21 ਅਗਸਤ ਨੂੰ ਰੇਸ਼ਮ ਸਿੰਘ ਅਨਮੋਲ ਦੇ ਗੀਤ 'ਵੀਜ਼ਾ' ਦਾ ਪੀਟੀਸੀ ਨੈੱਟਵਰਕ 'ਤੇ ਹੋਵੇਗਾ ਵਰਲਡ ਟੀਵੀ ਪ੍ਰੀਮੀਅਰ

Written by  Aaseen Khan   |  August 19th 2019 04:55 PM  |  Updated: August 19th 2019 04:55 PM

21 ਅਗਸਤ ਨੂੰ ਰੇਸ਼ਮ ਸਿੰਘ ਅਨਮੋਲ ਦੇ ਗੀਤ 'ਵੀਜ਼ਾ' ਦਾ ਪੀਟੀਸੀ ਨੈੱਟਵਰਕ 'ਤੇ ਹੋਵੇਗਾ ਵਰਲਡ ਟੀਵੀ ਪ੍ਰੀਮੀਅਰ

ਸਟੇਜ ਦੇ ਕਿੰਗ ਕਹੇ ਜਾਣ ਵਾਲੇ ਰੇਸ਼ਮ ਸਿੰਘ ਅਨਮੋਲ ਜਿਹੜੇ ਅਕਸਰ ਸ਼ੋਸ਼ਲ ਮੀਡੀਆ 'ਤੇ ਆਪਣੀ ਬੇਬਾਕ ਰਾਏ ਰੱਖਣ ਲਈ ਜਾਣੇ ਜਾਂਦੇ ਹਨ। ਪਰ ਪਿਛਲੇ ਕੁਝ ਦਿਨਾਂ ਤੋਂ ਉਹਨਾਂ ਦੇ ਵੀਜ਼ੇ ਦੇ ਚਰਚੇ ਸ਼ੋਸ਼ਲ ਮੀਡੀਆ 'ਤੇ ਖੂਬ ਹੋ ਰਹੇ ਹਨ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਉਹਨਾਂ ਦੇ ਗੀਤ 'ਵੀਜ਼ਾ' ਦੀ ਜਿਸ ਦੇ ਆਡੀਓ ਨੇ ਹਰ ਪਾਸੇ ਖੂਬ ਚਰਚਾ ਖੱਟੀ ਹੈ। ਟਿੱਕ ਟੋਕ ਵਰਗੀ ਸ਼ੋਸ਼ਲ ਮੀਡੀਆ ਐਪ 'ਤੇ ਗੀਤ ਵੀਜ਼ਾ ਦੇ ਆਡੀਓ ਨੂੰ ਜ਼ਬਰਦਸਤ ਰਿਸਪਾਂਸ ਮਿਲਣ ਤੋਂ ਬਾਅਦ ਹੁਣ ਰੇਸ਼ਮ ਸਿੰਘ ਅਨਮੋਲ ਇਸ ਗੀਤ ਦਾ ਵੀਡੀਓ ਲੈ ਕੇ ਆ ਰਹੇ ਹਨ ਜਿਹੜਾ ਕਿ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ 'ਤੇ ਐਕਸਕਲਿਉਸਿਵ ਦੇਖਣ ਨੂੰ ਮਿਲਣ ਵਾਲਾ ਹੈ।

ਗੀਤ ਦਾ ਵਰਲਡ ਟੀਵੀ ਪ੍ਰੀਮੀਅਰ 21 ਅਗਸਤ ਨੂੰ ਸਵੇਰੇ 10 ਵਜੇ ਹੋਵੇਗਾ। ਗੀਤ ਦਾ ਸੰਗੀਤ ਨਿੱਕ ਡੀ ਗਿੱਲ ਦਾ ਹੈ ਅਤੇ ਬੋਲ ਗੁਰਵਿੰਦਰ ਝੰਡੇਰ ਦੇ ਹਨ। ਸੰਦੀਪ ਨਿੱਜਰ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ।

broadway

ਰੇਸ਼ਮ ਅਨਮੋਲ ਜਿੰਨ੍ਹਾਂ ਦੇ ਗੀਤ ਦਰਸ਼ਕ ਕਾਫੀ ਪਸੰਦ ਕਰਦੇ ਹਨ। ਨਾਗਣੀ, ਭਾਬੀ ਥੋਡੀ ਐਂਡ, ਨਾਗਣੀ 2, ਵਿਆਹ ਵਾਲੀ ਜੋੜੀ,ਚੇਤੇ ਕਰਦਾ, ਤੇਰੇ ਪਿੰਡ, ਬੋਹੇਮੀਆ ਨਾਲ ਗੋਲਡਨ ਡਾਂਗ ਵਰਗੇ ਹਿੱਟ ਗਾਣੇ ਦੇਣ ਵਾਲੇ ਰੇਸ਼ਮ ਸਿੰਘ ਅਨਮੋਲ ਹੁਣ ਇਸ ਗੀਤ ਦੇ ਆਡੀਓ ਤੋਂ ਬਾਅਦ ਦੇਖਣਾ ਹੋਵੇਗਾ ਕਿਹੋ ਜਿਹਾ ਵੀਡੀਓ ਲੈ ਕੇ ਆਉਂਦੇ ਹਨ।

ਹੋਰ ਵੇਖੋ : ਜ਼ਿੰਦਗੀ ਦੀ ਹਰ ਮੁਸ਼ਕਿਲ ਨਾਲ ਲੜਨ ਦਾ ਹੌਂਸਲਾ ਦਿੰਦਾ ਹੈ ਹਰਦੀਪ ਗਰੇਵਾਲ ਦਾ ਇਹ ਨਵਾਂ ਗੀਤ


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network