ਟ੍ਰੇਨ ਦੇ ਅੰਦਰ ਚਾਕਲੇਟ ਵੇਚ ਰਹੀ ਇਸ ਬਜ਼ੁਰਗ ਔਰਤ ਦਾ ਵੀਡੀਓ ਦੇਖ ਕੇ ਹਰ ਕੋਈ ਹੋ ਰਿਹਾ ਹੈ ਭਾਵੁਕ, ਲੋਕਾਂ ਨੇ ਕਿਹਾ-‘ਮਾਂ ਤੁਝੇ ਸਲਾਮ’

written by Lajwinder kaur | September 08, 2022

Elderly Woman Selling Chocolates On A Train Video Goes Viral: ਕਈ ਵਾਰ ਬਜ਼ੁਰਗਾਂ ਦੀਆਂ ਅਜਿਹੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਭਾਵੁਕ ਹੋ ਜਾਂਦੇ ਹਨ। ਅਜਿਹਾ ਹੀ ਇੱਕ ਵੀਡੀਓ ਮੁੰਬਈ ਦੀ ਇੱਕ ਲੋਕਲ ਟ੍ਰੇਨ ਦਾ ਸਾਹਮਣੇ ਆਇਆ ਹੈ। ਵੀਡੀਓ 'ਚ ਇੱਕ ਬਜ਼ੁਰਗ ਔਰਤ ਚਾਕਲੇਟ ਵੇਚਦੀ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਤਿਰੂਪਤੀ ਬਾਲਾਜੀ ਮੰਦਰ 'ਚ ਰੋਂਦੀ ਹੋਈ ਇਸ ਨਾਮੀ ਅਦਾਕਾਰਾ ਦਾ ਵੀਡੀਓ ਹੋਇਆ ਵਾਇਰਲ, ਪ੍ਰਬੰਧਕਾਂ 'ਤੇ ਲਾਏ ਗੰਭੀਰ ਦੋਸ਼

viral old lady video image source instagram

ਦਰਅਸਲ, ਇਸ ਵੀਡੀਓ ਨੂੰ ਮੋਨਾ ਖ਼ਾਨ ਨਾਮ ਦੀ ਇੱਕ ਇੰਸਟਾਗ੍ਰਾਮ ਯੂਜ਼ਰ ਨੇ ਸ਼ੇਅਰ ਕੀਤਾ ਹੈ।  ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ਵੋ ਮਾਂਗ ਨਹੀਂ ਰਹੀ...ਮਿਹਨਤ ਕਰ ਰਹੀ ਹੈ..ਹੋ ਸਕੇ ਉਨਕੀ ਮਦਦ ਜ਼ਰੂਰ ਕਰੋ..’। ਬੈਕਗ੍ਰਾਊਂਡ 'ਚ 'ਮਨ ਕੇ ਮੁਸ਼ਕਿਲ ਹੈ ਸਫਰ ਪਰ ਸੁਨ ਓ ਮੁਸਾਫਿਰ' ਗੀਤ ਨੇ ਇਸ ਨੂੰ ਹੋਰ ਵੀ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਬਣਾ ਦਿੱਤਾ ਹੈ। ਯੂਜ਼ਰ ਕਮੈਂਟ ਕਰਕੇ ਇਸ ਬਜ਼ੁਰਗ ਔਰਤ ਨੂੰ ਸਲਾਮ ਕਰ ਰਹੇ ਹਨ।

see this emotiona lady video image source instagram

ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਹ ਬਜ਼ੁਰਗ ਔਰਤ ਹੱਥ 'ਚ ਚਾਕਲੇਟਾਂ ਦਾ ਪੈਕੇਟ ਲੈ ਕੇ ਮੁੰਬਈ ਦੀ ਲੋਕਲ ਟ੍ਰੇਨ 'ਚ ਘੁੰਮ ਰਹੀ ਹੈ ਅਤੇ ਖੁਸ਼ੀ ਨਾਲ ਲੋਕਾਂ ਨੂੰ ਮਿਲ ਰਹੀ ਹੈ ਅਤੇ ਚਾਕਲੇਟ ਵੇਚ ਰਹੀ ਹੈ। ਔਰਤ ਪਹਿਲਾਂ ਇੱਕ ਸੀਟ 'ਤੇ ਜਾਂਦੀ ਹੈ, ਫਿਰ ਦੂਜੀ ਸੀਟ 'ਤੇ ਪਹੁੰਚ ਕੇ ਉਥੇ ਬੈਠੇ ਲੋਕਾਂ ਨੂੰ ਚਾਕਲੇਟ ਲੈਣ ਬਾਰੇ ਪੁੱਛਦੀ ਹੈ। ਕੁਝ ਲੋਕ ਇਨਕਾਰ ਕਰ ਰਹੇ ਹਨ ਜਦਕਿ ਕੁਝ ਖਰੀਦ ਲੈਂਦੇ ਹਨ।

old woman image source instagram

ਲੋਕ ਵੀ ਇਸ ਵੀਡੀਓ 'ਤੇ ਪ੍ਰਤੀਕਿਰਿਆ ਦੇ ਰਹੇ ਹਨ। ਇਕ ਯੂਜ਼ਰ ਨੇ ਇਹ ਵੀ ਲਿਖਿਆ ਕਿ ਇਨ੍ਹਾਂ ਔਰਤਾਂ ਵਰਗੇ ਕਈ ਲੋਕ ਹਨ ਜੋ ਸਖਤ ਮਿਹਨਤ ਕਰਦੇ ਹਨ, ਜੇਕਰ ਹੋ ਸਕੇ ਤਾਂ ਉਨ੍ਹਾਂ ਤੋਂ ਸਾਮਾਨ ਖਰੀਦੋ। ਲੋਕ ਇਸ ਬਜ਼ੁਰਗ ਔਰਤ ਨੂੰ ਇਸ ਲਈ ਵੀ ਪਸੰਦ ਕਰ ਰਹੇ ਹਨ ਕਿਉਂਕਿ ਇਸ ਉਮਰ 'ਚ ਉਹ ਮੰਗਣ ਦੀ ਬਜਾਏ ਕੁਝ ਵੇਚ ਕੇ ਪੈਸੇ ਕਮਾਉਂਦੀ ਨਜ਼ਰ ਆ ਰਹੀ ਹੈ।

 

View this post on Instagram

 

A post shared by Mona F Khan (@mona13khan)

You may also like