ ਢੋਲ ਦੇ ਡੱਗੇ 'ਤੇ ਥਿਰਕ ਰਹੀਆਂ ਨੇ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ।  

0 Comments
0

You may also like