ਗਾਇਕ ਰੇਸ਼ਮ ਸਿੰਘ ਅਨਮੋਲ ਲੈ ਕੇ ਆ ਰਹੇ ਹਨ ਨਵਾਂ ਗਾਣਾ, ਪੋਸਟਰ ਆਇਆ ਸਾਹਮਣੇ 

Written by  Rupinder Kaler   |  August 06th 2019 11:00 AM  |  Updated: August 06th 2019 11:00 AM

ਗਾਇਕ ਰੇਸ਼ਮ ਸਿੰਘ ਅਨਮੋਲ ਲੈ ਕੇ ਆ ਰਹੇ ਹਨ ਨਵਾਂ ਗਾਣਾ, ਪੋਸਟਰ ਆਇਆ ਸਾਹਮਣੇ 

ਗਾਇਕ ਰੇਸ਼ਮ ਸਿੰਘ ਅਨਮੋਲ ਦਾ ਨਵਾਂ ਗਾਣਾ 'ਵੀਜਾ' ਛੇਤੀ ਰਿਲੀਜ਼ ਹੋਣ ਵਾਲਾ ਹੈ । ਉਹਨਾਂ ਨੇ ਇਸ ਗਾਣੇ ਦਾ ਪੋਸਟਰ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰੇਸ਼ਮ ਸਿੰਘ ਅਨਮੋਲ ਨੇ ਇਸ ਗਾਣੇ ਦੀਆਂ ਕਈ ਟਿੱਕ ਟੋਕ ਵੀਡੀਓ ਬਣਾਕੇ ਸ਼ੇਅਰ ਕੀਤੀਆਂ ਸਨ ਹੁਣ ਫਾਈਨਲੀ ਇਸ ਗਾਣੇ ਦਾ ਉਹ ਵੀਡੀਓ ਲੈ ਕੇ ਆ ਰਹੇ ਹਨ ।

https://www.instagram.com/p/B0qiu9oH2ij/

ਗਾਣੇ ਦੀ ਗੱਲ ਕੀਤੀ ਜਾਵੇ ਤਾਂ ਇਹ ਗਾਣਾ ਟਿੱਕ ਟੋਕ ਤੇ ਕਾਫੀ ਪਾਪੂਲਰ ਹੋਇਆ ਹੈ । ਹਰ ਕਿਸੇ ਦੇ ਟਿੱਕ ਟੋਕ ਅਕਾਊਂਟ ਤੇ ਇਸ ਗਾਣੇ ਦੀ ਵੀਡੀਓ ਦੇਖੀ ਜਾ ਸਕਦੀ ਹੈ । ਇਸ ਗਾਣੇ ਦਾ ਮਿਊਜ਼ਿਕ ਨਿੱਕ ਡੀ ਗਿੱਲ ਨੇ ਤਿਅਰ ਕੀਤਾ ਹੈ ਜਦੋਂ ਕਿ ਗਾਣੇ ਦੇ ਬੋਲ ਤੇ ਕੰਸੈਪਟ ਗੁਰਵਿੰਦਰ ਦਾ ਹੈ । ਇਸ ਗਾਣੇ ਨੂੰ ਸੰਦੀਪ ਨਿੱਝਰ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ ।

https://www.instagram.com/p/B0ySKxKnIgX/

ਗਾਇਕ ਰੇਸ਼ਮ ਸਿੰਘ ਅਨਮੋਲ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਲੱਗਪਗ ਹਰ ਗਾਣਾ ਹਿੱਟ ਹੁੰਦਾ ਹੈ । ਉਹਨਾਂ ਦੇ ਕਈ ਗਾਣੇ ਅਜਿਹੇ ਹਨ ਜਿਹੜੇ ਹਰ ਡੀਜੇ ਤੇ ਵੱਜਦੇ ਸੁਣਾਈ ਦੇ ਜਾਂਦੇ ਹਨ ।

https://www.instagram.com/p/Byxh0LBHuvc/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network