26 Apr, 2023

Health Tips: ਸਰੀਰ 'ਚ ਨਜ਼ਰ ਆ ਰਹੇ ਇਨ੍ਹਾਂ ਅਸਾਧਾਰਨ ਸੰਕੇਤਾਂ ਨੂੰ ਨਾਂ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਵਿਟਾਮਿਨ ਬੀ12 ਦੀ ਕਮੀ

Health Tips: ਸਰੀਰ 'ਚ ਨਜ਼ਰ ਆਉਣ ਵਾਲੇ ਇਨ੍ਹਾਂ ਅਸਾਧਾਰਨ ਸੰਕੇਤਾਂ ਨੂੰ ਨਾਂ ਕਰੋ ਨਜ਼ਰਅੰਦਾਜ਼, ਹੋ ਸਕਦੀ ਹੈ ਵਿਟਾਮਿਨ ਬੀ-12 ਦੀ ਕਮੀ


Source: Google

ਵਿਟਾਮਿਨ ਬੀ12 ਸਿਹਤਮੰਦ ਰੈਡ ਸੈਲ ਬਨਾਉਣ 'ਚ ਮਦਦ ਕਰਦਾ ਹੈ, ਜੋ ਸਰੀਰ ਦੇ ਵੱਖ-ਵੱਖ ਹਿੱਸਿਆਂ 'ਚ ਆਕਸੀਜਨ ਪਹੁੰਚਾਉਂਦਾ ਹੈ, ਵਿਟਾਮਿਨ ਬੀ12 ਦੀ ਘਾਟ ਦਿਮਾਗ 'ਚ ਆਕਸੀਜਨ ਦੀ ਸਪਲਾਈ ਨੂੰ ਘਟਾ ਸਕਦੀ ਹੈ।


Source: Google

ਜੇਕਰ ਚੱਲਦੇ- ਚੱਲਦੇ ਤੁਹਾਡੇ ਕਦਮ ਲੜਖੜਾਉਂਦੇ ਨੇ ਤੇ ਤੁਹਾਡਾ ਬੈਲੈਂਸ ਬਿਗੜਦਾ ਹੈ ਤਾਂ ਸੁਚੇਤ ਹੋ ਜਾਓ ਕਿ ਤੁਹਾਡੇ ਸਰੀਰ ਨੂੰ ਵਿਟਾਮਿਨ ਬੀ 12 ਦੀ ਵੱਧ ਲੋੜ ਹੈ।


Source: Google

ਜੇਕਰ ਤੁਹਾਨੂੰ ਜੀਭ 'ਤੇ ਸੋਜ ਤੇ ਪਿੰਨ ਚੁਭਣ ਵਰਗੇ ਦਰਦ ਦਾ ਅਹਿਸਾਸ ਹੁੰਦਾ ਹੈ ਤਾਂ ਇਹ ਵਿਟਾਮਿਨ ਬੀ 12 ਦੀ ਕਮੀ ਦਾ ਸੰਕੇਤ ਹੈ।


Source: Google

ਵਿਟਾਮਿਨ ਬੀ 12 ਦੀ ਕਮੀ ਤੁਹਾਡੇ ਮਾਨਸਿਕ ਸਿਹਤ ਤੇ ਮੂਡ ਨੂੰ ਪ੍ਰਭਾਵਿਤ ਕਰਦੀ ਹੈ। ਇਸ ਦੀ ਕਮੀ ਨਾਲ ਵਿਅਕਤੀ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦਾ ਹੈ।


Source: Google

ਜੇਕਰ ਤੁਹਾਨੂੰ ਵਾਰ-ਵਾਰ ਸਰਦੀ ਜ਼ੁਕਾਮ ਦੀ ਸ਼ਿਕਾਇਤ ਹੁੰਦੀ ਹੈ ਤਾਂ ਇਹ ਵੀ ਵਿਟਾਮਿਨ ਬੀ 12 ਦੀ ਕਮੀ ਦਾ ਸੰਕੇਤ ਹੈ।


Source: Google

ਵਿਟਾਮਿਨ ਬੀ 12 ਦੀ ਕਮੀ ਦੇ ਕਾਰਨ ਸਰੀਰ 'ਚ ਰੈਡ ਬਲਡ ਸੈਲ ਘੱਟ ਜਾਂਦੇ ਹਨ ਤੇ ਤੁਹਾਡੇ ਸਰੀਰ 'ਚ ਖੂਨ ਦੀ ਕਮੀ ਹੋ ਸਕਦੀ ਹੈ।


Source: Google

ਵਿਟਾਮਿਨ ਬੀ 12 ਦੀ ਕਮੀ ਕਾਰਨ ਵਿਅਕਤੀ ਦੀ ਚਮੜੀ ਦਾ ਰੰਗ ਪੀਲਾ ਪੈ ਜਾਂਦਾ ਹੈ ਤੇ ਉਹ ਹਮੇਸ਼ਾ ਥਕਾਵਟ ਮਹਿਸੂਸ ਕਰਦਾ ਹੈ।


Source: Google

ਵਿਟਾਮਿਨ ਬੀ 12 ਦੀ ਕਮੀ ਦੇ ਚੱਲਦੇ ਵਿਅਕਤੀ ਲਗਾਤਾਰ ਥਕਾਵਟ, ਕਮਜੋਰੀ ਤੇ ਉਲਝਣ ਦੀ ਭਾਵਨਾ 'ਚ ਰਹਿੰਦਾ ਹੈ।


Source: Google

ਵਿਟਾਮਿਨ ਬੀ 12 ਦੀ ਕਮੀ ਨਾਲ ਰੋਗ ਪ੍ਰਤੀਰੋਧਕ ਸਮਰਥਾ ਘੱਟ ਜਾਂਦੀ ਹੈ, ਇਸ ਲਈ ਜਦੋਂ ਵੀ ਤੁਹਾਨੂੰ ਅਜਿਹੇ ਲੱਛਣ ਵਿਖਾਈ ਦੇਣ ਤਾਂ ਤੁਰੰਤ ਡਾਕਰਟਰੀ ਸਲਾਹ ਲੈ ਕੇ ਇਲਾਜ ਸ਼ੁਰੂ ਕਰੋ।


Source: Google

Know your favorite Bollywood stars 10 & 12th percentage