Advertisment

ਵਿਰਾਟ ਕੋਹਲੀ ਨੇ ਇੰਟਰਨੈਸ਼ਨਲ ਕ੍ਰਿਕੇਟ ‘ਚ ਪੂਰੇ ਕੀਤੇ 12 ਸਾਲ, ਪੋਸਟ ਪਾ ਕੇ ਸਭ ਦਾ ਕੀਤਾ ਧੰਨਵਾਦ, ਫੈਨਜ਼ ਕਮੈਂਟਸ ਕਰਕੇ ਦੇ ਰਹੇ ਨੇ ਵਧਾਈਆਂ

author-image
By Lajwinder kaur
New Update
ਵਿਰਾਟ ਕੋਹਲੀ ਨੇ ਇੰਟਰਨੈਸ਼ਨਲ ਕ੍ਰਿਕੇਟ ‘ਚ ਪੂਰੇ ਕੀਤੇ 12 ਸਾਲ, ਪੋਸਟ ਪਾ ਕੇ ਸਭ ਦਾ ਕੀਤਾ ਧੰਨਵਾਦ, ਫੈਨਜ਼ ਕਮੈਂਟਸ ਕਰਕੇ ਦੇ ਰਹੇ ਨੇ ਵਧਾਈਆਂ
Advertisment
ਟੀਮ ਇੰਡਿਆ ਦੇ ਕਪਤਾਨ ਵਿਰਾਟ ਕੋਹਲੀ ਨੇ ਮੰਗਲਵਾਰ ਨੂੰ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਆਪਣੇ 12 ਸਾਲ ਪੂਰੇ ਕਰ ਲਏ ਨੇ । ਵਿਰਾਟ ਕੋਹਲੀ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । publive-image ਆਪਣੀ ਜ਼ਿੰਦਗੀ ਦੇ ਅਹਿਮ ਦਿਨ ਨੂੰ ਯਾਦ ਕਰਦੇ ਹੋਏ ਉਨ੍ਹਾਂ ਨੇ ਬਹੁਤ ਹੀ ਪਿਆਰੀ ਤੇ ਭਾਵੁਕ ਪੋਸਟ ਪਾ ਦੱਸਿਆ ਹੈ – ‘12 ਸਾਲ..ਸਮਾਂ ਕਿਵੇਂ ਖੰਭ ਲਗਾ ਕੇ ਉਡ ਜਾਂਦਾ ਹੈ । ਮੈਂ ਹਮੇਸ਼ਾ ਇਸ ਲਈ ਧੰਨਵਾਦੀ ਰਹਾਂਗਾ’ । ਇਸ ਪੋਸਟ ਉੱਤੇ ਕ੍ਰਿਕੇਟ ਜਗਤ ਤੋਂ ਲੈ ਕੇ ਮਨੋਰੰਜਨ ਜਗਤ ਦੀਆਂ ਹਸਤੀਆਂ ਕਮੈਂਟਸ ਕਰਕੇ ਮੁਬਾਰਕਾਂ ਦੇ ਰਹੇ ਨੇ । ਕੁਝ ਹੀ ਸਮੇਂ 'ਚ ਇਸ ਪੋਸਟ ਉੱਤੇ 2 ਮਿਲੀਅਨ ਲਾਈਕਸ ਆ ਚੁੱਕੇ ਨੇ । publive-image ਦੱਸ ਦਈਏ ਵਿਰਾਟ ਕੋਹਲੀ ਨੇ 18 ਅਗਸਤ 2008 ਨੂੰ ਸ਼੍ਰੀਲੰਕਾ ਦੇ ਖਿਲਾਫ ਵਨਡੇ ਖੇਡਕੇ ਅੰਤਰਰਾਸ਼ਟਰੀ ਕ੍ਰਿਕੇਟ ਵਿੱਚ ਪ੍ਰਦਰਸ਼ਨ ਕੀਤਾ ਸੀ । ਉਹ ਆਪਣੇ ਪਹਿਲੇ ਇੰਟਰਨੈਸ਼ਨਲ ਮੈਚ ਵਿਚ 12 ਰਨ ਹੀ ਬਣਾ ਪਾਏ ਸਨ । ਪਰ ਕੋਹਲੀ ਨੇ ਸਮੇਂ ਦੇ ਨਾਲ ਆਪਣੇ ਆਪ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਸਥਾਪਿਤ ਕੀਤਾ ਅਤੇ ਮੌਜੂਦਾ ਸਮਾਂ ਵਿੱਚ ਉਨ੍ਹਾਂ ਦਾ ਨਾਂਅ ਦੁਨੀਆ ਦੇ ਮਹਾਨ ਬੱਲੇਬਾਜਾਂ ਵਿੱਚ ਸ਼ਾਮਿਲ ਹੈ । ਉਨ੍ਹਾਂ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਆਪਣਾ ਡੈਬਿਊ ਕੀਤਾ ਸੀ । dhoni and virat kohli
#cricket #virat-kohli #ms-dhoni #completes-12-years #virat-kohli-completes-12-years #international-cricket
Advertisment

Stay updated with the latest news headlines.

Follow us:
Advertisment
Advertisment
Latest Stories
Advertisment