14 Apr, 2023

ਕੀ ਸਲਮਾਨ ਖ਼ਾਨ ਤੇ ਪੂਜਾ ਹੇਗੜੇ ਇੱਕ ਦੂਜੇ ਨੂੰ ਕਰ ਰਹੇ ਨੇ ਡੇਟ ? ਜਾਣੋ ਕੀ ਹੈ ਸੱਚਾਈ

ਕੀ ਖ਼ੁਦ ਤੋਂ 25 ਸਾਲ ਛੋਟੀ ਇਸ ਅਭਿਨੇਤਰੀ ਨੂੰ ਡੇਟ ਕਰ ਰਹੇ ਨੇ ਸਲਮਾਨ ਖ਼ਾਨ, ਜਾਣੋ ਕੀ ਹੈ ਪੂਰੀ ਸੱਚਾਈ।


Source: Google

ਪੂਜਾ ਹੇਗੜੇ ਜਲਦ ਹੀ ਸਲਮਾਨ ਖ਼ਾਨ ਨਾਲ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' 'ਚ ਸਕ੍ਰੀਨ ਸਪੇਸ ਸ਼ੇਅਰ ਕਰਦੀ ਨਜ਼ਰ ਆਵੇਗੀ। ਫ਼ਿਲਮ ਦੇ ਟ੍ਰੇਲਰ 'ਚ ਦੋਹਾਂ ਦੀ ਜ਼ਬਰਦਸਤ ਕੈਮਿਸਟਰੀ ਨੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ।


Source: Google

ਕੁਝ ਮਹੀਨੇ ਪਹਿਲਾਂ ਹੀ ਪੂਜਾ ਹੇਗੜੇ ਦੇ ਭਰਾ ਦੇ ਵਿਆਹ 'ਚ ਸਲਮਾਨ ਖ਼ਾਨ ਵੀ ਸ਼ਿਰਕਤ ਕਰਨ ਪਹੁੰਚੇ, ਜਿਸ ਮਗਰੋਂ ਇਹ ਖਬਰਾਂ ਆਇਆਂ ਕਿ ਦੋਵੇਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ।


Source: Google

ਪੂਜਾ ਹੇਗੜੇ ਨੇ ਸਲਮਾਨ ਖ਼ਾਨ ਡੇਟਿੰਗ ਦੀਆਂ ਖਬਰਾਂ 'ਤੇ ਆਪਣੀ ਚੁੱਪੀ ਤੋੜਦੇ ਹੋਏ ਸੱਚਾਈ ਦੱਸੀ ਹੈ।


Source: Google

ਪੂਜਾ ਹੇਗੜੇ ਨੇ ਕਿਹਾ ਕਿ ਅਜੇ ਉਹ ਸਿੰਗਲ ਹੈ, ਤੇ ਉਸ ਨੂੰ ਸਿੰਗਲ ਰਹਿਣਾ ਹੀ ਪਸੰਦ ਹੈ। ਫਿਲਹਾਲ ਉਹ ਇਸ ਸਮੇਂ ਆਪਣੇ ਕੰਮ 'ਤੇ ਫੋਕਸ ਕਰ ਰਹੀ ਹੈ।


Source: Google

ਪੂਜਾ ਨੇ ਕਿਹਾ ਕਿ ਮੈਂ ਇਨ੍ਹਾਂ ਖਬਰਾਂ 'ਤੇ ਕੀ ਕਹਿ ਸਕਦੀ ਹਾਂ ? ਲੋਕ ਬਿਨਾਂ ਸੋਚੇ ਸਮਝੇ ਧਾਰਨਾ ਬਣਾ ਲੈਂਦੇ ਹਨ। ਮੈਂ ਸਲਮਾਨ ਖ਼ਾਨ ਦਾ ਸਨਮਾਨ ਕਰਦੀ ਹਾਂ।


Source: Google

ਪੂਜਾ ਨੇ ਕਿਹਾ ਕਿ ਮੈਂ ਅਜੇ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਕੰਮ ਲਈ ਟ੍ਰੈਵਲ ਕਰਦੀ ਹਾਂ। ਮੇਰੇ ਕੋਲ ਇਨ੍ਹਾਂ ਗੱਲਾਂ ਲਈ ਸਮਾਂ ਨਹੀਂ ਹੈ ਕਿ ਮੈਂ ਬੈਠ ਕੇ ਇਨ੍ਹਾਂ ਅਫਵਾਹਾਂ 'ਤੇ ਰਿਐਕਟ ਕਰਾਂ।


Source: Google

ਪੂਜਾ ਹੇਗੜੇ ਸਲਮਾਨ ਖ਼ਾਨ ਤੋਂ ਪਹਿਲਾਂ ਰਿੱਤਿਕ ਰੌਸ਼ਨ ਤੇ ਰਣਵੀਰ ਸਿੰਘ ਨਾਲ ਵੀ ਕੰਮ ਕਰ ਚੁੱਕੀ ਹੈ। ਪੂਜਾ ਵੱਲੋਂ ਕੀਤੀਆਂ ਗਈਆਂ ਬਾਲੀਵੁੱਡ ਫ਼ਿਲਮਾਂ ਬਾਕਸ ਆਫਿਸ 'ਤੇ ਕਮਾਲ ਨਹੀਂ ਕਰ ਸਕਿਆਂ।


Source: Google

ਪੂਜਾ ਹੇਗੜੇ ਬਾਲੀਵੁੱਡ ਤੋਂ ਜ਼ਿਆਦਾ ਸਾਊਥ ਮੂਵੀਜ਼ ਵਿੱਚ ਕੰਮ ਕਰਦੀ ਹੈ ਤੇ ਉਸ ਨੂੰ ਸਾਊਥ ਦੀ ਮਸ਼ਹੂਰ ਅਭਿਨੇਤਰਿਆਂ 'ਚ ਗਿਣਿਆ ਜਾਂਦਾ ਹੈ।


Source: Google

ਪੂਜਾ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਸਲਮਾਨ ਖ਼ਾਨ ਨਾਲ ਰਿਲੇਸ਼ਨਸ਼ਿਪ 'ਚ ਨਹੀਂ ਹੈ। ਹੁਣ ਵੇਖਣਾ ਹੋਵੇਗਾ ਕਿ ਸਲਮਾਨ ਖ਼ਾਨ ਦੀ ਇਹ ਫ਼ਿਮਲ ਉਸ ਨੂੰ ਬਾਲੀਵੁੱਡ 'ਚ ਸਫ਼ਲਤਾ ਦਿਵਾਉਂਦੀ ਹੈ ਜਾਂ ਨਹੀਂ।


Source: Google

Samantha to Rashmika: South Indian Divas Who Aces The Traditional Look