30 May, 2023

ਕੀ ਤੁਸੀਂ ਵੀ ਫ੍ਰਿਜ਼ 'ਚ ਰੱਖਦੇ ਹੋ ਖਾਣ ਦੀਆਂ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ, ਸਿਹਤ ਨੂੰ ਸਕਦਾ ਹੈ ਵੱਡਾ ਨੁਕਸਾਨ

Health Tips: ਕੀ ਤੁਸੀਂ ਵੀ ਫ੍ਰਿਜ਼ 'ਚ ਰੱਖਦੇ ਹੋ ਖਾਣ ਦੀਆਂ ਇਹ ਚੀਜ਼ਾਂ ਤਾਂ ਹੋ ਜਾਓ ਸਾਵਧਾਨ, ਸਿਹਤ ਨੂੰ ਸਕਦਾ ਹੈ ਵੱਡਾ ਨੁਕਸਾਨ


Source: Google

ਆਲੂ 'ਚ ਸਟਾਰਚ ਹੁੰਦਾ ਹੈ, ਜਿਸ ਦੇ ਕਾਰਨ ਇਸ ਨੂੰ ਫ੍ਰਿਜ਼ਰ 'ਚ ਰੱਖਣਾ ਸਹੀ ਨਹੀਂ ਹੈ। ਆਲੂਆਂ ਨੂੰ ਤੁਸੀਂ ਕਿਸੇ ਟੋਕਰੀ 'ਚ ਪਾ ਕੇ ਖੁੱਲ੍ਹੇ ਵਾਤਾਵਰਨ 'ਚ ਰੱਖ ਸਕਦੇ ਹੋ।


Source: Google

ਬਰੈਡ ਨੂੰ ਕਦੇ ਵੀ ਫ੍ਰਿਜ 'ਚ ਨਹੀਂ ਰੱਖਣਾ ਚਾਹੀਦਾ ਹੈ, ਕਿਉਂਕਿ ਫ੍ਰਿਜ 'ਚ ਰੱਖਣ ਨਾਲ ਇਹ ਡ੍ਰਾਈ ਹੋ ਜਾਂਦੀ ਹੈ ਤੇ ਇਸ ਦੇ ਇਸਤੇਮਾਲ ਨਾਲ ਤੁਸੀਂ ਬਿਮਾਰ ਪੈ ਸਕਦੇ ਹੋ।


Source: Google

ਚਾਕਲੇਟ ਨੂੰ ਖੋਲ੍ਹੇ ਜਾਣ ਮਗਰੋਂ ਫ੍ਰਿਜ਼ਰ 'ਚ ਨਹੀਂ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਹੋਰਨਾਂ ਚੀਜ਼ਾਂ ਦੇ ਫਲੇਵਰ ਨੂੰ ਸੋਕ ਲੈਂਦੇ ਹੈ ਤੇ ਇਸ ਦਾ ਸਵਾਦ ਬਦਲ ਸਕਦਾ ਹੈ।


Source: Google

ਫ੍ਰੈਸ਼ ਹਰਬਸ ਨੂੰ ਫ੍ਰਿਜ਼ 'ਚ ਰੱਖਣ ਦੀ ਬਜਾਏ ਤੁਸੀਂ ਇਸ ਨੂੰ ਰੂਮ ਟੈਂਮਪਰੇਚਰ 'ਤੇ ਰੱਖ ਸਕਦੇ ਹੋ। ਇਸ ਨਾਲ ਤੁਸੀਂ ਇਨ੍ਹਾਂ ਨੂੰ ਲੰਮੇਂ ਤੱਕ ਇਸਤੇਮਾਲ ਕਰ ਸਕਦੇ ਹੋ।


Source: Google

ਸ਼ਹਿਦ ਨੂੰ ਫ੍ਰਿਜ਼ 'ਚ ਸਟੋਰ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਕਿਉਂਕਿ ਫ੍ਰਿਜ਼ 'ਚ ਸ਼ਹਿਦ ਜੰਮ ਜਾਂਦਾ ਹੈ ਤੇ ਇਸ ਨਾਲ ਇਸ ਦੇ ਪੋਸ਼ਕ ਤੱਤ ਖ਼ਤਮ ਹੋ ਜਾਂਦੇ ਨੇ।


Source: Google

ਖੀਰੇ ਨੂੰ ਫ੍ਰਿਜ਼ ਵਿੱਚ ਰੱਖਣ ਨਾਲ ਇਹ ਖ਼ਰਾਬ ਹੋ ਜਾਂਦਾ ਹੈ ਤੇ ਇਸ ਦੇ ਅੰਦਰ ਮੌਜੂਦ ਪਾਣੀ ਵੀ ਸੁੱਕ ਜਾਂਦਾ ਹੈ। ਫ੍ਰਿਜ਼ 'ਚ ਰੱਖੇ ਖੀਰੇ ਖਾਣ ਨਾਲ ਤੁਹਾਡਾ ਗਲਾ ਖ਼ਰਾਬ ਹੋ ਸਕਦਾ ਹੈ।


Source: Google

ਅੱਧ ਪਕੇ ਫਲ ਅਵਾਕਾਡੋ ਨੂੰ ਕਈ ਲੋਕ ਫ੍ਰਿਜ਼ ਵਿੱਚ ਸਟੋਰ ਕਰਦੇ ਹਨ। ਅਜਿਹਾ ਕਰਨ ਨਾਲ ਇਸ ਦੇ ਪੋਸ਼ਕ ਤੱਤ ਖ਼ਤਮ ਹੋ ਜਾਂਦੇ ਨੇ ਤੇ ਇਹ ਸਹੀ ਤਰ੍ਹਾਂ ਨਹੀਂ ਪਕਦਾ। ਇਸ ਫਲ ਨੂੰ ਤੁਸੀਂ ਨਾਰਮਲ ਤਾਪਮਾਨ 'ਤੇ ਰੱਖ ਸਕਦੇ ਹੋ।


Source: Google

ਲੱਸਣ ਨੂੰ ਹਮੇਸ਼ਾਂ ਹੀ ਰੂਮ ਟੈਂਪਰੇਚਰ 'ਤੇ ਰੱਖਣਾ ਚਾਹੀਦਾ ਹੈ ਤੇ ਇਸ ਨੂੰ ਫ੍ਰਿਜ਼ 'ਚ ਸਟੋਰ ਕਰਨ ਨਾਲ ਇਸ ਦੀ ਮਹਿਕ ਨਾਲ ਹੋਰ ਭੋਜਨ ਖਰਾਬ ਹੋ ਸਕਦੇ ਹਨ।


Source: Google

ਕਈ ਲੋਕ ਕੌਫੀ ਪੀਣ ਦੇ ਬੇਹੱਦ ਸ਼ੌਕੀਨ ਹੁੰਦੇ ਹਨ ਤੇ ਉਹ ਕਾਫੀ ਨੂੰ ਫ੍ਰਿਜ਼ ਚ ਸਟੋਰ ਕਰਦੇ ਹਨ। ਅਜਿਹਾ ਨਾਂ ਕਰੋ। ਅਜਿਹਾ ਕਰਨ ਨਾਲ ਕੌਫੀ ਵਿੱਚ ਨਮੀ ਆ ਜਾਂਦੀ ਹੈ ਤੇ ਇਹ ਖ਼ਰਾਬ ਹੋ ਜਾਂਦੀ ਹੈ।


Source: Google

Transform Your Digestive Health with These 10 Potent Yoga Mudras