10 Aug, 2023

ਜਾਣੋ ਭਾਰਤ ਦੇ ਉਹ ਟੌਪ 10 ਟੀਵੀ ਸ਼ੋਅਸ ਜੋ ਲੰਮੇਂ ਸਮੇਂ ਤੋਂ ਕਰ ਰਹੇ ਨੇ ਟੀਵੀ ਜਗਤ 'ਚ ਰਾਜ

Krishi Darshan: ਦੂਰਦਰਸ਼ਨ ਦਾ ਇਹ ਸ਼ੋਅ ਸਭ ਤੋਂ ਪੁਰਾਣਾ ਸ਼ੋਅ ਹੈ। ਇਹ ਖੇਤੀਬਾੜੀ ਤੇ ਇਸ ਨਾਲ ਸਬੰਧਤ ਵਿਸ਼ਿਆਂ 'ਤੇ ਕਿਸਾਨਾਂ ਨੂੰ ਜਾਗਰੂਕ ਕਰਦਾ ਹੈ। ਹੁਣ ਤੱਕ ਇਸ ਦੇ 16, 780 ਤੋਂ ਵੀ ਵੱਧ ਐਪੀਸੋਡ ਪ੍ਰਸਾਰਿਤ ਹੋ ਚੁੱਕੇ ਹਨ।


Source: Google

Chitrahar: ਭਾਰਤੀ ਸਿਨੇਮਾ 'ਤੇ ਅਧਾਰਿਤ ਇਹ ਸ਼ੋਅ ਚਿੱਤਰਹਾਰ ਦੇ ਹੁਣ ਤੱਕ 12, 000 ਤੋਂ ਵੀ ਵਧ ਐਪੀਸੋਡ ਪ੍ਰਸਾਰਿਤ ਕੀਤੇ ਜਾ ਚੁੱਕੇ ਹਨ।


Source: Google

Rangoli: ਬਾਲੀਵੁੱਡ ਦੇ ਨਵੇਂ ਤੇ ਪੁਰਾਣੇ ਸਦਾਬਹਾਰ ਗੀਤਾਂ ਨਾਲ ਸਜਿਆ ਇਹ ਪ੍ਰੋਗਰਾਮ ਹਰ ਐਤਵਾਰ ਸਵੇਰੇ ਪ੍ਰਸਾਰਿਤ ਕੀਤਾ ਜਾਂਦਾ ਹੈ। ਇਸ ਦੇ 11, 500 ਐਪੀਸੋਡ ਪ੍ਰਸਾਰਿਤ ਕੀਤੇ ਜਾ ਚੁੱਕੇ ਹਨ।


Source: Google

Sa Re Ga Ma Pa: ਗਾਇਕੀ ਦੇ ਖ਼ੇਤਰ ਨਾਲ ਸਬੰਧਤ ਇਸ ਸ਼ੋਅ 'ਚ ਬਾਲੀਵੁੱਡ ਦੇ ਕਈ ਗਾਇਕ ਬਤੌਰ ਜੱਜ ਸ਼ਮੂਲੀਅਤ ਕਰ ਚੁੱਕੇ ਹਨ। ਇਸ ਸ਼ੋਅ ਨੇ ਹੁਣ ਤੱਕ ਦੇਸ਼ ਨੂੰ ਕਈ ਚੰਗੇ ਗਾਇਕ ਦਿੱਤੇ ਹਨ। ਇਸ ਦੇ ਹੁਣ ਤੱਕ 1,568 ਐਪੀਸੋਡ ਪ੍ਰਸਾਰਿਤ ਹੋ ਚੁੱਕੇ ਹਨ।


Source: Google

Kaun Banega Crorepati: ਜਰਨਲ ਨਾਲੇਜ਼ 'ਤੇ ਅਧਾਰਿਤ ਇਸ ਸ਼ੋਅ ਨੂੰ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਅਮਿਤਾਭ ਬੱਚਨ ਹੋਸਟ ਕਰਦੇ ਹਨ। ਇਸ ਦੇ ਕੁੱਲ 1, 011 ਐਪੀਸੋਡ ਪ੍ਰਸਾਰਿਤ ਹੋ ਚੁੱਕੇ ਹਨ।


Source: Google

Ye Rishta Kya Kehlata Hai: ਇਹ ਸ਼ੋਅ ਬੀਤੇ 11 ਸਾਲਾਂ ਤੋਂ ਲਗਾਤਾਰ ਸਟਾਰ ਪਲਸ 'ਤੇ ਪ੍ਰਸਾਰਿਤ ਹੋ ਰਿਹਾ ਹੈ। ਇਸ ਦੇ 4, 154 ਐਪੀਸੋਡ ਪ੍ਰਸਾਰਿਤ ਹੋ ਚੁੱਕੇ ਹਨ।


Source: Google

TMKOC : ਆਪਣੇ ਪਹਿਲੇ ਐਪੀਸੋਡ ਤੋਂ ਲੈ ਕੇ ਹੁਣ ਤੱਕ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਲਗਾਤਾਰ ਸੁਰਖੀਆਂ 'ਚ ਰਿਹਾ ਹੈ। ਬੀਤੇ ਦਿਨੀਂ 6 ਸਾਲਾਂ ਬਾਅਦ ਇਸ ਸ਼ੋਅ ਦੀ ਲੀਡ ਐਕਟ੍ਰੈਸ ਦਯਾ ਬੇਨ ਦੀ ਜਲਦ ਇਸ 'ਚ ਵਾਪਸੀ ਹੋਈ ਹੈ। ਇਸ ਦੇ 3, 844 ਐਪੀਸੋਡ ਪੂਰੇ ਹੋ ਚੁੱਕੇ ਹਨ।


Source: Google

KumKum Bhagya: ਇਹ ਇੱਕ ਪਰਿਵਾਰਕ ਸ਼ੋਅ ਹੈ। ਹੁਣ ਤੱਕ ਇਸ ਦੇ 2, 508 ਐਪੀਸੋਡ ਪ੍ਰਸਾਰਿਤ ਕੀਤੇ ਜਾ ਚੁੱਕੇ ਹਨ।


Source: Google

Bhabhi Ji Ghar Par Hain: ਇਹ ਇੱਕ ਕਾਮੇਡੀ ਭਰਪੂਰ ਡਰਾਮਾ ਸ਼ੋਅ ਹੈ, ਇਸ ਦੇ ਹੁਣ ਤੱਕ 2, 131ਐਪੀਸੋਡ ਪ੍ਰਸਾਰਿਤ ਕੀਤੇ ਜਾ ਚੁੱਕੇ ਹਨ।


Source: Google

Crime Petrol : ਅਪਰਾਧਿਕ ਘਟਨਾਵਾਂ ਦੀ ਸੱਚੀ ਕਹਾਣੀਆਂ 'ਤੇ ਅਧਾਰਿਤ ਇਹ ਸ਼ੋਅ ਜਿੱਥੇ ਲੋਕਾਂ ਨੂੰ ਅਪਰਾਧ ਤੋਂ ਬਚਾਅ ਦੀ ਸੀਖ ਦਿੰਦਾ ਹੈ, ਉੱਥੇ ਹੀ ਇਸ ਦੇ ਹੁਣ ਤੱਕ 1, 966 ਐਪੀਸੋਡ ਪ੍ਰਸਾਰਿਤ ਹੋ ਚੁੱਕੇ ਹਨ।


Source: Google

Mrunal Thakur in Sarees! It's a whole other worldly affair