ਲੋਕਾਂ ਨੂੰ ਆਟੋਗ੍ਰਾਫ ਦੇਣ ਵਾਲੇ ਵਿਰਾਟ ਕੋਹਲੀ ਨੇ ਜਦੋਂ ਇਸ ਬੱਚੇ ਤੋਂ ਲਿਆ ਉਸ ਦਾ ਆਟੋਗ੍ਰਾਫ

Written by  Shaminder   |  September 09th 2019 02:11 PM  |  Updated: September 09th 2019 02:11 PM

ਲੋਕਾਂ ਨੂੰ ਆਟੋਗ੍ਰਾਫ ਦੇਣ ਵਾਲੇ ਵਿਰਾਟ ਕੋਹਲੀ ਨੇ ਜਦੋਂ ਇਸ ਬੱਚੇ ਤੋਂ ਲਿਆ ਉਸ ਦਾ ਆਟੋਗ੍ਰਾਫ

ਕ੍ਰਿਕੇਟਰ ਵਿਰਾਟ ਕੋਹਲੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ 'ਚ ਵਿਰਾਟ ਕੋਹਲੀ ਅਨੁਸ਼ਕਾ ਸ਼ਰਮਾ ਨਾਲ ਨਜ਼ਰ ਆ ਰਹੇ ਨੇ । ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਵਿਰਾਟ ਇੱਕ ਬੱਚੇ ਤੋਂ ਆਪਣੀ ਟੀ-ਸ਼ਰਟ 'ਤੇ ਆਟੋਗ੍ਰਾਫ ਲੈਂਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ:ਅਨੁਸ਼ਕਾ ਸ਼ਰਮਾ ਦੀ ਇਸ ਤਸਵੀਰ ‘ਤੇ ਵਿਰਾਟ ਕੋਹਲੀ ਨੇ ਕੀਤਾ ਅਜਿਹਾ ਕਮੈਂਟ, ਕੁਝ ਹੀ ਘੰਟਿਆਂ ‘ਚ ਮਿਲੇ 10 ਲੱਖ ਲਾਈਕ 2019

https://www.instagram.com/p/B2B66UFnpwP/

ਇਸ ਬੱਚੇ ਦਾ ਨਾਂਅ ਆਦੀ ਹੈ ਅਤੇ ਜਦੋਂ ਇਸ ਬੱਚੇ ਨੇ ਵਿਰਾਟ ਕੋਹਲੀ ਨੂੰ ਆਟੋਗ੍ਰਾਫ ਦਿੱਤਾ ਤਾਂ ਟੀਮ ਇੰਡੀਆ ਦਾ ਹਰ ਮੈਂਬਰ ਇਸ ਬੱਚੇ ਦਾ ਆਟੋਗ੍ਰਾਫ ਲੈਣ ਲਈ ਉਤਾਵਲਾ ਨਜ਼ਰ ਆਇਆ । ਕਿਸੇ ਨੇ ਆਪਣੀ ਬਾਂਹ 'ਤੇ ਕਿਸੇ ਨੇ ਬੈਟ ਅਤੇ ਕਿਸੇ ਨੇ ਬਾਲ 'ਤੇ ਇਸ ਬੱਚੇ ਦਾ ਆਟੋਗ੍ਰਾਫ ਲਿਆ । ਆਦੀ ਆਪਣੇ ਆਟੋਗ੍ਰਾਫ ਨੂੰ ਲੈ ਕੇ ਏਨਾਂ ਮਸ਼ਹੂਰ ਹੋ ਚੁੱਕਿਆ ਹੈ ਕਿ ਉਸ ਦਾ ਇਹ ਵੀਡੀਓ ਲਗਾਤਾਰ ਵਾਇਰਲ ਹੋ ਰਿਹਾ ਹੈ । ਵਿਰਾਟ ਕੋਹਲੀ ਦੇ ਨਾਲ ਇਸ ਮੌਕੇ ਅਨੁਸ਼ਕਾ ਸ਼ਰਮਾ ਵੀ ਨਜ਼ਰ ਆ ਰਹੇ ਸਨ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network