ਵਿਰਾਟ ਕੋਹਲੀ ਨੇ ਮਨਾਇਆ ਆਪਣਾ ਜਨਮ ਦਿਨ, ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ
ਅਨੁਸ਼ਕਾ ਸ਼ਰਮਾ ਜੋ ਕਿ ਬਹੁਤ ਹੀ ਜਲਦ ਮਾਂ ਬਣਨ ਵਾਲੀ ਹੈ । ਏਨੀਂ ਦਿਨੀਂ ਆਪਣੇ ਪਤੀ ਵਿਰਾਟ ਕੋਹਲੀ ਦੇ ਨਾਲ ਦੁਬਈ ‘ਚ ਹੈ ।ਜਿੱਥੇ ਦੋਵਾਂ ਨੇ ਵਿਰਾਟ ਕੋਹਲੀ ਦਾ ਜਨਮ ਦਿਨ ਦੁਬਈ ‘ਚ ਮਨਾਇਆ । ਇਸ ਬਰਥਡੇ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਰਹੀਆਂ ਹਨ ।
ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ । ਜਿਸ ‘ਚ ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਦੇ ਨਾਲ ਉਨ੍ਹਾਂ ਦਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ ।ਜਨਮ ਦਿਨ ਦਾ ਜਸ਼ਨ ਮਨਾਉਂਦੇ ਹੋਏ ਦੋਵੇਂ ਬਹੁਤ ਹੀ ਖੁਸ਼ ਵਿਖਾਈ ਦੇ ਰਹੇ ਹਨ ।
ਹੋਰ ਪੜ੍ਹੋ : ਇਸ ਵੀਡੀਓ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਵਿਰਾਟ ਕੋਹਲੀ ਆਪਣੀ ਗਰਭਵਤੀ ਪਤਨੀ ਦਾ ਕਿੰਨਾਂ ਰੱਖਦੇ ਹਨ ਖਿਆਲ
ਇਸ ਵੀਡੀਓ ਨੂੰ ਕਈ ਫੈਨਸ ਕਲੱਬਾਂ ਵੱਲੋਂ ਸ਼ੇਅਰ ਕੀਤਾ ਗਿਆ ਹੈ ।
ਅਨੁਸ਼ਕਾ ਸ਼ਰਮਾ ਪੇਸਟਲ ਡ੍ਰੈੱਸ ‘ਚ ਕਾਫੀ ਖੂਬਸੂਰਤ ਨਜ਼ਰ ਆ ਰਹੀ ਸੀ । ਪ੍ਰੈਗਨੇਂਸੀ ਦੀ ਚਮਕ ਉਨ੍ਹਾਂ ਦੇ ਚਿਹਰੇ ‘ਤੇ ਸਾਫ ਝਲਕ ਰਹੀ ਸੀ । ਵੀਡੀਓ ‘ਚ ਵਿਰਾਟ ਕੋਹਲੀ ਅਨੁਸ਼ਕਾ ਨੂੰ ਗਲ ਨਾਲ ਲਗਾਉਂਦੇ ਦਿਖਾਈ ਦਿੱਤੇ ।