Cannes 2023: ਰੈੱਡ ਕਾਰਪੇਟ ‘ਤੇ ਅਨੁਸ਼ਕਾ ਸ਼ਰਮਾ ਦੇ ਐਲੀਗੈਂਟ ਲੁੱਕ ਦੇ ਦਿਵਾਨੇ ਹੋਏ ਫੈਨਜ਼, ਵੇਖੋ ਖੂਬਸੂਰਤ ਤਸਵੀਰਾਂ

Cannes 2023: ਬਾਲੀਵੁੱਡ ਦੀ ਮਸ਼ਹੂਰ ਤੇ ਖੂਬਸੂਰਤ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਹਾਲ ਹੀ 'ਚ ਪਹਿਲੀ ਵਾਰ ਕਾਨਸ ਫਿਲਮ ਫੈਸਟੀਵਲ 2023 ਵਿੱਚ ਡੈਬਿਊ ਕੀਤਾ। ਹੁਣ ਅਨੁਸ਼ਕਾ ਸ਼ਰਮਾ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਜਿਸ ਨੂੰ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ।

Cannes 2023: ਰੈੱਡ ਕਾਰਪੇਟ ‘ਤੇ ਅਨੁਸ਼ਕਾ ਸ਼ਰਮਾ ਦੇ ਐਲੀਗੈਂਟ ਲੁੱਕ ਦੇ ਦਿਵਾਨੇ ਹੋਏ ਫੈਨਜ਼, ਵੇਖੋ ਖੂਬਸੂਰਤ ਤਸਵੀਰਾਂ

ਲੰਮੇਂ ਇੰਤਜ਼ਾਰ ਮਗਰੋਂ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਕਾਨਸ 2023 'ਚ ਸ਼ਿਰਕਤ ਕਰਨ ਪਹੁੰਚੀ।

ਅਨੁਸ਼ਕਾ ਸ਼ਰਮਾ ਨੇ ਰੈੱਡ ਕਾਰਪੇਟ ‘ਤੇ ਡੈਬਿਊ ਕੀਤਾ। ਕਾਨਸ ਦੇ ਰੈੱਡ ਕਾਰਪੇਟ ਤੋਂ ਅਨੁਸ਼ਕਾ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਅਨੁਸ਼ਕਾ ਸ਼ਰਮਾ ਨੇ Ivory ਰਿਚਰਡ ਕੁਇਨ ਦਾ ਡਿਜ਼ਾਈਨਰ ਆਫ ਸ਼ੋਲਡਰ ਵ੍ਹਾਈਟ ਗਾਊਨ ਪਾਇਆ ਸੀ, ਜੋ ਉਸ 'ਤੇ ਬਹੁਤ ਫੱਬ ਰਿਹਾ ਸੀ।

ਅਨੁਸ਼ਕਾ ਸ਼ਰਮਾ ਦੇ ਸਟਾਈਲ ਤੋਂ ਲੈ ਕੇ ਐਟੀਟਿਊਟ ਤੱਕ ਹਰ ਪਖੋਂ ਫੈਨਜ਼ ਉਸ ਦੀ ਸ਼ਲਾਘਾ ਕਰਦੇ ਨਜ਼ਰ ਆਏ।

ਅਨੁਸ਼ਕਾ ਸ਼ਰਮਾ ਦੇ ਇਸ ਗਾਊਨ ਦੇ ਨਾਲ ਬੇਹੱਦ ਘੱਟ ਗਹਿਣੇ ਪਾਏ ਸਨ, ਉਸ ਨੇ ਮਹਿਜ਼ ਕੰਨਾਂ ਵਿੱਚ ਇਅਰਰਿੰਗਸ ਪਹਿਨੇ ਸਨ।

ਅਨੁਸ਼ਕਾ ਸ਼ਰਮਾ ਦਾ ਕਾਨਸ ਆਊਟਫਿਟ ਬੇਹੱਦ ਖੂਬਸੂਰਤ ਸੀ। ਸ਼ੋਲਡਰ ‘ਤੇ ਫਲਾਵਰ ਡਿਟੇਲਿੰਗ ਵਾਲੀ ਡੱਰੈਸ ‘ਚ ਐਕਟਰਸ ਨੇ ਪੂਰੇ ਕਾਨਫਿਡੈਂਸ ਨਾਲ ਰੈੱਡ ਕਾਰਪੇਟ ‘ਤੇ ਵਾਕ ਕੀਤੀ।

ਅਨੁਸ਼ਕਾ ਸ਼ਰਮਾ ਕਾਨਸ ਆਊਟਫਿਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।ਸ਼ੋਲਡਰ 'ਤੇ 3ਡੀ ਫੁੱਲਾਂ ਦੀ ਡਿਟੇਲਸ ਨਾਲ ਬਾਡੀਕੋਨ ਪਹਿਰਾਵੇ ਵਿੱਚ ਅਭਿਨੇਤਰੀ ਸ਼ਾਨਦਾਰ ਅਤੇ ਸ਼ਾਨਦਾਰ ਲੱਗ ਰਹੀ ਸੀ।

ਕਾਨਸ 'ਚ ਅਨੁਸ਼ਕਾ ਦਾ ਐਲੀਗੈਂਟ ਲੁੱਕ ਵੇਖ ਕੇ ਹਰ ਕੋਈ ਹੈਰਾਨ ਸੀ, ਅਕਸਰ ਸਿੰਪਲ ਵਿਖਾਈ ਦੇਣ ਵਾਲੀ ਅਦਾਕਾਰਾ ਆਪਣੇ ਕਾਨਸ ਲੁੱਕ 'ਚ ਸ਼ਾਨਦਾਰ ਨਜ਼ਰ ਆਈ।

ਅਨੁਸ਼ਕਾ ਸ਼ਰਮਾ ਨੇ ਕਾਨਸ 'ਚ ਹਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰਿਆਂ ਨਾਲ ਵੀ ਤਸਵੀਰਾਂ ਖਿਚਵਾਇਆਂ।