31 Mar, 2023
MOM To BE: ਦੀਪਿਕਾ ਕੱਕੜ ਬਨਣ ਵਾਲੀ ਹੈ ਮਾਂ, ਵੇਖੋ ਦੀਪਿਕਾ ਦੀ ਖੂਬਸੂਰਤ ਤਸਵੀਰਾਂ
MOM To BE: ਦੀਪਿਕਾ ਕੱਕੜ ਜਲਦ ਮਾਂ ਬਨਣ ਵਾਲੀ ਹੈ, ਦੀਪਿਕਾ ਤੇ ਸ਼ੋਇਬ ਇਬ੍ਰਾਹਿਮ ਨੇ ਮਾਤਾ-ਪਿਤਾ ਬਨਣ ਦੀ ਖੁਸ਼ੀ ਫੈਨਜ਼ ਨਾਲ ਸਾਂਝੀ ਕੀਤੀ।
Source: Instagram
ਦੀਪਿਕਾ ਕੱਕੜ ਤੇ ਸ਼ੋਇਬ ਨੇ ਫੈਨਜ਼ ਨੂੰ ਇਹ ਖੁਸ਼ਖਬਰੀ ਖ਼ਾਸ ਤਸਵੀਰਾਂ ਦੇ ਰਾਹੀਂ ਦਿੱਤੀ, ਜਿਸ 'ਚ ਉਹ ਆਪਣੇ ਆਉਣ ਵਾਲੇ ਨਿੱਕੇ ਮਹਿਮਾਨ ਲਈ ਬੇਹੱਦ ਉਤਸ਼ਾਹਿਤ ਨਜ਼ਰ ਆਏ
Source: Instagram
ਦੀਪਿਕਾ ਨੇ ਪਹਿਲੀ ਤਸਵੀਰ ਸ਼ੇਅਰ ਕੀਤੀ। ਜਿਸ ਵਿੱਚ ਦੋ ਪੈਰ ਨਜ਼ਰ ਆ ਰਹੇ ਹਨ ਤੇ ਇਨ੍ਹਾਂ ਦੋਹਾਂ ਪੈਰਾਂ ਵਿਚਾਲੇ ਨਿੱਕੇ-ਨਿੱਕੇ ਕਿਊਟ ਬੇਬੀ ਬੂਟ ਨਜ਼ਰ ਆ ਰਹੇ ਹਨ।
Source: Instagram
ਇੱਕ ਹੋਰ ਤਸਵੀਰ 'ਚ ਦੀਪਿਕਾ ਤੇ ਸ਼ੋਇਬ ਕੈਮਰੇ ਵੱਲ ਪੀਠ ਕਰਕੇ ਬੈਠੇ ਹੋਏ ਹਨ। ਦੋਹਾਂ ਨੇ ਚਿੱਟੇ ਰੰਗ ਦੀ ਟੋਪੀ ਪਹਿਨੀ ਹੋਈ ਹੈ, ਜਿਸ 'ਤੇ MOM and DAD ਲਿਖਿਆ ਹੋਇਆ ਹੈ।
Source: Instagram
ਹੋਲੀ ਦੇ ਮੌਕੇ 'ਤੇ ਵੀ ਦੀਪਿਕਾ ਤੇ ਸ਼ੋਇਬ ਨੇ ਖ਼ਾਸ ਤਸਵੀਰ ਸਾਂਝੀ ਕੀਤੀ ਸੀ। ਇਸ 'ਚ ਦੀਪਿਕਾ ਵੱਖਾਂ ਰੰਗਾਂ ਦੇ ਜ਼ਰੀਏ ਆਪਣਾ ਬੇਬੀ ਬੰਪ ਦਰਸਾਉਂਦੇ ਹੋਏ ਨਜ਼ਰ ਆਈ।
Source: Instagram
ਦੀਪਿਕਾ ਤੇ ਸ਼ੋਇਬ ਦੀ ਪਹਿਲੀ ਮੁਲਾਕਾਤ ਸ਼ੋਅ ਸਸੁਰਾਲ ਸਿਮਰ ਕਾ ਦੇ ਸੈੱਟ 'ਤੇ ਹੋਈ ਸੀ। ਦੋਵੇਂ ਇੱਕ ਦੂਜੇ ਦੇ ਕੋ-ਸਟਾਰ ਰਹਿ ਚੁੱਕੇ ਹਨ।
Source: Instagram
ਇਸ ਜੋੜੀ ਨੂੰ ਨੱਚ ਬਲੀਏ ਦੇ ਸੈੱਟ 'ਤੇ ਵੀ ਇੱਕਠੇ ਵੇਖਿਆ ਗਿਆ ਸੀ, ਦੋਹਾਂ ਨੂੰ ਇੱਕ ਦੂਜੇ ਨਾਲ ਪਿਆਰ ਹੋ ਗਿਆ ਤੇ ਸਾਲ 2019 'ਚ ਦੋਹਾਂ ਨੇ ਆਪਣੇ ਪਰਿਵਾਰਾਂ ਦੀ ਸਹਿਮਤੀ ਨਾਲ ਵਿਆਹ ਕਰਵਾ ਲਿਆ।
Source: Instagram
ਦੀਪਿਕਾ ਅਕਸਰ ਵੱਖ-ਵੱਖ ਤਸਵੀਰਾਂ 'ਚ ਆਪਣਾ ਬੇਬੀ ਬੰਪ ਫਲਾਂਟ ਕਰਦੇ ਹੋਏ ਤੇ ਪ੍ਰੈਗਨੈਂਸੀ ਦੇ ਸਮੇਂ ਦਾ ਆਨੰਦ ਮਾਣਦੀ ਹੋਈ ਨਜ਼ਰ ਆਉਂਦੀ ਹੈ। ਉਸ ਦੇ ਚਿਹਰੇ 'ਤੇ ਪ੍ਰੈਗਨੈਂਸੀ ਦਾ ਗਲੋਅ ਦਿਖਾਈ ਦਿੰਦਾ ਹੈ।
Source: Instagram
ਇਹ ਜੋੜੀ ਵਿਆਹ ਦੇ 5 ਸਾਲਾਂ ਬਾਅਦ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰਨ ਲਈ ਤਿਆਰ ਹੈ। ਇਨ੍ਹਾਂ ਤਸਵੀਰਾਂ ਰਾਹੀਂ ਦੋਹਾਂ ਦੇ ਚਿਹਰਿਆਂ 'ਤੇ ਮਾਪੇ ਬਨਣ ਦੀ ਖੁਸ਼ੀ ਸਾਫ ਤੌਰ 'ਤੇ ਵੇਖੀ ਜਾ ਸਕਦੀ ਹੈ।
Source: Instagram
Anushka Sharma, Virat Kohli's Dreamy Photoshoot and Candid Moments at Dior Fall 2023