ਵਿਆਹ ਦੀ 16ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਵਰਿੰਦਰ ਸਹਿਵਾਗ ਨੇ ਮਜ਼ਾਕੀਆ ਅੰਦਾਜ਼ ‘ਚ ਕੀਤਾ ਆਪਣੀ ਪਤਨੀ ਨੂੰ ਵਿਸ਼, ਬੜੀ ਦਿਲਚਸਪ ਹੈ ਵੀਰੂ ਤੇ ਆਰਤੀ ਦੀ ਲਵ ਸਟੋਰੀ

Written by  Lajwinder kaur   |  April 22nd 2020 03:14 PM  |  Updated: April 22nd 2020 03:14 PM

ਵਿਆਹ ਦੀ 16ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਵਰਿੰਦਰ ਸਹਿਵਾਗ ਨੇ ਮਜ਼ਾਕੀਆ ਅੰਦਾਜ਼ ‘ਚ ਕੀਤਾ ਆਪਣੀ ਪਤਨੀ ਨੂੰ ਵਿਸ਼, ਬੜੀ ਦਿਲਚਸਪ ਹੈ ਵੀਰੂ ਤੇ ਆਰਤੀ ਦੀ ਲਵ ਸਟੋਰੀ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਅਕਸਰ ਆਪਣੇ ਟਵੀਟਸ ਕਰਕੇ ਸੁਰਖੀਆਂ ‘ਚ ਬਣੇ ਰਹਿੰਦੇ ਨੇ । ਜੀ ਹਾਂ ਅੱਜ ਵੀ ਉਨ੍ਹਾਂ ਨੇ ਖ਼ਾਸ ਟਵੀਟ ਆਪਣੀ ਲਾਈਫ ਪਾਟਨਰ ਆਰਤੀ ਦੇ ਲਈ ਪੋਸਟ ਕੀਤਾ ਹੈ, ਕਿਉਂਕਿ ਮੌਕਾ ਹੀ ਖ਼ਾਸ ਹੈ । ਅੱਜ ਵੀਰੂ ਤੇ ਆਰਤੀ ਦੇ ਵਿਆਹ ਦੀ 16ਵੀਂ ਵਰ੍ਹੇਗੰਢ ਹੈ । ਉਨ੍ਹਾਂ ਨੇ ਆਪਣੀ ਵਿਆਹ ਵਾਲੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਇਹ ਫੋਟੋਆਂ ਸਾਨੂੰ ਯਾਦ ਕਰਵਾਉਂਦੀਆਂ ਨੇ ਕੇ ਆਪਾਂ ਇੱਕ-ਦੂਜੇ ਦੇ ਗਲੇ ਪਏ ਸੀ । ਧੰਨਵਾਦ ਆਰਤੀ ਸਹਿਵਾਗ,16 ਸਾਲ ਵਿਆਹੁਤਾ ਜੀਵਨ ਦੇ ਲਈ । ਤੁਹਾਡੇ ਕਾਰਨ, ਮੈਨੂੰ ਇੱਕ ਪੁਰਾਤੱਤਵ-ਵਿਗਿਆਨੀ ਦੀ ਤਰ੍ਹਾਂ ਮਹਿਸੂਸ ਹੁੰਦਾ ਹੈ, ਜਿਵੇਂ ਉਮਰ ਬੀਤ ਰਹੀ ਹੈ ਮੈਂ ਤੁਹਾਨੂੰ ਹੋਰ ਜ਼ਿਆਦਾ ਜਾਣ ਰਿਹਾ ਹਾਂ  Happy Welding Anni Barsi Biwi ji !’ਇਸ ਟਵੀਟ ਦੇ ਪ੍ਰਸ਼ੰਸਕ ਮੈਸੇਜ ਕਰਕੇ ਵਧਾਈ ਦੇ ਰਹੇ ਨੇ ।

 

ਬੱਲੇਬਾਜ਼ੀ ਦੀ ਤਰ੍ਹਾਂ ਵੀਰੂ ਦੀ ਲਵ ਸਟੋਰੀ ਵੀ ਕਾਫੀ ਦਿਲਚਸਪ ਹੈ । ਵਰਿੰਦਰ ਸਹਿਵਾਗ ਆਪਣੀ ਪਤਨੀ ਆਰਤੀ ਅਹਿਲਾਵਤ ਨੂੰ 7 ਸਾਲ ਦੀ ਉਮਰ ‘ਚ ਮਿਲੇ ਸੀ । ਉਸ ਸਮੇਂ ਵਰਿੰਦਰ ਸਹਿਵਾਗ ਆਪਣੇ ਚਚੇਰੇ ਭਰਾ ਦੇ ਵਿਆਹ ‘ਤੇ ਗਏ ਸੀ । ਉਨ੍ਹਾਂ ਦੇ ਚਚੇਰੇ ਭਰਾ ਦਾ ਵਿਆਹ ਆਰਤੀ ਦੀ ਰਿਸ਼ਤੇਦਾਰੀ ‘ਚ ਹੋਇਆ ਸੀ । ਉਸ ਸਮੇਂ ਆਰਤੀ ਪੰਜ ਸਾਲਾਂ ਦੀ ਸੀ । ਇਸ ਤੋਂ ਬਾਅਦ ਉਹ ਕਈ ਸਾਲ ਇੱਕ ਦੂਜੇ ਦੇ ਚੰਗੇ ਮਿੱਤਰ ਬਣੇ ਰਹੇ ਤੇ 21 ਸਾਲ ਦੀ ਉਮਰ ‘ਚ ਮਜ਼ਾਕੀਆ ਅੰਦਾਜ਼ ਦੇ ਨਾਲ ਵਰਿੰਦਰ ਸਹਿਵਾਗ ਨੇ ਆਰਤੀ ਨੂੰ ਵਿਆਹ ਦੇ ਲਈ ਪ੍ਰਪੋਜ਼ ਕੀਤਾ ਸੀ ਤੇ ਆਰਤੀ ਨੇ ਉਸ ਮਜ਼ਾਕ ਨੂੰ ਸਮਝਦੇ ਹੋਏ ਹਾਂ ਕਰ ਦਿੱਤੀ ਸੀ । ਇਸ ਤੋਂ ਬਾਅਦ ਦੋਵਾਂ ਨੇ ਤਿੰਨ ਸਾਲ ਤੱਕ ਇੱਕ ਦੂਜੇ ਨੂੰ ਡੇਟ ਕੀਤਾ ਤੇ ਸਾਲ 2004 ‘ਚ ਵਿਆਹ ਕਰਵਾ ਲਿਆ ਸੀ ।

ਪਰ ਇਹ ਵਿਆਹ ਇੰਨਾ ਆਸਾਨ ਨਹੀਂ ਸੀ ਕਿਉਂਕਿ ਵੀਰੂ ਨੂੰ ਜਿਸ ਕੁੜੀ ਨਾਲ ਪਿਆਰ ਹੋਇਆ ਉਹ ਉਨ੍ਹਾਂ ਦੀ ਰਿਸ਼ੇਤਾਦਰੀ ‘ਚ ਪੈਂਦੀ ਸੀ । ਜਿਸ ਕਰਕੇ ਦੋਵੇਂ ਪਰਿਵਾਰ ਵਾਲੇ ਇਸ ਵਿਆਹ ਲਈ ਰਾਜ਼ੀ ਨਹੀਂ ਸੀ । ਪਰ ਦੋਵਾਂ ਦਾ ਪਿਆਰ ਅੱਗੇ ਪਰਿਵਾਰ ਵਾਲਿਆਂ ਨੂੰ ਝੁੱਕਣਾ ਪਿਆ ਤੇ 22 ਅਪ੍ਰੈਲ 2004 ‘ਚ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ । ਵਰਿੰਦਰ ਸਹਿਵਾਗ ਤੇ ਆਰਤੀ ਹੈਪਲੀ ਦੋ ਬੱਚਿਆਂ ਦੇ ਮਾਪੇ ਨੇ ਇੱਕ ਬੇਟੇ ਦਾ ਨਾਂਅ ਆਰਿਆਵੀਰ ਤੇ ਦੂਜੇ ਬੇਟੇ ਦਾ ਨਾਂਅ ਵੇਦਾਂਤ ਹੈ । ਜੇ ਗੱਲ ਕਰੀਏ ਵਰਿੰਦਰ ਸਹਿਵਾਗ ਦੀ ਤਾਂ ਉਹ ਕ੍ਰਿਕੇਟ ਦੀ ਕਮੈਂਟਰੀ ਕਰਦੇ ਹੋਏ ਟੀਵੀ ‘ਤੇ ਦਿਖਾਈ ਦਿੰਦੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network