ਵਿਰਾਟ ਕੋਹਲੀ ਨੇ ਮੈਰਿਜ ਐਨੀਵਰਸਰੀ ‘ਤੇ ਅਨੁਸ਼ਕਾ ਸ਼ਰਮਾ ਦੇ ਲਈ ਪਿਆਰੀ ਜਿਹੀ ਕੈਪਸ਼ਨ ਦੇ ਨਾਲ ਸ਼ੇਅਰ ਕੀਤੀ ਵਿਆਹ ਦੀ ਖ਼ੂਬਸੂਰਤ ਤਸਵੀਰ, ਪ੍ਰਸ਼ੰਸਕ ਦੇ ਰਹੇ ਨੇ ਮੁਬਾਰਕਾਂ

written by Lajwinder kaur | December 11, 2020

ਐਕਟਰੈੱਸ ਅਨੁਸ਼ਕਾ ਸ਼ਰਮਾ ਤੇ ਕ੍ਰਿਕੇਟਰ ਵਿਰਾਟ ਕੋਹਲੀ ਦੇ ਵਿਆਹ ਨੂੰ ਤਿੰਨ ਸਾਲ ਪੂਰੇ ਹੋ ਗਏ ਨੇ । ਜਿਸਦੇ ਚੱਲਦੇ ਵਿਰਾਟ ਕੋਹਲੀ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਬਹੁਤ ਹੀ ਪਿਆਰੀ ਜਿਹੀ ਫੋਟੋ ਸ਼ੇਅਰ ਕੀਤੀ ਹੈ । inside pic of virushka ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਬਣਨ ਵਾਲੇ ਨੇ ਮੰਮੀ-ਪਾਪਾ, ਅਦਾਕਾਰਾ ਨੇ ਤਸਵੀਰ ਸ਼ੇਅਰ ਕਰਦੇ ਹੋਏ ਦੱਸੀ ਕਦੋਂ ਆਵੇਗਾ ਨੰਨ੍ਹਾ ਮਹਿਮਾਨ
ਵਿਰਾਟ ਕੋਹਲੀ ਨੇ ਲਿਖਿਆ ਹੈ – ‘ਤਿੰਨ ਸਾਲ ਤੇ ਜੀਵਨ ਭਰ ਦਾ ਸਾਥ’ । ਇਸ ਦੇ ਨਾਲ ਉਨ੍ਹਾਂ ਨੇ ਆਪਣੀ ਵਿਆਹ ਦੀ ਖ਼ੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ । ਪ੍ਰਸ਼ੰਸਕਾਂ ਨੂੰ ਇਹ ਪੋਸਟ ਖੂਬ ਪਸੰਦ ਆ ਰਹੀ ਹੈ । ਜਿਸ ਕਰਕੇ ਕੁਝ ਹੀ ਸਮੇਂ ‘ਚ ਵੱਡੀ ਗਿਣਤੀ ‘ਚ ਸ਼ੇਅਰ ਤੇ ਲਾਈਕਸ ਆ ਚੁੱਕੇ ਨੇ । ਫੈਨਜ਼ ਵੀ ਕਮੈਂਟ ਕਰਕੇ ਇਸ ਜੋੜੀ ਨੂੰ ਮੁਬਾਰਕਾਂ ਦੇ ਰਹੇ ਨੇ । virat and anushka 11 ਦਸੰਬਰ ਸਾਲ 2017 ‘ਚ ਬਾਲੀਵੁੱਡ ਤੇ ਕ੍ਰਿਕੇਟ ਜਗਤ ਦੇ ਦਿੱਗਜ ਅਨੁਸ਼ਕਾ ਤੇ ਵਿਰਾਟ ਵਿਆਹ ਦੇ ਬੰਧਨ ‘ਚ ਬੱਝ ਗਏ ਸੀ । ਲੰਬੇ ਲਵ ਅਫੇਅਰ ਤੋਂ ਬਾਅਦ ਦੋਵਾਂ ਨੇ ਵਿਆਹ ਦਾ ਫੈਸਲਾ ਕੀਤਾ ਸੀ ਤੇ ਇਹ ਵਿਆਹ ਉਸ ਸਮੇਂ ਦੇ ਸਭ ਤੋਂ ਚਰਚਿਤ ਵਿਆਹਾਂ ‘ਚੋਂ ਇੱਕ ਸੀ । virat and anushka wedding pic ਦੋਵੇਂ ਜਨਵਰੀ ਮਹੀਨੇ ‘ਚ ਆਉਣ ਵਾਲੇ ਨੰਨ੍ਹੇ ਮਹਿਮਾਨ ਦਾ ਇੰਤਜ਼ਾਰ ਕਰ ਰਹੇ ਨੇ। ਅਨੁਸ਼ਕਾ ਸ਼ਰਮਾ ਮਾਂ ਬਣਨ ਵਾਲੀ ਹੈ । ਉਹ ਅਕਸਰ ਹੀ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਈ ਨਜ਼ਰ ਆ ਚੁੱਕੀ ਹੈ । inside pic of anushka sharma and virat kohli

0 Comments
0

You may also like