ਇਸ ਬੱਚੇ ਨੇ ਨਾਰਾਜ਼ ਹੋਈ ਆਪਣੀ ਟੀਚਰ ਨੂੰ ਕੁਝ ਇਸ ਤਰ੍ਹਾਂ ਮਨਾਇਆ, ਅਧਿਆਪਿਕਾ ਤੇ ਬੱਚੇ ਦੀ ਕਿਊਟਨੈੱਸ ਨੇ ਜਿੱਤਿਆ ਹਰ ਇੱਕ ਦਾ ਦਿਲ, ਵੀਡੀਓ ਹੋਇਆ ਵਾਇਰਲ

written by Lajwinder kaur | September 13, 2022

Video of Little Boy Appeasing His Angry School Teacher by Saying Sorry in Cute Style: ਛੋਟੇ ਬੱਚੇ ਬਹੁਤ ਮਾਸੂਮ ਅਤੇ ਪਿਆਰੇ ਹੁੰਦੇ ਹਨ, ਅਤੇ ਉਹਨਾਂ ਦੀਆਂ ਹਰਕਤਾਂ ਨੂੰ ਹਰ ਕੋਈ ਪਸੰਦ ਕਰਦਾ ਹੈ। ਛੋਟੇ ਬੱਚਿਆਂ ਦੇ ਮਜ਼ਾਕੀਆ ਅਤੇ ਪਿਆਰੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਅਜਿਹਾ ਹੀ ਇੱਕ ਨਵਾਂ ਵੀਡੀਓ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਇੱਕ ਛੋਟਾ ਬੱਚਾ ਸਕੂਲ 'ਚ ਆਪਣੀ ਨਾਰਾਜ਼ ਹੋਈ ਟੀਚਰ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

inside image of teacher image source Instagram

ਅਧਿਆਪਿਕਾ ਕਿਸੇ ਗੱਲ ਨੂੰ ਲੈ ਕੇ ਉਸ ਨਾਲ ਨਾਰਾਜ਼ ਹੋਈ ਹੈ ਅਤੇ ਮਨਾਉਣ 'ਤੇ ਵੀ ਰਾਜ਼ੀ ਨਹੀਂ ਹੋ ਰਹੀ ਸੀ ਤਾਂ ਬੱਚੇ ਨੇ ਅਜਿਹਾ ਕੁਝ ਕੀਤਾ ਜਿਸ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਹੁਣ ਇਸ ਬੱਚੇ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ।

ਹੋਰ ਪੜ੍ਹੋ : ਕਰੀਨਾ ਕਪੂਰ ਨੇ ਆਪਣੀ ਚਾਚੀ ਨੀਤੂ ਕਪੂਰ ਨਾਲ ਸਾਂਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ, ਕਿਹਾ- ‘ਪਰਿਵਾਰ ਨਾਲ ਸ਼ੂਟਿੰਗ ਅਤੇ ਮਸਤੀ ਵੀ’

cute video viral image source Instagram

ਵਾਇਰਲ ਹੋ ਰਹੇ ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਛੋਟਾ ਬੱਚਾ ਕਲਾਸ ਵਿੱਚ ਆਪਣੇ ਅਧਿਆਪਿਕਾ ਦੇ ਕੋਲ ਖੜ੍ਹਾ ਹੈ। ਅਧਿਆਪਿਕਾ ਨਾਰਾਜ਼ ਨਜ਼ਰ ਆ ਰਹੀ ਹੈ ਅਤੇ ਬੱਚੇ ਨੂੰ ਕਹਿ ਰਹੀ ਹੈ, ਮੈਂ ਤੁਹਾਡੇ ਨਾਲ ਬਿਲਕੁਲ ਵੀ ਗੱਲ ਨਹੀਂ ਕਰਾਂਗੀ। ਤਾਂ ਬੱਚਾ ਅਧਿਆਪਕ ਨੂੰ ਮਨਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਕਹਿੰਦਾ ਹੈ ਹੁਣ ਮੈਂ ਅਜਿਹਾ ਨਹੀਂ ਕਰਾਂਗਾ। ਅੱਗੋਂ ਅਧਿਆਪਿਕਾ ਕਹਿੰਦੀ ਹੈ ਕਿ ਤੁਸੀਂ ਹਰ ਵਾਰ ਇਹੀ ਕਹਿੰਦੇ ਹੋ, ਮੈਂ ਇਹ ਨਹੀਂ ਕਰਾਂਗਾ ਪਰ ਦੁਬਾਰਾ ਕਰਦੇ ਹੋ। ਤਾਂ ਬੱਚਾ ਅਚਾਨਕ ਟੀਚਰ ਦੀ ਗੱਲ੍ਹ ਨੂੰ ਚੁੰਮਦਾ ਹੈ। ਫਿਰ ਅਧਿਆਪਿਕਾ ਮੁਸਕਰਾ ਕੇ ਬੱਚੇ ਨੂੰ ਕਹਿੰਦੀ ਹੈ ਕਿ ਵਾਅਦਾ ਕਰੋ ਕਿ ਤੁਸੀਂ ਦੁਬਾਰਾ ਕਲਾਸ ‘ਚ ਸ਼ਰਾਰਤ ਨਹੀਂ ਕਰੋਗੇ। ਇਸ ਲਈ ਬੱਚਾ ਵੀ ਅਧਿਆਪਿਕਾ ਨਾਲ ਵਾਅਦਾ ਕਰਦਾ ਹੈ ਕਿ ਉਹ ਅੱਗੇ ਤੋਂ ਸ਼ਰਾਰਤ ਨਹੀਂ ਕਰੇਗਾ।

viral video of teacher and kids image source Instagram

ਇਸ ਵੀਡੀਓ ਉੱਤੇ ਹਰ ਕੋਈ ਪਿਆਰ ਲੁੱਟਾ ਰਿਹਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ sutta_gram ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ ਵੱਡੀ ਗਿਣਤੀ ਚ ਲੋਕ ਦੇਖ ਚੁੱਕੇ ਹਨ। ਵੀਡੀਓ 'ਤੇ ਲੋਕ ਕਾਫੀ ਮਜ਼ਾਕੀਆ ਅਤੇ ਕਿਊਟ ਕਮੈਂਟਸ ਵੀ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਸਾਨੂੰ ਹਮੇਸ਼ਾ ਖੜੂਸ, ਟੀਚਰ ਹੀ ਮਿਲੇ ਹਨ। ਦੂਜੇ ਨੇ ਲਿਖਿਆ- ਇਹ ਬੱਚਾ ਕਿੰਨਾ ਕਿਊਟ ਹੈ।

 

 

View this post on Instagram

 

A post shared by SUTTA GRAM (@sutta_gram)

You may also like