01 Jun, 2023

Happy Birthday R Madhavan: ਜਾਣੋ ਆਰ ਮਾਧਵਨ ਬਾਰੇ ਅਜਿਹੀ ਦਿਲਚਸਪ ਗੱਲਾਂ ਜਿਨ੍ਹਾਂ ਬਾਰੇ ਸੁਣ ਕੇ ਹੋ ਜਾਓਗੇ ਹੈਰਾਨ

Happy Birthday R Madhavan: ਜਾਣੋ ਆਰ ਮਾਧਵਨ ਬਾਰੇ ਅਜਿਹੀ ਦਿਲਚਸਪ ਗੱਲਾਂ ਜਿਨ੍ਹਾਂ ਬਾਰੇ ਸੁਣ ਕੇ ਹੋ ਜਾਓਗੇ ਹੈਰਾਨ


Source: Instagram

'ਰਹਿਨਾ ਹੈ ਤੇਰੇ ਦਿਲ ਮੇਂ' ਤੋਂ ਰੋਮਾਂਟਿਕ ਈਮੇਜ ਨਾਲ ਆਪਣੇ ਬਾਲੀਵੁੱਡ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਆਰ ਮਾਧਵਨ ਅੱਜ ਆਪਣਾ 50ਵਾਂ ਜਨਮਦਿਨ ਮਨਾ ਰਹੇ ਹਨ।


Source: Instagram

ਆਰ ਮਾਧਵਨ ਦਾ ਜਨਮ 1 ਜੂਨ 1970 ਨੂੰ ਜਮਸ਼ੇਦਪੁਰ ਵਿੱਚ ਹੋਇਆ ਸੀ। ਇੱਕ ਐਕਟਰ ਬਨਣ ਤੋਂ ਪਹਿਲਾਂ ਆਰ ਮਾਧਵਨ ਇੱਕ ਫੌਜੀ ਅਫਸਰ ਬਣਨਾ ਚਾਹੁੰਦੇ ਸੀ, ਪਰ 6 ਮਹੀਨੇ ਉਮਰ ਘੱਟ ਹੋਣ ਦੇ ਚੱਲਦੇ ਉਨ੍ਹਾਂ ਦਾ ਇਹ ਸੁਫਨਾ ਪੂਰਾ ਨਹੀਂ ਹੋ ਸਕਿਆ।


Source: Instagram

ਆਰ ਮਾਧਵਨ ਬਚਪਨ ਤੋਂ ਹੀ ਫੌਜ ਵਿਚ ਭਰਤੀ ਹੋਣਾ ਚਾਹੁੰਦਾ ਸੀ, ਪਰ ਉਸਦੇ ਮਾਤਾ-ਪਿਤਾ ਨੇ ਗ੍ਰੈਜੂਏਸ਼ਨ ਤੋਂ ਬਾਅਦ ਮਾਧਵਨ ਨੂੰ ਸੰਚਾਰ ਅਤੇ ਜਨਤਕ ਭਾਸ਼ਣ ਦੀ ਪੜ੍ਹਾਈ ਕਰਨ ਲਈ ਭੇਜ ਦਿੱਤਾ।


Source: Instagram

ਆਰ ਮਾਧਵਨ ਨੇ 2001 ਦੀ ਤਾਮਿਲ ਫਿਲਮ 'ਮਿਨਾਲੇ' 'ਚ ਦੱਖਣ ਦੀ ਰੀਮਾ ਸੇਨ ਨਾਲ ਕੰਮ ਕੀਤਾ ਸੀ ਤੇ ਬਾਅਦ 'ਚ ਇਸੇ ਫ਼ਿਲਮ ਦਾ ਹਿੰਦੀ ਰੀਮੇਕ 'ਰਹਿਨਾ ਹੈ ਤੇਰੇ ਦਿਲ ਮੇਂ' ਬਣੀ।


Source: Instagram

ਆਰ ਮਾਧਵਨ ਆਪਣਾ ਫ਼ਿਲਮੀ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਹੀ ਵਿਆਹੇ ਹੋਏ ਸਨ। ਮਾਧਵਨ ਦੀ ਪਤਨੀ ਦਾ ਨਾਂ ਸਰਿਤਾ ਬਿਰਜੇ ਹੈ। ਮਾਧਵਨ ਨੇ 1999 'ਚ ਵਿਆਹ ਕੀਤਾ ਸੀ, ਜਦੋਂ ਕਿ ਵਿਆਹ ਤੋਂ ਪਹਿਲਾਂ ਦੋਹਾਂ ਨੇ 9 ਸਾਲ ਡੇਟ ਕੀਤਾ ਹੈ।


Source: Instagram

ਮਾਧਵਨ ਨੂੰ NCC ਮਹਾਰਾਸ਼ਟਰ ਦੇ ਬੈਸਟ ਕੈਡੇਟ ਦਾ ਖਿਤਾਬ ਵੀ ਮਿਲਿਆ ਹੈ। ਜਿਸ ਕਾਰਨ ਉਨ੍ਹਾਂ ਨੇ ਇੰਗਲੈਂਡ 'ਚ ਰਾਇਲ ਆਰਮੀ, ਨੇਵੀ ਅਤੇ ਏਅਰਫੋਰਸ ਨਾਲ ਟ੍ਰੇਨਿੰਗ ਕੀਤੀ।


Source: Instagram

ਆਰ ਮਾਧਵਨ ਨੇ ਫ਼ਿਲਮ ਰੰਗ ਦੇ ਬਸੰਤੀ ਆਦਿ ਕਈ ਫਿਲਮਾਂ ਵਿੱਚ ਪਾਇਲਟ, ਫੌਜੀ ਆਦਿ ਦੇ ਕਿਰਦਾਰ ਨਿਭਾਏ।


Source: Instagram

ਮੈਡੀ ਇੱਕ ਚੰਗੇ ਗੋਲਫ ਪਲੇਅਰ ਵੀ ਹਨ। ਉਨ੍ਹਾਂ ਨੇ 2007 'ਚ ਇੱਕ ਚੈਰਿਟੀ ਸਮਾਗਮ ਦੌਰਾਨ ਅਮਿਤਾਭ ਬੱਚਨ ਤੇ ਮਣੀ ਰਤਨਮ ਨਾਲ ਗੋਲਫ ਖੇਡਿਆ।


Source: Instagram

ਆਰ ਮਾਧਵਨ ਨੇ 'ਰਹਿਨਾ ਹੈ ਤੇਰੇ ਦਿਲ ਮੇਂ', 'ਰੰਗ ਦੇ ਬਸੰਤੀ', '3 ਇਡੀਅਟਸ' ਅਤੇ 'ਤਨੂ ਵੈਡਸ ਮਨੂ' ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਨਾਲ ਦਿਲ ਜਿੱਤ ਲਿਆ ਹੈ।


Source: Instagram

June 2023 OTT releases: From 'Asur 2' to 'The Night Manager 2'; binge watch these awaited shows