ਮੁੰਬਈ ਦੀਆਂ ਸੜਕਾਂ ‘ਤੇ ਸਾਈਕਲ ਚਲਾਉਂਦੀ ਨਜ਼ਰ ਆਈ ਸਾਰਾ ਅਲੀ ਖ਼ਾਨ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਵੀਡੀਓ

Written by  Lajwinder kaur   |  July 26th 2020 11:25 AM  |  Updated: July 26th 2020 11:25 AM

ਮੁੰਬਈ ਦੀਆਂ ਸੜਕਾਂ ‘ਤੇ ਸਾਈਕਲ ਚਲਾਉਂਦੀ ਨਜ਼ਰ ਆਈ ਸਾਰਾ ਅਲੀ ਖ਼ਾਨ, ਸੋਸ਼ਲ ਮੀਡੀਆ ਉੱਤੇ ਵਾਇਰਲ ਹੋਇਆ ਵੀਡੀਓ

ਸੈਫ ਅਲੀ ਖ਼ਾਨ  ਅਤੇ ਅੰਮ੍ਰਿਤਾ ਸਿੰਘ ਦੀ ਬੇਟੀ ਸਾਰਾ ਅਲੀ ਖ਼ਾਨ ਕੋਰੋਨਾਵਾਇਰਸ ਲਾਕਡਾਊਨ ਦੇ ਵਿੱਚ ਵੀ ਕਾਫ਼ੀ ਸੁਰਖੀਆਂ ਵਿੱਚ ਰਹੇ ਨੇ । ਐਕਟਰੈੱਸ ਅਕਸਰ ਆਪਣੇ ਇੰਸਟਾਗਰਾਮ ਪੋਸਟ ਨੂੰ ਲੈ ਕੇ ਇੰਟਰਨੈਟ ਉੱਤੇ ਛਾ ਜਾਂਦੀ ਹੈ ।

  ਹੋਰ ਵੇਖੋ : ਗੁਰੂ ਰੰਧਾਵਾ ਨੇ ਦਿਖਾਏ ਪਹਿਲਵਾਨੀ ਦੇ ਜੌਹਰ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

ਸਾਰਾ ਅਲੀ ਖ਼ਾਨ ਆਪਣੀ ਫਿੱਟਨੈਸ ਦਾ ਵੀ ਪੂਰਾ ਖਿਆਲ ਰੱਖਦੀ ਹੈ । ਜਿਸ ਕਰਕੇ ਸਾਰਾ ਅਕਸਰ ਮੁੰਬਈ ਦੀਆਂ ਸੜਕਾਂ ਉੱਤੇ ਸਾਈਕਲ ਚਲਾਉਂਦੀ ਦੇਖੀ ਜਾਂਦੀ ਹੈ । ਹਾਲ ਹੀ ਵਿੱਚ ਅਦਾਕਾਰਾ ਦੇ ਕੁੱਝ ਵੀਡੀਓਜ਼ ਇੰਟਰਨੈਟ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੇ ਹਨ । ਇਸ ਵੀਡੀਓ ਵਿੱਚ ਸਾਰਾ ਅਲੀ ਖ਼ਾਨ ਨੇ ਮੂੰਹ ਉੱਤੇ ਮਾਸਕ ਲਗਾ ਕੇ ਤੇਜ਼ ਰਫਤਾਰ ਵਿੱਚ ਸਾਈਕਲ ਚਲਾਉਂਦੀ ਹੋਈ ਨਜ਼ਰ ਆ ਰਹੀ ਹੈ । ਸਾਰਾ ਅਲੀ ਖ਼ਾਨ ਦਾ ਇਹ ਅੰਦਾਜ਼ ਫੈਨਜ਼ ਨੂੰ ਕਾਫ਼ੀ ਪਸੰਦ ਵੀ ਆ ਰਿਹਾ ਹੈ ।

ਜੇ ਗੱਲ ਕਰੀਏ ਸਾਰਾ ਅਲੀ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਅਖੀਰਲੀ ਵਾਰ ਬਾਲੀਵੁੱਡ ਫ਼ਿਲਮ ‘ਲਵ ਆਜ ਕੱਲ੍ਹ’ ‘ਚ ਦਿਖਾਈ ਦਿੱਤੀ ਸੀ । ਇਸ ਫ਼ਿਲਮ ‘ਚ ਉਹ ਕਾਰਤਿਕ ਆਰੀਅਨ ਦੇ ਨਾਲ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network