Advertisment

ਵਿਰਾਟ ਕੋਹਲੀ ਦੇ ਸਰੀਰ ’ਤੇ ਹਨ ਕਈ ਟੈਟੂ, ਟੈਟੂਆਂ ਪਿੱਛੇ ਛੁਪਿਆ ਹੈ ਇਹ ਵੱਡਾ ਰਾਜ਼

author-image
By Rupinder Kaler
New Update
ਵਿਰਾਟ ਕੋਹਲੀ ਦੇ ਸਰੀਰ ’ਤੇ ਹਨ ਕਈ ਟੈਟੂ, ਟੈਟੂਆਂ ਪਿੱਛੇ ਛੁਪਿਆ ਹੈ ਇਹ ਵੱਡਾ ਰਾਜ਼
Advertisment
ਵਿਰਾਟ ਕੋਹਲੀ ਦੁਨੀਆ ਦੇ ਬਿਹਤਰੀਨ ਬੱਲੇਬਾਜ਼ ਹਨ । ਉਹ ਸਿਰਫ ਆਪਣੀ ਖੇਡ ਕਰਕੇ ਨਹੀਂ ਬਲਕਿ ਫੈਸ਼ਨ ਸੈਂਸ ਕਰਕੇ ਵੀ ਨੌਜਵਾਨਾਂ ਦੀ ਅਗਵਾਈ ਕਰਦੇ ਹਨ । ਨੌਜਵਾਨ ਵੀ ਉਹਨਾਂ ਦੀ ਨਕਲ ਕਰਦੇ ਹਨ । ਇੱਥੇ ਹੀ ਬਸ ਨਹੀਂ ਵਿਰਾਟ ਹੋਹਲੀ ਨੇ ਆਪਣੇ ਸਰੀਰ ਤੇ ਟੈਟੂ ਵੀ ਗੁੰਦਵਾਏ ਹਨ । ਇਹ ਟੈਟੂ ਆਪਣੇ ਆਪ ਵਿੱਚ ਖ਼ਾਸ ਹਨ ਤੇ ਇੱਹਨਾਂ ਦਾ ਇੱਕ ਮਤਲਬ ਵੀ ਹੈ । https://www.instagram.com/p/B4eQYHnFoEh/ ਵਿਰਾਟ ਨੇ ਆਪਣੇ ਸਰੀਰ ਤੇ ਜੋ ਪਹਿਲਾਂ ਟੈਟੂ ਗੁਦਵਾਇਆ ਸੀ, ਉਹ ਉਹਨਾਂ ਦੀ ਮਾਂ ਦੇ ਨਾਂਅ ਦਾ ਸੀ । ਵਿਰਾਟ ਦੀ ਮਾਂ ਦਾ ਨਾਂਅ ਸਰੋਜ ਹੈ । ਦੂਜਾ ਟੈਟੂ ਉਹਨਾਂ ਦੇ ਪਿਤਾ ਦੇ ਨਾਂਅ ਦਾ ਹੈ । ਵਿਰਾਟ ਦੇ ਪਿਤਾ ਦਾ ਨਾਂਅ ਪ੍ਰੇਮ ਕੋਹਲੀ ਹੈ ।
Advertisment
publive-image ਇਸ ਤੋਂ ਇਲਾਵਾ ਉਹਨਾਂ ਦੇ ਸਰੀਰ ਤੇ ‘ਗੌਡਸ ਆਈ’ ਹੈ, ਇਹ ਇਨਸਾਨ ਦੀ ਚੌਕਸੀ ਦਾ ਪ੍ਰਤੀਕ ਹੈ ।ਇਸੇ ਤਰ੍ਹਾਂ ਵਿਰਾਟ ਦਾ ਇੱਕ ਹੋਰ ਟੈਟੂ ਹੈ, ਜਿਹੜਾ ਕਿ ਸ਼ਾਂਤੀ ਦਾ ਪ੍ਰਤੀਕ ਹੈ । publive-image ਵਿਰਾਟ ਦੇ ਇਸ ਟੈਟੂ ਦਾ ਮਤਲਬ ਬ੍ਰਹਿਮੰਡ ਹੈ, ਇਹ ਟੈਟੂ ਇੱਕ ਅੱਖ ਵਾਂਗ ਦਿਖਾਈ ਦਿੰਦਾ ਹੈ । publive-image ਵਿਰਾਟ ਕੋਹਲੀ ਸ਼ਿਵ ਭਗਵਾਨ ਦੇ ਭਗਤ ਹਨ ਇਸ ਲਈ ਉਹਨਾਂ ਦੇ ਸ਼ਰੀਰ ਤੇ ਸ਼ਿਵ ਦਾ ਟੈਟੂ ਵੀ ਮੌਜੂਦ ਹੈ । ਇਸ ਦੇ ਨਾਲ ਹੀ ਹਮਲੇ ਦੇ ਪ੍ਰਤੀਕ ਵੱਜੋਂ ਜਾਣਿਆਂ ਜਾਂਦਾ ਟੈਟੂ ਵੀ ਮੌਜੂਦ ਹੈ ।
Advertisment
publive-image ਵਿਰਾਟ ਦੇ ਸਰੀਰ ਤੇ ਇੱਕ ਯੋਧੇ ਤੇ ਉਹਨਾਂ ਦੀ ਰਾਸ਼ੀ ਦਾ ਵੀ ਟੈਟੂ ਹੈ । publive-image 2008 ਵਿੱਚ ਵਿਰਾਟ ਨੇ ਕੌਮਾਂਤਰੀ ਕ੍ਰਿਕੇਟ ਵਿੱਚ ਕਦਮ ਰੱਖਿਆ ਸੀ । ਕੋਹਲੀ ਭਾਰਤ ਦੇ ਵਨ ਡੇ ਵਿੱਚ ਆਉਣ ਵਾਲੇ 175ਵੇਂ ਖਿਡਾਰੀ ਸਨ ਇਸ ਲਈ ਉਹਨਾਂ ਨੇ 175 ਨੰਬਰ ਵਾਲਾ ਟੈਟੂ ਵੀ ਗੁਦਵਾਇਆ ਹੈ । ਇਸੇ ਤਰ੍ਹਾਂ ਤਿੰਨ ਸਾਲ ਬਾਅਦ ਵਿਰਾਟ ਟੈਸਟ ਕ੍ਰਿਕੇਟ ਵਿੱਚ ਸ਼ਾਮਿਲ ਹੋਏ, ਉਸ ਸਮੇਂ ਉਹ 259ਵੇਂ ਖਿਡਾਰੀ ਸਨ । ਇਸ ਨੰਬਰ ਦਾ ਟੈਟੂ ਵੀ ਉਹਨਾਂ ਦੇ ਸਰੀਰ ਤੇ ਹੈ । publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment