16 Jul, 2023
Happy Birthday Katrina Kaif: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅੱਜ ਮਨਾ ਰਹੀ ਹੈ ਆਪਣਾ ਜਨਮਦਿਨ, ਜਾਣੋ ਅਦਾਕਾਰਾ ਨਾਲ ਜੁੜੀਆਂ ਖ਼ਾਸ ਗੱਲਾਂ
Happy Birthday Katrina Kaif: ਬਾਲੀਵੁੱਡ ਅਦਾਕਾਰਾ ਕੈਟਰੀਨਾ ਕੈਫ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਅਦਾਕਾਰਾ ਦੇ ਪਤੀ ਵਿੱਕੀ ਕੌਸ਼ਲ, ਪਰਿਵਾਰਿਕ ਮੈਂਬਰਾਂ ਤੇ ਸਾਥੀ ਕਲਾਕਾਰਾਂ ਸਣੇ ਫੈਨਜ਼ ਉਸ ਨੂੰ ਵਧਾਈ ਦੇ ਰਹੇ ਹਨ।
Source: Instagram
ਕੈਟਰੀਨਾ ਕੈਫ ਦਾ ਜਨਮ 16 ਜੁਲਾਈ 1983 ਨੂੰ ਹਾਂਗਕਾਂਗ 'ਚ ਹੋਇਆ ਹੈ। ਕੈਟਰੀਨਾ ਦੇ ਪਿਤਾ ਮੁਹੰਮਦ ਕੈਫ ਇੱਕ ਬ੍ਰਿਟਿਸ਼ ਕਾਰੋਬਾਰੀ ਤੇ ਮਾਂ ਵਕੀਲ ਸੀ।
Source: Instagram
ਕੈਟਰੀਨਾ ਕੈਫ ਸਣੇ ਉਹ 6 ਭੈਣ ਭਰਾ ਹਨ, ਕੈਟ ਆਪਣੇ ਭੈਣ ਭਰਾਵਾਂ ਤੋਂ ਕੁਝ ਵੱਖਰਾ ਕਰਨਾ ਚਾਹੁੰਦੀ ਸੀ। ਇਸ ਲਈ ਉਸ ਨੇ ਐਕਟਿੰਗ ਕਰੀਅਰ ਚੁਣਿਆ।
Source: Instagram
ਕੈਟਰੀਨਾ ਕੈਫ ਨੇ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ ਬੂਮ ਨਾਲ ਕੀਤੀ ਸੀ। ਇਹ ਫ਼ਿਲਮ ਬਾਕਸ ਆਫਿਸ 'ਤੇ ਫਲਾਪ ਹੋ ਗਈ ਸੀ।
Source: Instagram
ਕੈਟਰੀਨਾ ਨੇ ਜਦੋਂ ਸਲਮਾਨ ਖ਼ਾਨ ਨਾਲ ਫ਼ਿਲਮ ਮੈਨੇ ਪਿਆ ਕਿਉਂ ਕਿਆ ਕੀਤੀ ਤਾਂ ਉਦੋਂ ਕੈਟਰੀਨਾ ਨੂੰ ਕੰਮ ਮਿਲਣਾ ਸ਼ੁਰੂ ਹੋਇਆ।
Source: Instagram
ਕੈਟਰੀਨਾ ਨੂੰ ਇਸ ਮਗਰੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਮਿਲਣ ਲੱਗੀਆਂ, ਅਦਾਕਾਰਾ ਨੇ ਫ਼ਿਲਮ ਅਗਨੀਪਥ, ਧੂਮ-3 ਵਿੱਚ ਕਈ ਸੁਪਰਹਿੱਟ ਗੀਤ ਵੀ ਦਿੱਤੇ ਹਨ।
Source: Instagram
ਕੈਟਰੀਨਾ ਕੈਫ ਦੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਪਰਸਨਲ ਲਾਈਫ ਵੀ ਸੁਰਖੀਆਂ 'ਚ ਰਹੀ। ਕੈਟਰੀਨਾ ਦਾ ਨਾਂਅ ਸਲਮਾਨ ਖ਼ਾਨ ਤੇ ਰਣਬੀਰ ਕਪੂਰ ਨਾਲ ਡੇਟਿੰਗ ਨੂੰ ਲੈ ਕੇ ਵੀ ਜੋੜੀਆ ਗਿਆ।
Source: Instagram
ਕੈਟਰੀਨਾ ਨੇ 9 ਦਸੰਬਰ ਸਾਲ 2021 'ਚ ਰਾਜਸਥਾਨ ਦੇ ਸਵਾਈ ਮਾਧੋਪੁਰ ਵਿਖੇ ਅਦਾਕਾਰ ਵਿੱਕੀ ਕੌਸ਼ਲ ਨਾਲ ਵਿਆਹ ਬੰਧਨ 'ਚ ਬਝ ਗਈ ਹੈ।
Source: Instagram
ਕੈਟਰੀਨਾ ਕੈਫ ਵਿਆਹ ਤੋਂ ਬਾਅਦ ਫ਼ਿਲਮਾਂ 'ਚ ਘੱਟ ਨਜ਼ਰ ਆਈ ਅਦਾਕਾਰਾ ਦੀ ਬੀਤੇ ਸਾਲ ਰਿਲੀਜ਼ ਹੋਈ ਫ਼ਿਲਮ ਫੋਨ ਭੂਤ ਜਿਆਦਾ ਕਮਾਲ ਨਹੀਂ ਦਿਖਾ ਸਕੀ, ਹਲਾਂਕਿ ਅਦਾਕਾਰਾ ਨੇ ਬਾਲੀਵੁੱਡ 'ਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।
Source: Instagram
ਕੈਟਰੀਨਾ ਕੈਫ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਅਦਾਕਾਰਾ ਦੇ ਪਤੀ ਵਿੱਕੀ ਕੌਸ਼ਲ ਨੇ ਉਸ ਨੂੰ ਖ਼ਾਸ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਤੇ ਕੇਕ ਕੱਟ
Source: Instagram
Happy Birthday, Katrina Kaif: 10 Reasons Why Katrina Kaif Is a Global Star