30 Mar, 2023

Shehnaaz Gill: ਸ਼ਹਿਨਾਜ਼ ਕੌਰ ਗਿੱਲ ਦਾ ਪਰਫੈਕਟ ਵੈਡਿੰਗ ਐਥਨਿਕ ਲੁੱਕ, ਵੇਖੋ ਤਸਵੀਰਾਂ

Shehnaaz Gill: ਸ਼ਹਿਨਾਜ਼ ਗਿੱਲ ਫੈਨਜ਼ ਦੀ ਚਹੇਤੀ ਸਟਾਰ ਹੈ। ਵੇਖੋ ਸ਼ਹਿਨਾਜ਼ ਗਿੱਲ ਦਾ ਪਰਫੈਕਟ ਵੈਡਿੰਗ ਐਥਨਿਕ ਲੁੱਕ


Source: Instagram

ਆਪਣੀ ਕਿਊਟਨੈਸ ਨਾਲ ਲੱਖਾਂ ਲੋਕਾਂ ਨੂੰ ਦੀਵਾਨਾ ਬਨਾਉਣ ਵਾਲੀ ਸ਼ਹਿਨਾਜ਼ ਆਪਣੇ ਫੈਨਜ਼ ਦੇ ਦਿਲਾਂ 'ਤੇ ਰਾਜ ਕਰਦੀ ਹੈ। ਸੋਸ਼ਲ ਮੀਡੀਆ 'ਤੇ ਉਸ ਦੀ ਵੱਡੀ ਫੈਨ ਫਾਲੋਇੰਗ ਹੈ।


Source: Instagram

ਸ਼ਹਿਨਾਜ਼ ਕੌਰ ਗਿੱਲ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ ਕਿਸੀ ਕਾ ਭਾਈ ਕਿਸੀ ਕੀ ਜਾਨ ਰਾਹੀਂ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਹੈ।


Source: Instagram

ਪੰਜਾਬ ਦੀ ਕੈਟਰੀਨਾ ਕੈਫ ਵਜੋਂ ਮਸ਼ਹੂਰ ਸ਼ਹਿਨਾਜ਼ ਗਿੱਲ ਨੂੰ ਅਸਲ ਪਛਾਣ ਬਿੱਗ ਬੌਸ ਸ਼ੋਅ ਤੋਂ ਮਿਲੀ। ਬਿੱਗ ਬੌਸ ਸੀਜ਼ਨ 13 'ਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ ਗਿਆ


Source: Instagram

ਇਨ੍ਹੀਂ ਦਿਨੀਂ ਸ਼ਹਿਨਾਜ਼ ਸੋਸ਼ਲ ਮੀਡੀਆ ਸਨਸੈਸ਼ਨ ਬਣੀ ਹੋਈ ਹੈ।ਉਹ ਆਪਣੇ ਸ਼ੋਅ ਦੇਸੀ ਵਾਈਬਜ਼ ਤੇ ਮਿਊਜ਼ਿਕ ਵੀਡੀਓ ਤੋਂ ਲੈ ਕੇ ਲੁੱਕਸ ਤੱਕ ਲਈ ਲਗਾਤਾਰ ਸੁਰਖੀਆਂ 'ਚ ਬਣੀ ਰਹਿੰਦੀ ਹੈ।


Source: Instagram

ਸ਼ਹਿਨਾਜ਼ ਗਿੱਲ ਦੇ ਐਥਨਿਕ ਲੁੱਕਸ ਨੂੰ ਤੁਸੀਂ ਵੀ ਅਪਣਾ ਸਕਦੇ ਹੋ। ਭਾਰਤੀ ਪਹਿਰਾਵੇ ਤੋਂ ਲੈ ਕੇ ਵੈਸਟਰਨ ਤੱਕ ਸ਼ਹਿਨਾਜ਼ 'ਤੇ ਹਰ ਡਰੈਸ ਫੱਬਦੀ ਹੈ।


Source: Instagram

ਸ਼ਹਿਨਾਜ਼ ਦਾ ਸਾੜ੍ਹੀ ਲੁੱਕ ਹਰ ਕਿਸੇ ਨੂੰ ਪਸੰਦ ਆਉਂਦਾ ਹੈ। ਸ਼ਹਿਨਾਜ਼ ਸਾੜ੍ਹੀ ਨੂੰ ਵੀ ਬਹੁਤ ਚੰਗੀ ਤਰ੍ਹਾਂ ਪਾ ਲੈਂਦੀ ਹੈ। ਫਲੋਰਲ ਪ੍ਰਿੰਟ ਵਾਲੀ ਇਸ ਖੂਬਸੂਰਤ ਸਾੜ੍ਹੀ 'ਚ ਸ਼ਹਿਨਾਜ਼ ਦੀਆਂ ਤਸਵੀਰਾਂ ਖੂਬ ਵਾਇਰਲ ਹੋਇਆਂ ਹਨ।


Source: Instagram

ਕਾਲੇ ਰੰਗ ਦੀ ਇਸ ਖੂਬਸੂਰਤ ਸਾੜ੍ਹੀ 'ਚ ਸ਼ਹਿਨਾਜ਼ ਕਮਾਲ ਲੱਗ ਰਹੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ- ਬਿਊਟੀ ਇਨ ਬਲੈਕ।


Source: Instagram

ਸ਼ਹਿਨਾਜ਼ ਵੈਸਟਰਨ ਆਊਟਫਿਟਸ ਨੂੰ ਵੀ ਬਹੁਤ ਚੰਗੀ ਤਰ੍ਹਾਂ ਕੈਰੀ ਕਰਦੀ ਹੈ ਤੇ ਹਰ ਡਰੈਸ 'ਚ ਕਹਿਰ ਢਾਹੁੰਦੀ ਹੈ


Source: Instagram

ਸ਼ਹਿਨਾਜ਼ ਹਰ ਇੰਡੀਅਨ ਆਊਟਫਿਟ 'ਚ ਖੂਬਸੂਰਤ ਨਜ਼ਰ ਆਉਂਦੀ ਹੈ। ਸ਼ਹਿਨਾਜ਼ ਦੇ ਟ੍ਰੈਡੀਸ਼ਨਲ ਇੰਡੀਅਨ ਲੁੱਕ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ।


Source: Instagram

10 superhit Indian movies led by Prabhas