ਭੈਣ ਭਰਾ ਦੇ ਪਿਆਰ ਨੂੰ ਦਰਸਾਉਂਦਾ ਇਹ ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ, ਬੀਮਾਰ ਭੈਣ ਨਾਲ ਪਿਆਰ ਜਤਾਉਂਦਾ ਨਜ਼ਰ ਆਇਆ ਭਰਾ,ਗਗਨ ਕੋਕਰੀ ਨੇ ਕੀਤਾ ਸਾਂਝਾ

written by Shaminder | July 06, 2022

ਗਗਨ ਕੋਕਰੀ (Gagan Kokri) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਇੱਕ ਭਰਾ ਆਪਣੀ ਬੀਮਾਰ ਭੈਣ ਨੂੰ ਕੁੱਛੜ ਚੁੱਕ ਕੇ ਉਸ ਦੇ ਨਾਲ ਪਿਆਰ ਜਤਾ ਰਿਹਾ ਹੈ । ਭੈਣ ਭਰਾ ਦੇ ਇਸ ਪਿਆਰ ਨੂੰ ਹਰ ਕੋਈ ਸਲਾਮ ਕਰ ਰਿਹਾ ਹੈ । ਸੋਸ਼ਲ ਮੀਡੀਆ ‘ਤੇ ਵੀ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ਨੂੰ ਗਗਨ ਕੋਕਰੀ ਨੇ ਆਪਣੇ ਗੀਤ ਦੇ ਨਾਲ ਪੋਸਟ ਕੀਤਾ ਹੈ ।

gagan kokri shared video-min image From instagram

ਹੋਰ ਪੜ੍ਹੋ : ਹੁਣ ਗਗਨ ਕੋਕਰੀ ਨੇ ਕਿਸ ਨੂੰ ਸੁਣਾਈਆਂ ਖਰੀਆਂ-ਖਰੀਆਂ, ਕਿਹਾ ‘ਜੇ ਉਸ ਦੇ ਜਿਉਂਦੇ ਜੀ ਬੁਰਾ ਨਹੀਂ ਕਿਹਾ ਤਾਂ ਪੂਰਾ ਹੱਕ ਆ ਕਿ ਉਸਦੇ ਗੀਤ ਗਾਓ’

ਇਸ ਦੇ ਨਾਲ ਹੀ ਸਰੋਤੇ ਵੀ ਇਸ ਵੀਡੀਓ ਨੂੰ ਵੇਖਣ ਤੋਂ ਬਾਅਦ ਇਸ ਭੈਣ ਦੀ ਤੰਦਰੁਸਤੀ ਦੇ ਲਈ ਅਰਦਾਸ ਕਰ ਰਹੇ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਆਪਣੇ ਭਰਾ ਨੂੰ ਵੇਖ ਕੇ ਇਸ ਬੀਮਾਰ ਭੈਣ ਦੇ ਚਿਹਰੇ ‘ਤੇ ਖੁਸ਼ੀ ਆ ਜਾਂਦੀ ਹੈ ਅਤੇ ਭਰਾ ਵੀ ਆਪਣੀ ਭੈਣ ਦੇ ਨਾਲ ਲਾਡ ਲਡਾਉਂਦਾ ਹੋਇਆ ਉਸ ਨੂੰ ਆਪਣੀਆਂ ਬਾਹਾਂ ‘ਚ ਚੁੱਕ ਲੈਂਦਾ ਹੈ ।

gagan kokri image From instagram

ਹੋਰ ਪੜ੍ਹੋ : ਗਗਨ ਕੋਕਰੀ ਨੇ ਬਰਥਡੇ ‘ਤੇ ਅਸੀਸਾਂ ਅਤੇ ਪਿਆਰ ਦੇਣ ‘ਤੇ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ, ਬਰਥਡੇ ਸੈਲੀਬ੍ਰੇਸ਼ਨ ਦਾ ਵੀਡੀਓ ਕੀਤਾ ਸਾਂਝਾ

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਗਗਨ ਕੋਕਰੀ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਪ੍ਰਮਾਤਮਾ ਭੈਣ ਭਰਾ ਨੂੰ ਬਹੁਤ ਹੀ ਖੁਸ਼ ਰੱਖੇ, ਕੁਝ ਗਾਣੇ ਖਾਸ ਨੇ ਤੇ ਬਹੁਤ ਜ਼ਿੰਦਗੀਆਂ ਨਾਲ ਜੁੜੇ ਨੇ’ ।

Gagan kokri image From instagram

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਆਉਣ ਵਾਲੀ ਐਲਬਮ ਦੇ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ । ਗਗਨ ਕੋਕਰੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ । ਜਲਦ ਹੀ ਉਹ ਹੋਰ ਵੀ ਕਈ ਪ੍ਰੋਜੈਕਟਸ ‘ਚ ਨਜ਼ਰ ਆਉਣਗੇ।

 

View this post on Instagram

 

A post shared by Gagan Kokri (@gagankokri)

You may also like