
ਵਿਰਾਟ ਕੋਹਲੀ (Virat Kohli) ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਕ੍ਰਿਕੇਟਰ ਪੰਜਾਬੀ ਗੀਤ ਦੇ ਨਾਲ ਐਕਸਰਸਾਈਜ਼ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਗਾਣੇ ਦੇ ਮੁਤਾਬਕ ਵਿਰਾਟ ਕੋਹਲੀ ਵਰਕ ਆਊਟ ਕਰਦੇ ਹੋਏ ਨਜ਼ਰ ਆ ਰਹੇ ਹਨ । ਇਹ ਵੀਡੀਓ ਉਸ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।
ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਤੇ ਦੋਸਤਾਂ ਨਾਲ ਧੂਮ ਧਾਮ ਨਾਲ ਮਨਾਇਆ ਜਨਮਦਿਨ, ਵੇਖੋ ਤਸਵੀਰਾਂ
ਇਸ ਵੀਡੀਓ ਨੂੰ ਵੇਖ ਕੇ ਹਰ ਕਿਸੇ ਦੇ ਮੂੰਹੋਂ ਵਾਹ ਬਈ ਵਾਹ ਹੀ ਨਿਕਲ ਰਿਹਾ ਹੈ । ਵਿਰਾਟ ਦੇ ਚਾਹੁਣ ਵਾਲੇ ਵੀ ਇਸ ਵੀਡੀਓ ‘ਤੇ ਕਮੈਂਟਸ ਕਰ ਰਹੇ ਹਨ । ਵਿਰਾਟ ਕੋਹਲੀ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਕੁਝ ਸਾਲ ਪਹਿਲਾਂ ਇਟਲੀ ‘ਚ ਵਿਆਹ ਕਰਵਾਇਆ ਸੀ । ਇਸ ਵਿਆਹ ‘ਚ ਪਰਿਵਾਰਕ ਮੈਂਬਰ ਹੀ ਸ਼ਾਮਿਲ ਹੋਏ ਸਨ ।
ਹੋਰ ਪੜ੍ਹੋ : ਵਿਰਾਟ ਕੋਹਲੀ ਦਸਤਾਰ ‘ਚ ਆਏ ਨਜ਼ਰ, ਅਨੁਸ਼ਕਾ ਸ਼ਰਮਾ ਦੇ ਨਾਲ ਤਸਵੀਰਾਂ ਹੋ ਰਹੀਆਂ ਵਾਇਰਲ
ਕੁਝ ਸਮਾਂ ਪਹਿਲਾਂ ਦੋਵਾਂ ਦੇ ਘਰ ਧੀ ਨੇ ਜਨਮ ਲਿਆ ਸੀ । ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਕਦੇ ਵੀ ਸ਼ੇਅਰ ਨਹੀਂ ਸਨ ਕੀਤੀਆਂ। ਪਰ ਦੋਵਾਂ ਦੀ ਧੀ ਵਾਮਿਕਾ ਦੀਆਂ ਤਸਵੀਰਾਂ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਇਹ ਤਸਵੀਰਾਂ ਇੱਕ ਮੈਚ ਦੇ ਦੌਰਾਨ ਦੀਆਂ ਸਨ ।
![IPL 2022: Virat Kohli waves to wife Anushka Sharma after his one-handed catch [Watch Video]](https://wp.ptcpunjabi.co.in/wp-content/uploads/2022/04/Virat-Kohli-Anushka-Sharma-1.jpg)
ਜਦੋਂ ਅਨੁਸ਼ਕਾ ਸ਼ਰਮਾ ਵਿਰਾਟ ਕੋਹਲੀ ਦਾ ਮੈਚ ਆਪਣੀ ਧੀ ਦੇ ਨਾਲ ਵੇਖ ਰਹੀ ਸੀ । ਅਨੁਸ਼ਕਾ ਸ਼ਰਮਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ । ਜਲਦ ਹੀ ਦੋਵੇਂ ਇੱਕਠੇ ਕਿਸੇ ਐਡ ‘ਚ ਨਜ਼ਰ ਆਉਣ ਵਾਲੇ ਹਨ । ਕਿਉਂਕਿ ਕੁਝ ਮਹੀ ਨੇ ਪਹਿਲਾਂ ਵਿਰਾਟ ਕੋਹਲੀ ਦੀਆਂ ਸਰਦਾਰ ਲੱੁੱਕ ‘ਚ ਤਸਵੀਰਾਂ ਵਾਇਰਲ ਹੋਈਆਂ ਸਨ ਜੋ ਕਿ ਕਿਸੇ ਸ਼ੂਟ ਦੀਆਂ ਤਸਵੀਰਾਂ ਸਨ।
View this post on Instagram