03 Jul, 2023

Happy Birthday Parmish Verma: ਪਰਮੀਸ਼ ਵਰਮਾ ਦਾ ਜਨਮਦਿਨ ਅੱਜ, ਜਾਣੋ ਗਾਇਕ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ

ਪਰਮੀਸ਼ ਵਰਮਾ ਦਾ ਅੱਜ ਜਨਮਦਿਨ ਹੈ। ਪਰਮੀਸ਼ ਦਾ ਜਨਮ ਪੰਜਾਬ ਦੇ ਪਟਿਆਲਾ 'ਚ ਹੋਇਆ ਹੈ।


Source: Instagram

ਪਰਮੀਸ਼ ਵਰਮਾ ਦੇ ਪਿਤਾ, ਡਾ. ਸਤੀਸ਼ ਵਰਮਾ, ਇੱਕ ਪ੍ਰੋਫੈਸਰ ਅਤੇ ਇੱਕ ਨਾਮਵਰ ਪੰਜਾਬੀ ਲੇਖਕ ਹਨ।


Source: Instagram

ਪਰਮੀਸ਼, ਨੇ ਆਪਣੇ ਗੀਤਾਂ 'ਗਾਲ ਨੀ ਕਡਣੀ', 'ਸਭ ਫੜੇ ਜਾਣਗੇ' ਤੇ ਹੋਰਾਂ ਲਈ ਜਾਣਿਆ ਜਾਂਦਾ ਹੈ, ਲਗਭਗ 10 ਸਾਲਾਂ ਤੋਂ ਥੀਏਟਰ ਕਲਾਕਾਰ ਸੀ।


Source: Instagram

ਕਾਮਯਾਬੀ ਹਾਸਲ ਕਰਨ ਤੋਂ ਪਹਿਲਾਂ ਪਰਮੀਸ਼ ਨੇ ਕਾਫੀ ਸੰਘਰਸ਼ ਵੀ ਕੀਤਾ। ਪਰਮੀਸ਼ ਦਾ ਹਮੇਸ਼ਾ ਅਦਾਕਾਰੀ ਅਤੇ ਗਾਇਕੀ ਵੱਲ ਝੁਕਾਅ ਸੀ। ਉਸ ਨੇ ਆਪਣੀ ਪੜ੍ਹਾਈ ਵਿਚਾਲੇ ਹੀ ਛੱਡ ਦਿੱਤੀ ਅਤੇ ਉਹ ਆਪਣੇ ਸੁਫਨਿਆਂ ਨੂੰ ਪੂਰਾ ਕਰਨ ਲਈ ਸਿਡਨੀ ਚਲੇ ਗਏ।


Source: Instagram

ਆਸਟ੍ਰੇਲੀਆ 'ਚ ਰਹਿਣ ਦੌਰਾਨ ਉਹ ਇੱਕ ਰੈਸਟੋਰੈਂਟ 'ਚ ਕੰਮ ਕਰਦੇ ਸੀ ਤੇ ਭਾਂਡੇ ਧੋਣ ਦਾ ਕੰਮ ਕਰਦਾ ਸੀ। ਫਿਰ ਉਸ ਨੂੰ ਉਸ ਦੇ ਪਿਤਾ ਨੇ ਭਾਰਤ ਵਾਪਸ ਆਉਣ ਅਤੇ ਆਪਣੇ ਸੁਫਨਿਆਂ ਦਾ ਪਿੱਛਾ ਕਰਨ ਦੀ ਸਲਾਹ ਦਿੱਤੀ।


Source: Instagram

ਪਰਮੀਸ਼ ਹੁਣ ਤੱਕ ਕਈ ਪੰਜਾਬੀ ਫਿਲਮ 'ਦਿਲ ਦੀਆਂ ਗਲਾਂ' ਰੌਕੀ ਮੈਂਟਲ, 'ਸਿੰਘਮ' ਵਰਗੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ। ਆਏ ਸਨ।


Source: Instagram

ਪਰਮੀਸ਼ ਦਾ ਇੱਕ ਛੋਟਾ ਭਰਾ ਸੁਖਨ ਵਰਮਾ ਅਤੇ ਇੱਕ ਵੱਡੀ ਭੈਣ ਸ਼ੈਰੀ ਰਾਣਾ ਹੈ ਜੋ ਵਿਆਹੀ ਹੋਈ ਹੈ।


Source: Instagram

ਪਰਮੀਸ਼ ਵਰਮਾ ਇੱਕ ਫਿੱਟਨੈਸ ਫ੍ਰੀਕ ਹਨ ਤੇ ਖ਼ੁਦ ਨੂੰ ਫਿੱਟ ਰੱਖਣ ਲਈ ਉਹ ਕਈ ਘੰਟੇ ਜਿਮ ਵਿੱਚ ਬਤੀਤ ਕਰਦੇ ਹਨ।


Source: Instagram

ਪਰਮੀਸ਼ ਵਰਮਾ ਮਸ਼ਹੂਰ ਪੰਜਾਬੀ ਰੈਪਰ ਬੋਹੇਮੀਆ ਦਾ ਡਾਈ ਹਾਰਡ ਫੈਨ ਹਨ।


Source: Instagram

Bollywood characters who taught us how to live