ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਨਾਲ ਸਾਂਝੀ ਕੀਤੀ ਇੱਕ ਰੋਮਾਂਟਿਕ ਤਸਵੀਰ, ਪਤਨੀ ਅਨੁਸ਼ਕਾ ਨੇ ਕੁਝ ਇਸ ਤਰ੍ਹਾਂ ਉਡਾਇਆ ਉਨ੍ਹਾਂ ਦਾ ਮਜ਼ਾਕ

Written by  Lajwinder kaur   |  November 29th 2021 02:58 PM  |  Updated: November 29th 2021 04:05 PM

ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਨਾਲ ਸਾਂਝੀ ਕੀਤੀ ਇੱਕ ਰੋਮਾਂਟਿਕ ਤਸਵੀਰ, ਪਤਨੀ ਅਨੁਸ਼ਕਾ ਨੇ ਕੁਝ ਇਸ ਤਰ੍ਹਾਂ ਉਡਾਇਆ ਉਨ੍ਹਾਂ ਦਾ ਮਜ਼ਾਕ

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਉਨ੍ਹਾਂ ਦੇ ਕ੍ਰਿਕਟਰ ਪਤੀ ਵਿਰਾਟ ਕੋਹਲੀ ਵਿਚਾਲੇ ਸੋਸ਼ਲ ਮੀਡੀਆ 'ਤੇ ਕਾਫੀ ਦਿਲਚਸਪ ਗੱਲਬਾਤ ਖੂਬ ਸੁਰਖੀਆਂ ਵਟੋਰ ਰਹੀ ਹੈ। ਅਕਸਰ ਇਹ ਕਿਊਟ ਜੋੜਾ ਆਪਣੀਆਂ ਤਸਵੀਰਾਂ ਸ਼ੇਅਰ ਕਰਦਾ ਰਹਿੰਦਾ ਹੈ। ਜਿਸ ਨੂੰ ਪ੍ਰਸ਼ੰਸਕ ਬਹੁਤ ਪਸੰਦ ਕਰਦੇ ਹਨ, ਇਸ ਦੇ ਨਾਲ ਹੀ ਦੋਵੇਂ ਇਨ੍ਹਾਂ ਫੋਟੋਆਂ 'ਤੇ ਮਜ਼ਾਕੀਆ ਟਿੱਪਣੀਆਂ ਵੀ ਕਰਦੇ ਹਨ। ਪਿਛਲੇ ਸਾਲ ਵੀ ਲਾਕਡਾਊਨ ਚ ਵੀ ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਦੇ ਮਸਤੀ ਕਰਦੇ ਹੋਏ ਇੱਕ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਸੀ। ਜਿਸ ‘ਚ ਅਨੁਸ਼ਕਾ ਫੈਨ ਹੋਣ ਦੀ ਭੂਮਿਕਾ ‘ਚ ਜ਼ੋਰ-ਜ਼ੋਰ ਦੀ ਕੋਹਲੀ ਚਿਲਾਉਂਦੀ ਹੋਈ ਨਜ਼ਰ ਆਈ ਸੀ। ਹਾਲ ਹੀ ਚ ਦੋਵਾਂ ਦਾ ਇੱਕ ਪਿਆਰੀ ਜਿਹੀ ਹੋਈ ਵਾਰਤਾਲਾਪ ਨੇ ਹਰ ਇੱਕ ਦਾ ਧਿਆਨ ਖਿੱਚਿਆ ਹੈ।

Virat Kohli Shares New Photo With Wife Anushka Sharma image source- instagram

 

ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਪ੍ਰੀ-ਵੈਡਿੰਗ ਸੌਂਗ ਦੀ ਨਿੱਕੀ ਜਿਹੀ ਝਲਕ ਆਈ ਸਾਹਮਣੇ, ਬਹੁਤ ਜਲਦ ਸ਼ੂਟ ਹੋਵੇਗਾ ਅਫਸਾਨਾ ਅਤੇ ਸਾਜ਼ ਦਾ ਪ੍ਰੀ-ਵੈਡਿੰਗ ਵੀਡੀਓ

ਹਾਲ ਹੀ 'ਚ ਵਿਰਾਟ ਕੋਹਲੀ ਨੇ ਇਕ ਫੋਟੋ ਸ਼ੇਅਰ ਕੀਤੀ ਹੈ, ਜਿਸ 'ਚ ਉਹ ਪਤਨੀ ਅਨੁਸ਼ਕਾ ਸ਼ਰਮਾ ਨਾਲ ਨਦੀ ਕੰਢੇ ਆਰਾਮ ਨਾਲ ਬੈਠੇ ਹਨ। ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਵਿਰਾਟ ਕੋਹਲੀ ਨੇ ਲਿਖਿਆ, 'ਜੇਕਰ ਤੁਸੀਂ ਮੇਰੇ ਨਾਲ ਹੋ, ਤਾਂ ਕਿਤੇ ਵੀ ਮੇਰੇ ਲਈ ਘਰ ਵਰਗਾ ਹੈ।'

inside image of anushka sharama and virat kohli image source- instagram

ਵਿਰਾਟ ਕੋਹਲੀ ਦੀ ਇਸ ਪੋਸਟ 'ਤੇ ਅਨੁਸ਼ਕਾ ਸ਼ਰਮਾ ਨੇ ਤੁਰੰਤ ਜਵਾਬ ਦਿੱਤਾ ਅਤੇ ਲਿਖਿਆ, 'ਇਹ ਬਹੁਤ ਵਧੀਆ ਹੈ ਕਿਉਂਕਿ ਤੁਸੀਂ ਮੁਸ਼ਕਿਲ ਨਾਲ ਹੀ ਘਰ ‘ਚ ਰਹਿੰਦੇ ਹੋ ।' ਇਸ ਤਰ੍ਹਾਂ ਵਿਰਾਟ ਕੋਹਲੀ ਨੇ 'ਹਾ ਹਾ ਹਾ' ਲਿਖਿਆ ਹੈ। ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਇਸ ਪੋਸਟ 'ਤੇ 4 ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ। ਪ੍ਰਸ਼ੰਸਕ ਵੀ ਇਸ ਫੋਟੋ 'ਤੇ ਕਾਫੀ ਕਮੈਂਟ ਕਰ ਰਹੇ ਹਨ।

ਹੋਰ ਪੜ੍ਹੋ : ਸਲਮਾਨ ਦੇ ਪ੍ਰਸ਼ੰਸਕਾਂ ਨੇ ਸਾਰੀਆਂ ਹੱਦਾਂ ਕੀਤੀਆਂ ਪਾਰ, ਸਿਨੇਮਾ ਹਾਲ 'ਚ ਚਲਾਏ ਪਟਾਕੇ, ਅਦਾਕਾਰ ਨੇ ਵੀਡੀਓ ਸ਼ੇਅਰ ਕਰਕੇ ਫੈਨਜ਼ ਨੂੰ ਕੀਤੀ ਇਹ ਖ਼ਾਸ ਅਪੀਲ

ਦੱਸ ਦਈਏ ਇਸ ਸਾਲਾ ਅਨੁਸ਼ਕਾ ਅਤੇ ਵਿਰਾਟ ਨੇ ਆਪਣੀ ਜ਼ਿੰਦਗੀ ਦਾ ਨਵਾਂ ਸਫਰ ਸ਼ੁਰੂ ਕੀਤਾ ਹੈ। ਦੋਵੇਂ ਇਸੇ ਸਾਲ ਪਹਿਲੀ ਵਾਰ ਮਾਪੇ ਬਣੇ ਨੇ। ਅਨੁਸ਼ਕਾ ਨੇ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ। ਦੋਵਾਂ ਨੇ ਆਪਣੀ ਧੀ ਦਾ ਨਾਂਅ ਵਾਮਿਕਾ ਰੱਖਿਆ ਹੈ, ਜੋ ਕਿ ਸੰਸਕ੍ਰਿਤ ਨਾਮ ਹੈ । ਜੀ ਹਾਂ ਮਾਂ ਦੁਰਗਾ ਦਾ ਸੰਸਕ੍ਰਿਤ ਨਾਮ ਵਾਮਿਕਾ ਹੈ। ਅਜੇ ਤੱਕ ਦੋਵਾਂ ਨੇ ਆਪਣੀ ਧੀ ਦਾ ਚਿਹਰਾ ਰਵੀਲ ਨਹੀਂ ਕੀਤਾ ਹੈ। ਪਰ ਦੋਵੇਂ ਅਕਸਰ ਹੀ ਆਪਣੀ ਬੇਟੀ ਦੀਆਂ ਤਸਵੀਰਾਂ ਜ਼ਰੂਰ ਸ਼ੇਅਰ ਕਰਦੇ ਰਹਿੰਦੇ ਨੇ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network