Travel Tips: ਬੱਚਿਆਂ ਨਾਲ ਗਰਮੀਆਂ ਦੀਆਂ ਛੁਟੀਆਂ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਇਨ੍ਹਾਂ ਸ਼ਾਨਦਾਰ ਥਾਵਾਂ ਦੀ ਕਰੋ ਸੈਰ

ਜੇਕਰ ਤੁਸੀਂ ਵੀ ਗਮਰੀਆਂ 'ਚ ਪਰਿਵਾਰ ਨਾਲ ਤੇ ਖ਼ਾਸ ਕਰ ਬੱਚਿਆਂ ਨਾਲ ਵਕੇਸ਼ਨਸ ਪਲਾਨ ਕਰ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਖ਼ਾਸ ਕਰ ਗਰਮੀਆਂ ਦੇ ਸਮੇਂ ਦੇਸ਼ ਦੀਆਂ ਕਿਹੜੀਆਂ ਟੌਪ-10ਥਾਵਾਂ 'ਤੇ ਆਪਣੀ ਛੁੱਟੀਆਂ ਦਾ ਆਨੰਦ ਮਾਣ ਸਕਦੇ ਹੋ।

Travel Tips: ਬੱਚਿਆਂ ਨਾਲ ਗਰਮੀਆਂ ਦੀਆਂ ਛੁਟੀਆਂ ਦਾ ਆਨੰਦ ਲੈਣਾ ਚਾਹੁੰਦੇ ਹੋ ਤਾਂ ਇਨ੍ਹਾਂ ਸ਼ਾਨਦਾਰ ਥਾਵਾਂ ਦੀ ਕਰੋ ਸੈਰ

ਜੇਕਰ ਤੁਸੀਂ ਵੀ ਬੱਚਿਆਂ ਨਾਲ ਗਰਮੀਆਂ ਦੀਆਂ ਛੁੱਟੀਆਂ 'ਚ ਘੁੰਮਣ ਦਾ ਪਲਾਨ ਬਣਾ ਰਹੇ ਹੋ ਤਾਂ ਜੂਨ ਦੇ ਇਸ ਮਹੀਨੇ 'ਚ ਤੁਸੀਂ ਇਨ੍ਹਾਂ ਬਿਹਤਰੀਨ ਥਾਂਵਾ 'ਤੇ ਘੁੰਮਣ ਜਾ ਸਕਦੇ ਹੋ।

Auli : ਔਲੀ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਸਥਿਤ ਇੱਕ ਬੇਹੱਦ ਖੂਬਸੂਰਤ ਹਿੱਲ ਸਟੇਸ਼ਨ ਹੈ। ਜੂਨ ਦੀ ਗਰਮੀ 'ਚ ਇੱਥੇ ਦਾ ਮੌਸਮ ਸੁਹਾਵਨਾ ਹੁੰਦਾ ਹੈ, ਤੁਸੀਂ ਇੱਥੇ ਆ ਕੇ ਆਪਣੀ ਛੁੱਟੀਆਂ ਦਾ ਆਨੰਦ ਮਾਣ ਸਕਦੇ ਹੋ।

Nanital: ਜੇਕਰ ਤੁਸੀਂ ਦਿੱਲੀ ਤੋਂ ਵੱਧ ਦੂਰੀ 'ਤੇ ਘੁੰਮਣ ਨਹੀਂ ਜਾਣਾ ਚਾਹੁੰਦੇ ਤਾਂ ਤੁਸੀਂ ਨੈਨੀਤਾਲ ਜਾ ਸਕਦੇ ਹੋ। ਇੱਥੋਂ ਦਾ ਨੈਨਾ ਦੇਵੀ ਮੰਦਰ ਤੇ ਨੈਨੀ ਝੀਲ ਬਹੁਤ ਮਸ਼ਹੂਰ ਹਨ।

Jim Corbett National Park: ਬੱਚਿਆਂ ਨੂੰ ਜਾਨਵਰ ਵੇਖਣਾ ਬੇਹੱਦ ਪਸੰਦ ਹੁੰਦਾ ਹੈ। ਤੁਸੀਂ ਬੱਚਿਆਂ ਨਾਲ ਇਸ ਪਾਰਕ ਦੀ ਮਜ਼ੇਦਾਰ ਤੇ ਰੋਮਾਂਚਕ ਸੈਰ ਕਰ ਸਕਦੇ ਹੋ।

Rishikesh: ਰਿਸ਼ੀਕੇਸ਼ ਸੈਲਾਨੀਆਂ ਦਾ ਮਨਪਸੰਦ ਟੂਰਿਸਟ ਪਲੇਸ ਹੈ, ਇੱਥੇ ਤੁਸੀਂ ਕੁਦਰਤੀ ਨਜ਼ਾਰਿਆਂ ਦੇ ਨਾਲ-ਨਾਲ ਐਂਡਵੈਂਚਰ ਵਾਟਰ ਗੇਮਜ਼ ਦਾ ਵੀ ਮਜ਼ਾ ਲੈ ਸਕਦੇ ਹੋ।

Dharamshala: ਹਿਮਾਚਲ ਦੀ ਵਾਦੀਆਂ 'ਚ ਵਸੇ ਇਸ ਸਥਾਨ 'ਤੇ ਤੁਸੀਂ ਬੌਧ ਮਠਾਂ ਦੇ ਨਾਲ-ਨਾਲ ਸੁਹਾਵਣੇ ਮੌਸਮ ਤੇ ਟ੍ਰੈਕਿੰਗ ਦਾ ਆਨੰਦ ਮਾਣ ਸਕਦੇ ਹੋ।

Pehalgam: ਜੇਕਰ ਤੁਸੀਂ ਧਰਤੀ 'ਤੇ ਵਸੇ ਸਵਰਗ ਦੀ ਸੈਰ ਕਰਨਾ ਚਾਹੁੰਦੇ ਹੋ ਤਾਂ ਪਹਿਲਗਾਮ ਇਸ ਦੇ ਲਈ ਸਭ ਤੋਂ ਬਿਹਤਰ ਹੈ। ਇੱਥੇ ਤੁਸੀਂ ਬੇਹੱਦ ਨੇੜੇ ਹੋ ਕੇ ਕੁਦਰਤ ਦੀ ਖੂਬਸੂਰਤੀ ਦਾ ਆਨੰਦ ਮਾਣ ਸਕਦੇ ਹੋ।

Mussoorie: ਮਸੂਰੀ ਉੱਤਰਾਖੰਡ ਦਾ ਇੱਕ ਮਸ਼ਹੂਰ ਹਿੱਲ ਸਟੇਸ਼ਨ ਹੈ। ਪਹਾਂੜਾ ਦੀ ਰਾਣੀ ਦੇ ਨਾਂਅ ਨਾਲ ਮਸ਼ਹੂਰ ਇਹ ਥਾਂ ਜੂਨ ਦੀ ਗਰਮੀ 'ਚ ਸੈਰ ਸਪਾਟੇ ਲਈ ਇੱਕ ਬਿਹਤਰੀਨ ਥਾਂ ਹੈ।

Dalhousie : ਹਿਮਾਚਲ ਪ੍ਰਦੇਸ਼ 'ਚ ਵਸਿਆ ਇਹ ਸ਼ਹਿਰ ਬੇਹੱਦ ਖੂਬਸੂਰਤ ਹੈ। ਗਰਮੀ 'ਚ ਇੱਥੇ ਦਾ ਮੌਸਮ ਬਹੁਤ ਸੋਹਣਾ ਹੁੰਦਾ ਹੈ, ਇੱਥੇ ਬੱਚੇ ਸੁਹਾਵਨੇ ਮੌਸਮ ਦਾ ਆਨੰਦ ਮਾਣ ਸਕਣਗੇ।