02 Sep, 2023

Siddharth Shukla Death Anniversary: ਬਿੱਗ ਬੌਸ 13 ਤੋਂ ਵੇਖੋ ਸਿਧਾਰਥ ਸ਼ੁਕਲਾ ਦੇ ਉਹ ਖੂਬਸੂਰਤ ਪਲ, ਜਿਨ੍ਹਾਂ ਨੂੰ ਵੇਖ ਕੇ ਨਮ ਹੋ ਜਾਣਗੀਆਂ ਅੱਖਾਂ

ਟੀਵੀ ਦੇ ਮਸ਼ਹੂਰ ਅਦਾਕਾਰ ਤੇ ਬਿੱਗ ਬੌਸ 13 ਦੇ ਵਿਜੇਤਾ ਸਿਧਾਰਥ ਸ਼ੁਕਲਾ ਦੀ ਅੱਜ ਦੂਜੀ ਬਰਸੀ ਹੈ। 2 ਸਤੰਬਰ 2021 ਦੀ ਸਵੇਰ ਟੀਵੀ ਜਗਤ ਲਈ ਇੱਕ ਵੱਡਾ ਸਦਮਾ ਲੈ ਕੇ ਆਈ, ਜਦੋ ਸਿਧਾਰਥ ਸ਼ੁਕਲਾ ਅਚਾਨਕ ਇਸ ਦੁਨੀਆ ਨੂੰ ਅਲਵਿਦਾ ਆਖ ਗਏ।


Source: Instagram

ਬਿੱਗ ਬੌਸ 13 ਦੇ ਵਿਜੇਤਾ ਹੋਣ ਦੇ ਚੱਲਦੇ ਸਿਧਾਰਥ ਸ਼ੁਕਲਾ, ਦਰਸ਼ਕਾਂ ਤੇ ਉਨ੍ਹਾਂ ਦੇ ਸਾਥੀ ਕਲਕਾਰਾਂ, ਬਿੱਗ ਬੌਸ 13 ਦੇ ਪ੍ਰਤੀਭਾਗੀਆਂ ਤੇ ਫੈਨਜ਼ ਦੇ ਦਿਲਾਂ 'ਤੇ ਗਹਿਰੀ ਛਾਪ ਛੱਡ ਗਏ।


Source: Instagram

ਬਿੱਗ ਬੌਸ ਸੀਜ਼ਨ 13 'ਚ ਉਨ੍ਹਾਂ ਦੀਆਂ ਕਈ ਅਮਿਟ ਯਾਦਾਂ ਹਨ। ਬਿੱਗ ਬੌਸ ਸੀਜ਼ਨ 13 'ਚ ਸਿਧਾਰਥ ਸ਼ੁਕਲਾ ਨੂੰ ਫੈਨਜ਼ ਦਾ ਭਰਪੂਰ ਪਿਆਰ ਤੇ ਸੁਪੋਰਟ ਮਿਲਿਆ, ਜਿਸ ਨੇ ਉਨ੍ਹਾਂ ਨੂੰ ਸ਼ੋਅ ਦਾ ਵਿਜੇਤਾ ਬਣਾਇਆ।


Source: Instagram

ਬਤੌਰ ਟੀਵੀ ਅਦਾਕਾਰ ਹੋਣ ਦੇ ਨਾਲ -ਨਾਲ ਸਿਧਾਰਥ ਨੂੰ ਬਿੱਗ ਬੌਸ ਹਾਊਸ 'ਚ ਵੀ ਕਾਫੀ ਫੇਮ ਮਿਲਿਆ। ਉਨ੍ਹਾਂ ਦੀ ਵੱਡੀ ਫੈਨ ਫਾਲੋਇੰਗ ਰਹੀ।


Source: Instagram

ਬਿੱਗ ਬੌਸ ਘਰ 'ਚ ਦਾਖਲ ਹੁੰਦੇ ਹੀ ਟਾਸਕ ਜਿੱਤ ਕੇ ਸਿਧਾਰਥ ਘਰ ਦੇ ਕੈਪਟਨ ਬਣੇ ਤੇ ਉਨ੍ਹਾਂ ਨੇ ਸਾਥੀ ਕਲਾਕਾਰਾਂ ਦੇ ਨਾਲ-ਨਾਲ ਸ਼ੋਅ ਦੇ ਕਈ ਟਾਸਕ ਤੇ ਚੈਲੇਂਜ ਬਖੂਬੀ ਨਿਭਾਏ।


Source: Instagram

ਸਿਧਾਰਥ ਦੇ ਕਰੜੇ ਸੁਭਾਅ ਤੇ ਸ਼ਹਿਨਾਜ਼ ਗਿੱਲ ਦਾ ਪਿਆਰ ਕਾਫੀ ਭਾਰੀ ਪਿਆ। ਜਿੱਥੇ ਸਿਧਾਰਥ ਟਾਸਕ ਤੇ ਹੋਰਨਾਂ ਚੈਲੇਂਜ ਨੂੰ ਲੈ ਕੇ ਗੇਮ 'ਚ ਸੀਰੀਅਸ ਸਨ, ਉੱਥੇ ਹੀ ਬੜਬੋਲੇ ਤੇ ਚੁਲਬੁਲੇ ਸੁਭਾਅ ਦੀ ਸ਼ਹਿਨਾਜ਼ ਕੌਰ ਗਿੱਲ ਨਾਲ ਉਨ੍ਹਾਂ ਦੀ ਦੋਸਤੀ ਵੀ ਕਾਫੀ ਸੁਰਖੀਆਂ 'ਚ ਰਹੀ।


Source: Instagram

ਫੈਨਜ਼ ਨੂੰ ਇਸ ਸੀਜ਼ਨ ਵਿੱਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਦੀ ਜੋੜੀ ਨੂੰ ਖੂਬ ਪਿਆਰ ਮਿਲਿਆ। ਲੋਕਾਂ ਨੇ ਇਸ ਜੋੜੀ ਨੂੰ ਸਿਡਨਾਜ਼ ਦਾ ਨਾਂਅ ਵੀ ਦਿੱਤਾ।


Source: Instagram

ਸਿਧਾਰਥ ਦਾ ਘਰ ਦੇ ਕਈ ਪ੍ਰਤੀਭਾਗੀਆਂ ਨਾਲ ਝਗੜਾ ਵੀ ਹੋਇਆ ਖ਼ਾਸ ਕਰ ਆਸਿਮ ਰਿਆਜ਼, ਜੋ ਕਿ ਸ਼ੋਅ ਦੀ ਸ਼ੁਰੂਆਤ 'ਚ ਉਨ੍ਹਾਂ ਦੇ ਦੋਸਤ ਤੇ ਛੋਟੇ ਭਰਾ ਵਾਂਗ ਨਜ਼ਰ ਆਏ ਪਰ ਅੰਤ ਵਿੱਚ ਦੋਹਾਂ ਵਿਚਾਲੇ ਵਿਵਾਦ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹੇ।


Source: Instagram

ਸਿਧਰਾਥ ਸ਼ੁਕਲਾ ਆਪਣੇ ਹੁਨਰ ਨਾਲ ਸ਼ੋਅ ਦੇ ਵੱਖੋ-ਵੱਖ ਟਾਸਕ ਦੇ ਪਲਾਨਸ ਤੇ ਉਨ੍ਹਾਂ ਟਾਸਕਸ ਨੂੰ ਜਿੱਤਣ 'ਚ ਕਾਮਯਾਬ ਰਹੇ, ਜਿਸ ਨੇ ਕਿ ਇਹ ਸਾਬਿਤ ਕਰ ਦਿੱਤਾ ਕਿ ਉਹ ਇੱਕ ਕਾਬਿਲ ਪ੍ਰਤੀਭਾਗੀ ਹਨ।


Source: Instagram

ਸਿਧਾਰਥ ਸ਼ੁਕਲਾ ਦਾ ਬਿੱਗ ਬੌਸ 13 ਦਾ ਸਫਰ, ਦੋਸਤਾਂ, ਦੁਸ਼ਮਨਾਂ ਤੇ ਕਈ ਤਰ੍ਹਾਂ ਦੇ ਟਾਸਕ ਪਾਰ ਕਰਦਿਆਂ ਸ਼ਾਨਦਾਰ ਰਿਹਾ ਤੇ ਇਹ ਅੰਤ ਵਿੱਚ ਉਨ੍ਹਾਂ ਦੀ ਸ਼ਾਨਦਾਰ ਜਿੱਤ ਤੇ ਸ਼ਹਿਨਾਜ਼ ਨਾਲ ਬੇਮਿਸਾਲ ਦੋਸਤੀ ਨਾਲ ਪੂਰਾ ਹੋਇਆ।


Source: Instagram

5 beginner movies you can watch if you want to explore Bengali films