05 Apr, 2023

Bollywood celebs nicknames: ਜਾਣੋ ਬਾਲੀਵੁੱਡ ਸਿਤਾਰਿਆਂ ਦੇ ਬੇਹੱਦ ਦਿਲਚਸਪ ਨਿੱਕ ਨੇਮ

Bollywood celebs nicknames: ਜਾਣੋ ਬਾਲੀਵੁੱਡ ਸਿਤਾਰਿਆਂ ਦੇ ਬੇਹੱਦ ਦਿਲਚਸਪ ਨਿੱਕ ਨੇਮ , ਇਨ੍ਹਾਂ ਸਿਤਾਰਿਆਂ ਦੇ ਦਿਲਚਪਸ ਨਿੱਕਨੇਮ ਸੁਣ ਕੇ ਹੋ ਜਾਓਗੇ ਹੈਰਾਨ


Source: Instagram

Karishma and Kareena Kapoor: ਬੀ ਟਾਊਨ ਦੀ ਮਸ਼ਹੂਰ ਅਭਿਨੇਤਰਿਆਂ ਤੇ ਸਕੀ ਭੈਣਾਂ ਕਰਿਸ਼ਮਾ ਤੇ ਕਰੀਨਾ ਕਪੂਰ ਦੇ ਨਿੱਕਨੇਮ ਬੇਹੱਦ ਮਸ਼ਹੂਰ ਹਨ। ਬਾਲੀਵੁੱਡ 'ਚ ਕਰਿਸ਼ਮਾ 'ਲੋਲੋ' ਤੇ ਕਰੀਨਾ ਕਪੂਰ 'ਬੇਬੋ' ਦੇ ਨਾਂਅ ਤੋਂ ਮਸ਼ਹੂਰ ਹੈ।


Source: Instagram

Priyanka chopra: ਬਾਲੀਵੁੱਡ ਤੋਂ ਹਾਲੀਵੁੱਡ ਤੱਕ ਪਛਾਣ ਬਨਾਉਣ ਵਾਲੀ ਪ੍ਰਿਯੰਕਾ ਚੋਪੜਾ ਨੂੰ ਉਨ੍ਹਾਂ ਦੇ ਫੈਨਜ਼ 'ਪੀਸੀ' ਤੇ 'ਪਿੱਗੀ ਚੌਪਸ' ਕਹਿ ਕੇ ਬੁਲਾਉਂਦੇ ਹਨ, ਜਦੋਂ ਕਿ ਪ੍ਰਿਯੰਕਾ ਦੇ ਪਰਿਵਾਰ ਨੇ ਉਸ ਦਾ ਨਿੱਕਨੇਮ 'ਮਿਮੀ' ਰੱਖਿਆ ਹੈ।


Source: Instagram

Alia Bhatt: ਆਲੀਆ ਭੱਟ ਦੇ ਪਰਿਵਾਰ ਦੇ ਲੋਕ ਬਚਪਨ 'ਚ ਉਸ ਨੂੰ 'ਆਲੂ' ਕਹਿ ਕੇ ਬੁਲਾਉਂਦੇ ਹਨ, ਹਾਲਾਂਕਿ ਬਹੁਤ ਹੀ ਘੱਟ ਲੋਕ ਆਲੀਆ ਦੇ ਇਸ ਫਨੀ ਨਿੱਕਨੇਮ ਬਾਰੇ ਜਾਣਦੇ ਹਨ।


Source: Instagram

Anushka Sharma: ਅਨੁਸ਼ਕਾ ਸ਼ਰਮਾ ਦਾ ਬਚਪਨ ਦਾ ਨਿੱਕਨੇਮ ਬਹੁਤ ਹੀ ਫਨੀ ਹੈ। ਨੱਕ ਛੋਟੀ ਹੋਣ ਦੇ ਚੱਲਦੇ ਉਸ ਦਾ ਪਰਿਵਾਰ ਉਸ ਨੂੰ 'ਨੁਸ਼ਕੇਸ਼ਵਰ' ਕਹਿੰਦਾ ਸੀ। ਹੁਣ ਵਿਰਾਟ ਕੋਹਲੀ ਵੀ ਉਸ ਨੂੰ ਇਸੇ ਨਾਮ ਨਾਲ ਪੁਕਾਰਦੇ ਨੇ।


Source: Instagram

Aishwarya Rai : ਐਸ਼ਵਰਿਆ ਰਾਏ ਬੱਚਨ ਦਾ ਬਚਪਨ ਵਿੱਚ ਨਾਮ 'ਗੁੱਲੂ' ਸੀ, ਪਰ ਹੁਣ ਦੁਨੀਆ ਇਸ ਖੂਬਸੂਰਤ ਅਦਾਕਾਰਾ ਨੂੰ 'ਐਸ਼' ਦੇ ਨਾਮ ਨਾਲ ਜਾਣਦੀ ਹੈ।


Source: Instagram

Sonam Kapoor: ਸੋਨਮ ਨੇ ਦੱਸਿਆ ਸੀ ਕਿ ਉਸ ਦੀ ਗਰਦਨ ਲੰਮੀ ਹੈ। ਇਸ ਲਈ ਪਿਤਾ ਅਨਿਲ ਕਪੂਰ ਬਚਪਨ 'ਚ ਉਸ ਨੂੰ ਪਿਆਰ ਨਾਲ 'ਜਿਰਾਫ' ਕਹਿੰਦੇ ਸੀ, ਪਰ ਹੁਣ ਸਾਰੇ ਉਸ ਨੂੰ 'ਸੀਨੀਅਰ ਕਪੂਰ' ਕਹਿੰਦੇ ਹਨ।


Source: Instagram

Arjun Kapoor : ਅਰਜੁਨ ਕਪੂਰ ਦਾ ਪਰਿਵਾਰ ਤੇ ਦੋਸਤ ਉਨ੍ਹਾਂ ਨੂੰ 'ਫੁਬੂ' ਕਹਿ ਕੇ ਬੁਲਾਉਂਦੇ ਹਨ, ਜੋ ਕਿ ਸੁਨਣ 'ਚ ਅਜੀਬ ਲੱਗਦਾ ਹੈ।


Source: Instagram

Kartik Aaryan: ਕਾਰਤਿਕ ਦਾ ਨਿੱਕਨੇਮ 'ਕੋਕੀ' ਹੈ, ਸਿੰਧੀ ਭਾਸ਼ਾ 'ਚ ਇਸ ਦਾ ਮਤਲਬ 'ਪਰਾਂਠਾ' ਹੁੰਦਾ ਹੈ। ਕਾਰਤਿਕ ਦੇ ਹੇਅਰ ਸਟਾਈਲ ਕਾਰਨ ਉਨ੍ਹਾਂ ਨੂੰ ਫੈਨਜ਼ 'ਸੈਂਟਰ ਸ਼ਾਕ' ਵੀ ਬੁਲਾਉਂਦੇ ਹਨ।


Source: Instagram

Hrithik Roshan: ਰਿੱਤਿਕ ਰੌਸ਼ਨ ਦੀ ਦਾਦੀ ਨੇ ਉਨ੍ਹਾਂ ਦਾ ਨਾਂ 'ਡੁੱਗੂ' ਰੱਖਿਆ ਸੀ। ਅਜਿਹਾ ਇਸ ਲਈ ਕਿਉਂਕਿ ਉਨ੍ਹਾਂ ਦੇ ਪਿਤਾ ਰਾਕੇਸ਼ ਰੌਸ਼ਨ ਦੇ ਬਚਪਨ ਦਾ ਨਾਂ 'ਗੁੱਡੂ' ਸੀ।


Source: Instagram

ਵੇਖੋ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦੀਆਂ ਖੂਬਸੂਰਤ ਤਸਵੀਰਾਂ