ਅਨੁਸ਼ਕਾ ਅਤੇ ਵਿਰਾਟ ਗੋਆ 'ਚ ਮਨਾ ਰਹੇ ਫੁਰਸਤ ਦੇ ਪਲ,ਤਸਵੀਰਾਂ ਹੋਈਆਂ ਵਾਇਰਲ

written by Shaminder | May 16, 2019

ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਗੋਆ 'ਚ ਫੁਰਸਤ ਦੇ ਕੁਝ ਪਲ ਬਿਤਾ ਰਹੇ ਹਨ । ਗੋਆ ਦੇ ਇੱਕ ਰੇਸਤਰਾਂ 'ਚ ਦੋਵੇਂ ਖੂਬ ਅਨੰਦ ਮਾਣ ਰਹੇ ਨੇ ਅਤੇ ਕਵਾਲਿਟੀ ਟਾਈਮ ਬਿਤਾ ਰਹੇ ਨੇ । ਸੋਸ਼ਲ ਮੀਡੀਆ 'ਤੇ ਦੋਨਾਂ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ 'ਚ ਦੋਨਾਂ ਦੇ ਨਾਲ ਕੁਝ ਦੋਸਤ ਵੀ ਨਜ਼ਰ ਆ ਰਹੇ ਹਨ । ਹੋਰ ਵੇਖੋ :ਅਨੁਸ਼ਕਾ ਸ਼ਰਮਾ ਲਈ ਇਹ ਸਖਸ਼ ਰਿਹਾ ਲੱਕੀ, ਜਨਮ ਦਿਨ ‘ਤੇ ਜਾਣੋਂ ਪੂਰੀ ਕਹਾਣੀ 2019/05/01 [embed]https://twitter.com/AnushkaNews/status/1125369769581064192[/embed] ਜਿਨ੍ਹਾਂ ਨਾਲ ਦੋਵੇਂ ਬ੍ਰੇਕਫਾਸਟ ਕਰਦੇ ਦਿਖਾਈ ਦੇ ਰਹੇ ਹਨ । ਅਨੁਸ਼ਕਾ ਅਤੇ ਵਿਰਾਟ ਦੇ ਕੁਝ ਵੀਡੀਓਜ਼ ਵੀ ਸਾਹਮਣੇ ਆਏ ਹਨ ।ਜੋ ਕਿ ਗੋਆ ਏਅਰਪੋਰਟ ਦੇ ਹਨ  ਇਨ੍ਹਾਂ ਵਿੱਚ ਤੁਸੀਂ ਦੋਨਾਂ ਨੂੰ ਫੈਨਸ ਨਾਲ ਸੈਲਫੀ ਲੈਂਦੇ ਵੀ ਵੇਖ ਸਕਦੇ ਹੋ । https://twitter.com/AnushkaNews/status/1128699452393500673 ਤੀਹ ਮਈ ਨੂੰ ਆਈਸੀਸੀ ਵਰਲਡ ਕੱਪ ਦਾ ਆਗਾਜ਼ ਹੋਣ ਜਾ ਰਿਹਾ ਹੈ  । ਇਸ ਨੂੰ ਸ਼ੁਰੂ ਹੋਣ 'ਚ ਕੁਝ ਹੀ ਦਿਨ ਦਾ ਸਮਾਂ ਬਚਿਆ ਹੈ ਅਜਿਹੇ 'ਚ ਇਹ ਜੋੜੀ ਉਸ ਤੋਂ ਪਹਿਲਾਂ ਆਪਣਾ ਕਵਾਲਿਟੀ ਟਾਈਮ ਗੋਆ 'ਚ ਬਿਤਾ ਰਹੀ ਹੈ । ਦੱਸ ਦਈਏ ਅਨੁਸ਼ਕਾ ਅਤੇ ਵਿਰਾਟ ਨੇ ਕੁਝ ਸਮਾਂ ਪਹਿਲਾਂ ਇਟਲੀ 'ਚ ਵਿਆਹ ਕਰਵਾਇਆ ਸੀ ।

0 Comments
0

You may also like