ਦਿਲਜੀਤ ਨੇ ਪੂਰਾ ਦਾ ਪੂਰਾ ਕੇਕ ਸੋਨਮ ਬਾਜਵਾ ਦੇ ਮੁੱਹ ਤੇ ਮਲਿਆ,ਵੇਖੋ ਇਹ ਵੀਡੀਓ

Written by  Rajan Sharma   |  June 23rd 2018 01:52 PM  |  Updated: June 23rd 2018 01:58 PM

ਦਿਲਜੀਤ ਨੇ ਪੂਰਾ ਦਾ ਪੂਰਾ ਕੇਕ ਸੋਨਮ ਬਾਜਵਾ ਦੇ ਮੁੱਹ ਤੇ ਮਲਿਆ,ਵੇਖੋ ਇਹ ਵੀਡੀਓ

ਪੰਜਾਬੀ ਕਲਾਕਾਰ ਆਏ ਦਿਨ ਸੋਸ਼ਲ ਮੀਡਿਆ ਤੇ ਕੁਝ ਨਾ ਕੁਝ ਆਪਣੇ ਫੈਨਸ ਲਈ ਸਾਂਝਾ ਕਰਦੇ ਰਹਿੰਦੇ ਹਨ ਅਤੇ ਕਾਫ਼ੀ ਐਕਟਿਵ ਰਹਿੰਦੇ ਹਨ| ਪਰ ਉਹਨਾਂ ਦੇ ਫੈਨਸ ਵੀ ਉਹਨਾਂ ਨਾਲੋਂ ਘੱਟ ਨਹੀਂ ਹੈ| ਉਹ ਵੀ ਉਹਨਾਂ ਦੀ ਚੋਰੀ ਨਾਲ ਬਣੀਆਂ ਵੀਡੀਓ ਸਾਂਝਾ ਕਰਨਾ ਬੇਹੱਦ ਪਸੰਦ ਕਰਦੇ ਹਨ| ਚਾਹੇ ਇੰਸਟਾਗ੍ਰਾਮ ਹੋਵੇ ਜਾਂ ਫੇਸਬੁੱਕ ਰੋਜ਼ਾਨਾ ਪੰਜਾਬੀ ਕਲਾਕਾਰਾਂ ਦੀਆਂ ਹਜਾਰਾਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ| ਫ਼ਿਲਮ punjabi film  ਦੇ ਸ਼ੂਟਿੰਗ ਸੈੱਟ ਤੇ ਮਸਤੀ ਕਰਦੇ ਹੋਏ, ਫੈਨਸ ਨੂੰ ਮਿਲਦੇ ਹੋਏ, ਜਾਂ ਅਚਾਨਕ ਲੋਕੇਸ਼ਨ ਤੇ ਵਾਪਰਨ ਵਾਲਿਆਂ ਦੁਰਘਟਨਾਂ ਆਦਿ ਦੀਆਂ ਕਈ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ|

https://www.instagram.com/p/BkVXXR1A5hi/

ਇਕ ਇਸ ਤਰਾਂ ਦੀ ਹੀ ਵੀਡੀਓ ਸੋਸ਼ਲ ਮੀਡਿਆ ਤੇ ਬਹੁਤ ਵਾਇਰਲ ਹੋ ਰਹੀ ਹੈ ਅਤੇ ਉਹ ਵੀਡੀਓ ਹੈ ਦਿਲਜੀਤ ਦੋਸਾਂਝ ਅਤੇ ਅਦਾਕਾਰਾ ਸੋਨਮ ਬਾਜਵਾ ਦੀ| ਜਿਸ ਵਿੱਚ ਕਿਸੇ ਫ਼ਿਲਮ punjabi film ਦੀ ਸ਼ੂਟਿੰਗ ਦੇ ਦੌਰਾਨ ਦਿਲਜੀਤ ਦੋਸਾਂਝ diljit ਸੋਨਮ ਨੂੰ ਕੇਕ ਮਾਰ ਰਹੇ ਹਨ| ਦਿਲਜੀਤ ਨੇ ਪੂਰਾ ਦਾ ਪੂਰਾ ਕੇਕ ਸੋਨਮ ਬਾਜਵਾ ਦੇ ਉੱਪਰ ਸੁੱਟ ਦਿੱਤਾ| ਇਹ ਵੀਡੀਓ ਉਹਨਾਂ ਦੋਨਾਂ ਦੀ ਆਈ ਫ਼ਿਲਮ ਸਰਦਾਰ ਜੀ 2 ਦੇ ਗੀਤ "ਪੋਪਲੀਨ" ਦੇ ਦੌਰਾਨ ਦੀ ਹੈ|

ਉਹਨਾਂ ਦੀ ਸਰਦਾਰ ਜੀ ਪਹਿਲਾਂ ਆਈ ਸੀ ਅਤੇ ਫਿਰ ਦਰਸ਼ਕਾਂ ਦੇ ਪਿਆਰ ਅਤੇ ਦੁਆਵਾਂ ਸਦਕਾ ਉਹਨਾਂ ਦੀ ਫ਼ਿਲਮ ਸਰਦਾਰ ਜੀ 2 punjabi film ਆਈ| ਸੱਭ ਦੁਆਰਾ ਇਸ ਫ਼ਿਲਮ ਨੂੰ ਬੇਹੱਦ ਪਿਆਰ ਦਿੱਤਾ ਗਿਆ ਸੀ| ਸੋਨਮ ਅਤੇ ਦਿਲਜੀਤ diljit dosanjh ਦੀ ਅਦਾਕਾਰੀ ਇਸ ਵਿੱਚ ਦੇਖਣ ਵਾਲੀ ਸੀ | 26 ਜੂਨ 2016 ਨੂੰ ਆਈ ਇਹ ਫ਼ਿਲਮ ਡਾਇਰੈਕਟਰ ਰੋਹਿਤ ਜੁਗਰਾਜ ਦੁਆਰਾ ਡਾਇਰੈਕਟ ਕੀਤੀ ਗਈ ਸੀ| ਅਤੇ ਇਸ ਤੋਂ ਪਹਿਲਾਂ 24 ਜੂਨ 2015 ਵਿੱਚ ਆਈ "ਸਰਦਾਰ ਜੀ " ਫ਼ਿਲਮ ਨੇ ਦੇਸ਼ ਭਰ ਵਿੱਚ 250 ਤੋਂ ਵੀ ਜਿਆਦਾ ਅਤੇ ਵਿਦੇਸ਼ਾ ਵਿੱਚ 150 ਸਕਰੀਨਾਂ ਉੱਤੇ ਇਕ ਦਿਨ ਵਿੱਚ 1000 ਤੋਂ ਵੀ ਵੱਧ ਸ਼ੋਅ ਮਿੱਲੇ ਜਿਹੜੀ ਕਿ ਹੁਣ ਤੱਕ ਦੀ ਪੰਜਾਬੀ ਸਿਨੇਮਾ ਦੀ ਸੱਭ ਤੋਂ ਵੱਡੀ ਗਿਣਤੀ ਹੈ|


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network