14 Sep, 2023

ਸਾਊਥ ਸੁਪਰਸਟਾਰ ਅਸ਼ੋਕ ਸੇਲਵਾਨ ਨੇ ਕੀਰਤੀ ਪਾਂਡੀਅਨ ਨਾਲ ਲਏ ਸੱਤ ਫੇਰੇ, ਰਵਾਇਤੀ ਪਹਿਰਾਵੇ ਵਿ 'ਚ ਵੇਖੋ ਨਵ-ਵਿਆਹੇ ਜੋੜੇ ਦੀਆਂ ਤਸਵੀਰਾਂ ਨਜ਼ਰ

ਸਾਊਥ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਸ਼ੋਕ ਸੇਲਵਨ ਨੇ ਫਿਲਮ ਨਿਰਮਾਤਾ ਅਰੁਣ ਪਾਂਡੀਅਨ ਦੀ ਧੀ ਅਤੇ ਅਭਿਨੇਤਰੀ ਕੀਰਤੀ ਪਾਂਡੀਅਨ ਨਾਲ ਵਿਆਹ ਕਰਵਾ ਲਿਆ ਹੈ।


Source: Instagram

ਅਸ਼ੋਕ ਅਤੇ ਕੀਰਤੀ ਪਿਛਲੇ ਕੁਝ ਸਾਲਾਂ ਤੋਂ ਡੇਟ ਕਰ ਰਹੇ ਸਨ ਤੇ ਕੁਝ ਮਹੀਨੇ ਪਹਿਲਾਂ ਕਪਲ ਨੇ ਸਗਾਈ ਕੀਤੀ ਸੀ।


Source: Instagram

13 ਸਤੰਬਰ, 2023 ਨੂੰ ਦੋਵਾਂ ਨੇ ਆਪਣੇ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਂ ਦੀ ਮੌਜੂਦਗੀ ਵਿੱਚ ਸੱਤ ਫੇਰੇ ਲਏ ਤੇ ਵਿਆਹ ਬੰਧਨ 'ਚ ਬੱਝ ਗਏ।


Source: Instagram

ਇਸ ਜੋੜੇ ਦੇ ਵਿਆਹ ਦਾ ਕਾਰਡ ਬੇਹੱਦ ਸਿੰਪਲ ਤੇ ਖੂਬਸੂਰਤ ਤੇ ਹੁਣ ਇਹ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।


Source: Instagram

ਇਸ ਜੋੜੇ ਦੇ ਵਿਆਹ 'ਚ ਸਾਊਥ ਫ਼ਿਲਮ ਇੰਡਸਟਰੀ ਦੇ ਕਈ ਸਿਤਾਰੇ ਤੇ ਦੋਹਾਂ ਦੇ ਕਰੀਬੀ ਦੋਸਤ ਵੀ ਸ਼ਾਮਿਲ ਹੋਏ।


Source: Instagram

ਅਸ਼ੋਕ ਸੇਲਵਾਨ ਤੇ ਕੀਰਤੀ ਪਾਂਡੀਅਨ ਦੇ ਚਿਹਰੇ 'ਤੇ ਵਿਆਹ ਦੀ ਖੁਸ਼ੀ ਸਾਫ ਤੌਰ 'ਤੇ ਝਲਕਦੀ ਹੋਈ ਨਜ਼ਰ ਆਈ।


Source: Instagram

ਦੋਹਾਂ ਦਾ ਵਿਆਹ ਸਾਊਥ ਰੀਤੀ ਰਿਵਾਜ਼ਾਂ ਦੇ ਮੁਤਾਬਕ ਹੋਇਆ।


Source: Instagram

ਅਸ਼ੋਕ ਸੇਲਵਾਨ ਤੇ ਕੀਰਤੀ ਪਾਂਡੀਅਨ ਨੇ ਵਿਆਹ 'ਚ ਸ਼ਮੂਲੀਅਤ ਕਰਨ ਆਏ ਮਹਿਮਾਨਾਂ ਦਾ ਹੱਥ ਜੋੜ ਕੇ ਧੰਨਵਾਦ ਕਿਹਾ ਤੇ ਉਨ੍ਹਾਂ ਤੋਂ ਆਪਣੇ ਖੁਸ਼ਹਾਲ ਜੀਵਨ ਲਈ ਅਸ਼ੀਰਵਾਦ ਲਿਆ।


Source: Instagram

ਫੈਨਜ਼ ਤੇ ਸਾਥੀ ਕਲਾਕਾਰ ਅਸ਼ੋਕ ਸੇਲਵਾਨ ਤੇ ਕੀਰਤੀ ਪਾਂਡੀਅਨ ਨੂੰ ਲਗਾਤਾਰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।


Source: Instagram

From Akshay Kumar to Nawazuddin Siddique; Bollywood actors who played transgender roles!