28 Jun, 2023

Jasmine Bhasin Birthday : ਕਰੋੜਾਂ ਦੀ ਜਾਇਦਾਦ ਦੀ ਮਾਲਕਨ ਹੈ ਜੈਸਮੀਨ ਭਸੀਨ, ਜਾਣੋ ਅਦਾਕਾਰਾ ਬਾਰੇ ਖ਼ਾਸ ਗੱਲਾਂ

Jasmine Bhasin Birthday: ਟੀਵੀ ਦੀ ਮਸ਼ਹੂਰ ਅਦਾਕਾਰਾ ਜੈਸਮੀਨ ਭਸੀਨ ਲੱਖਾਂ ਦਿਲਾਂ ‘ਤੇ ਰਾਜ ਕਰਦੀ ਹੈ। 28 ਜੂਨ ਨੂੰ ਐਕਟਰਸ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ।


Source: Instagram

ਜੈਸਮੀਨ ਬਿੱਗ ਬੌਸ 14 ਵਿੱਚ ਨਜ਼ਰ ਆਈ ਸੀ। ਇਸ ਖਾਸ ਮੌਕੇ ਅਸੀਂ ਤੁਹਾਨੂੰ ਸਿੰਪਲ-ਕਿਊਟ ਜੈਸਮੀਨ ਦੀ ਨੈਟਵਰਥ ਬਾਰੇ ਦੱਸ ਰਹੇ ਹਾਂ।


Source: Instagram

ਜੈਸਮੀਨ ਉਨ੍ਹਾਂ ਟੀਵੀ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਹੈ ਜਿਨ੍ਹਾਂ ਨੇ ਆਪਣਾ ਕਰੀਅਰ ਆਪਣੇ ਦਮ ‘ਤੇ ਬਣਾਇਆ ਹੈ ਤੇ ਅੱਜ ਕਰੋੜਾਂ ਰੁਪਏ ਕਮਾਉਂਦੀ ਹੈ।


Source: Instagram

ਦਿਲ ਤੋ ਹੈਪੀ ਹੈ ਜੀ, ਨਾਗਿਨ ਤੇ ਦਿਲ ਸੇ ਦਿਲ ਤਕ ਵਰਗੇ ਕਈ ਸੀਰੀਅਲਾਂ ਵਿਚ ਕੰਮ ਕਰ ਚੁੱਕੀ ਜੈਸਮੀਨ ਨੇ ‘ਬਿੱਗ ਬੌਸ 14’ ਦੌਰਾਨ ਇੱਕ ਹਫ਼ਤੇ ਲਈ 3 ਲੱਖ ਰੁਪਏ ਫੀਸ ਲਈ ਸੀ। ਜਿੰਨੇ ਹਫ਼ਤੇ ਉਹ ਘਰ ਦੇ ਅੰਦਰ ਰਹੀ, ਉਸ ਦੀ ਕਮਾਈ ਵਿਚ ਸ਼ਾਨਦਾਰ ਵਾਧਾ ਹੋਇਆ।


Source: Instagram

ਮੀਡੀਆ ਰਿਪੋਰਟਾਂ ਮੁਤਾਬਕ ਜੈਸਮੀਨ ਦੀ ਕੁੱਲ ਜਾਇਦਾਦ 15 ਲੱਖ ਰੁਪਏ ਹੈ। ਯਾਨੀ ਐਕਟਰਸ ਕੋਲ ਕਰੀਬ 11 ਕਰੋੜ ਦੀ ਜਾਇਦਾਦ ਹੈ।


Source: Instagram

ਜੈਸਮੀਨ ਨੇ ਇਹ ਕਮਾਈ ਮਾਡਲਿੰਗ, ਇਸ਼ਤਿਹਾਰਬਾਜ਼ੀ ਤੇ ਅਦਾਕਾਰੀ ਜ਼ਰੀਏ ਕੀਤੀ ਹੈ।


Source: Instagram

ਪਿਛਲੇ ਕਈ ਸਾਲਾਂ ਤੋਂ ਜੈਸਮੀਨ ਭਸੀਨ ਸੁਪਨਿਆਂ ਦੇ ਸ਼ਹਿਰ ਮੁੰਬਈ ‘ਚ ਰਹਿ ਰਹੀ ਹੈ। ਹਾਲਾਂਕਿ ਇੱਕ ਸਮਾਂ ਸੀ ਜਦੋਂ ਉਹ ਸ਼ਹਿਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੀ ਸੀ, ਅੱਜ ਉਹ ਮੁੰਬਈ ਵਿਚ ਆਲੀਸ਼ਾਨ ਫਲੈਟ ਦੀ ਮਾਲਕਣ ਹੈ।


Source: Instagram

ਐਕਟਰਸ ਨੇ ਇਹ ਘਰ ਸਾਲ 2021 ਵਿੱਚ ਖਰੀਦਿਆ ਸੀ। ਇਸ ਤੋਂ ਇਲਾਵਾ ਉਸ ਦਾ ਆਪਣੇ ਗ੍ਰਹਿ ਸ਼ਹਿਰ ਕੋਟਾ ਵਿਚ ਇੱਕ ਆਲੀਸ਼ਾਨ ਘਰ ਵੀ ਹੈ, ਜਿਸ ਵਿਚ ਉਸ ਦਾ ਪੂਰਾ ਪਰਿਵਾਰ ਰਹਿੰਦਾ ਹੈ।


Source: Instagram

ਜੈਸਮੀਨ ਟੀਵੀ ਦੇ ਨਾਲ ਪੰਜਾਬੀ ਫ਼ਿਲਮਾਂ 'ਚ ਵੀ ਕੰਮ ਕਰ ਰਹੀ ਹੈ। ਇਸੇ ਸਾਲ ਅਦਾਕਾਰਾ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ ਹਨੀਮੂਨ 'ਚ ਨਜ਼ਰ ਆਈ ਸੀ।


Source: Instagram

ਜੈਸਮੀਨ ਭਸੀਨ ਅੱਜ ਆਪਣਾ ਜਨਮਦਿਨ ਬੁਆਏਫ੍ਰੈਂਡ ਐਲੀ ਗੋਨੀ ਨਾਲ ਇਟਲੀ ਦੇ ਖੂਬਸੂਰਤ ਸ਼ਹਿਰ ‘ਚ ਮਨਾ ਰਹੀ ਹੈ।


Source: Instagram

10 summer hair color trends of 2023