ਵਿਰਾਟ-ਅਨੁਸ਼ਕਾ ਨੇ ਮਿਲ ਕੇ ਦਿੱਤਾ PM ਮੋਦੀ ਨੂੰ ਰਿਸੈਪਸ਼ਨ ਪਾਰਟੀ ਲਈ ਸੱਦਾ, ਵੇਖੋ ਤਸਵੀਰਾਂ

Written by  Gourav Kochhar   |  December 20th 2017 04:57 PM  |  Updated: December 20th 2017 05:22 PM

ਵਿਰਾਟ-ਅਨੁਸ਼ਕਾ ਨੇ ਮਿਲ ਕੇ ਦਿੱਤਾ PM ਮੋਦੀ ਨੂੰ ਰਿਸੈਪਸ਼ਨ ਪਾਰਟੀ ਲਈ ਸੱਦਾ, ਵੇਖੋ ਤਸਵੀਰਾਂ

Virat Kohli and Anushka Sharma met Prime Minister Narendra Modi and invited him for their reception: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਵਿਆਹ ਦੇ ਬੰਧਨ 'ਚ ਵੱਝ ਗਏ ਹਨ। ਉਨ੍ਹਾਂ ਨੇ ਆਪਣੇ ਹਨੀਮੂਨ ਤੋਂ ਵਾਪਸ ਆ ਕੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੇ ਘਰ ਮੁਲਾਕਾਤ ਕੀਤੀ। ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰਾਟ 'ਤੇ ਅਨੁਸ਼ਕਾ ਨੂੰ ਉਨ੍ਹਾਂ ਦੇ ਵਿਆਹ ਦੀਆਂ ਸ਼ੁੱਭਕਾਵਨਾਵਾਂ ਦਿੱਤੀਆਂ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ 21 ਦਸੰਬਰ ਨੂੰ ਹੋਣ ਵਾਲੀ ਰਿਸ਼ੈਪਸ਼ਨ ਪਾਰਟੀ ਲਈ ਸੱਦਾ ਦਿੱਤਾ।

ਮੋਦੀ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਵਿਰਾਟ ਕੋਹਲੀ ਦੇ ਨਾਲ ਤਸਵੀਰ ਸ਼ੇਅਰ ਕੀਤੀ ਤੇ ਦੋਵਾਂ ਨੂੰ ਸ਼ੁੱਭਕਾਵਨਾਵਾਂ ਦਿੱਤੀਆਂ। ਕੋਹਲੀ ਤੇ ਅਨੁਸ਼ਕਾ ਦਾ ਵਿਆਹ 11 ਦਸੰਬਰ ਨੂੰ ਇਟਲੀ 'ਚ ਹੋਇਆ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network