ਦੇਖੋ ਇਹ ਖ਼ਾਸ ਵੀਡੀਓ ਜਦੋਂ ਦਿਲਜੀਤ ਦੋਸਾਂਝ ਦੀ ਗਾਇਕੀ ਸੁਣ ਕੇ ਸਟੇਜ ‘ਤੇ ਭੰਗੜੇ ਪਾਉਣ ਲੱਗ ਪਏ ਸੀ ਗਾਇਕ ਗਿੱਪੀ ਗਰੇਵਾਲ

written by Lajwinder kaur | July 14, 2021

ਪੰਜਾਬੀ ਮਿਊਜ਼ਿਕ ਜਗਤ ਦੇ ਦੋ ਨਾਮੀ ਗਾਇਕ ਜੋ ਅਕਸਰ ਹੀ ਚਰਚਾ ‘ਚ ਰਹਿੰਦੇ ਨੇ। ਦੋਵਾਂ ਹੀ ਸਿੰਗਰਾਂ ਦੀ ਚੰਗੀ ਫੈਨ ਫਾਲਵਿੰਗ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਦੀ। ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤ ਇੱਕ ਪੁਰਾਣਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ, ਜਿਸ ‘ਚ ਗਿੱਪੀ ਗਰੇਵਾਲ ਤੇ ਦਿਲਜੀਤ ਦੋਸਾਂਝ ਨਜ਼ਰ ਆ ਰਹੇ ਨੇ।

Diljit Dosanjh- album image source- instagram

ਹੋਰ ਪੜ੍ਹੋ : ਨੇਹਾ ਕੱਕੜ ਦੀ ਜ਼ਿੰਦਗੀ ‘ਚ ਆਈ ਖੁਸ਼ੀ, ਪਤੀ ਰੋਹਨਪ੍ਰੀਤ ਸਿੰਘ ਨੇ ਪੋਸਟ ਪਾ ਕੇ ਦਿੱਤੀ ਵਧਾਈ

ਹੋਰ ਪੜ੍ਹੋ : ਰਣਵਿਜੇ ਨੇ ਆਪਣੇ ਬੇਟੇ ਦੀ ਪਿਆਰੀ ਜਿਹੀ ਝਲਕ ਸਾਂਝੀ ਕਰਕੇ ਵਾਹਿਗੁਰੂ ਜੀ ਦਾ ਕੀਤਾ ਸ਼ੁਕਰਾਨਾ

gippy grewal and gippy grewal

ਵੀਡੀਓ ‘ਚ ਦੇਖ ਸਕਦੇ ਹੋ ਦਿਲਜੀਤ ਦੋਸਾਂਝ ਆਪਣੇ ਸੁਪਰ ਹਿੱਟ ਗੀਤ 'ਟਰੱਕ' ਗਾ ਰਹੇ ਨੇ। ਇਸ ਲਾਈਵ ਸਟੇਜ ਪ੍ਰਫਾਰਮੈਂਸ ਵਾਲੇ ਵੀਡੀਓ ‘ਚ ਦੇਖ ਸਕਦੇ ਹੋ ਜਦੋਂ ਦਿਲਜੀਤ ਦੋਸਾਂਝ ਗੀਤ ਗਾ ਰਿਹਾ ਹੈ ਤਾਂ ਉਨ੍ਹਾਂ ਦਾ ਗੀਤ ਸੁਣ ਕੇ ਗਿੱਪੀ ਗਰੇਵਾਲ ਆਪਣੇ ਆਪ ਨੂੰ ਰੋਕ ਨਹੀਂ ਪਾਏ ਤੇ ਸਟੇਜ 'ਤੇ ਪਹੁੰਚ ਕੇ ਭੰਗੜੇ ਪਾਉਣ ਲੱਗ ਪਏ। ਵੀਡੀਓ ‘ਚ ਦੋਵੇਂ ਗਾਇਕ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਨੇ। ਇਹ ਰੇਅਰ ਵੀਡੀਓ ਹੈ ਜਦੋਂ ਇਹ ਦੋਵੇਂ ਗਾਇਕ ਇਸ ਅੰਦਾਜ਼ ‘ਚ ਨਜ਼ਰ ਆ ਰਹੇ ਨੇ। ਪ੍ਰਸ਼ੰਸਕਾਂ ਨੂੰ ਦੋਵੇਂ ਗਾਇਕਾਂ ਦਾ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ।

Gippy Grewal Shares First Look Of His New music Album 'Limited Edition' image source- instagram

ਜੇ ਗੱਲ ਕਰੀਏ ਦਿਲਜੀਤ ਦੋਸਾਂਝ ਤੇ ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਦੋਵੇਂ ਹੀ ਗਾਇਕ ਇਸ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਨੇ। ਦੋਵਾਂ ਨੇ ਹੀ ਬਤੌਰ ਗਾਇਕ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਤੇ ਅੱਗੇ ਚੱਲ ਕੇ ਦੋਵੇਂ ਅਦਾਕਾਰੀ ਦੇ ਖੇਤਰ ‘ਚ ਵਾਹ ਵਾਹੀ ਖੱਟ ਚੁੱਕੇ ਨੇ। ਬਹੁਤ ਜਲਦ ਦੋਵਾਂ ਹੀ ਗਾਇਕ ਆਪੋ-ਆਪਣੀ ਮਿਊਜ਼ਿਕ ਐਲਬਮ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣਗੇ।

 

0 Comments
0

You may also like