27 Sep, 2023

World Tourism Day 2023 : ਵਰਲਡ ਟੂਰਿਜ਼ਮ ਡੇਅ 'ਤੇ ਕਰੋ ਪੰਜਾਬ ਦੇ ਇਨ੍ਹਾਂ ਵਿਸ਼ਵ ਪ੍ਰਸਿੱਧ ਥਾਵਾਂ ਦੀ ਸੈਰ

Golden Temple (Amritsar): ਅੰਮ੍ਰਿਤਸਰ ਵਿਖੇ ਸਥਿਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਵਜੋਂ ਵੀ ਜਾਣਿਆ ਜਾਂਦਾ ਹੈ। ਇਹ ਸਿੱਖਾਂ ਦਾ ਧਾਰਮਿਕ ਸਥਾਨ ਹੈ, ਜਿੱਥੇ ਦੇਸ਼ਾਂ-ਵਿਦੇਸ਼ਾਂ ਤੋਂ ਸੈਲਾਨੀ ਨਤਮਸਤਕ ਹੋਣ ਆਉਂਦੇ ਹਨ।


Source: Google

Jallianwala Bagh: ਇਹ ਇਤਿਹਾਸਕ ਥਾਂ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਤੋਂ ਕੁੱਝ ਹੀ ਕਦਮਾਂ ਦੀ ਦੂਰੀ 'ਤੇ ਹੈ। ਇੱਥੇ ਵਿਸਾਖੀ ਵਾਲੇ ਦਿਨ ਅੰਗ੍ਰੇਜ਼ ਜਨਰਲ ਡਾਇਰ ਨੇ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਸੀ ਜਿਸ ਦੌਰਾਨ ਸੈਂਕੜੇ ਲੋਕ ਮਾਰੇ ਗਏ ਸਨ।


Source: Google

Virasat-e-Khalsa: ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਵਿਰਾਸਤ-ਏ-ਖਾਲਸਾ ਵੇਖਣਯੋਗ ਥਾਂ ਹੈ। ਵਿਰਾਸਤ-ਏ-ਖਾਲਸਾ 'ਚ ਸਿੱਖ ਧਰਮ ਬਾਰੇ ਵੱਡਮੁਲੀ ਜਾਣਕਾਰੀ ਮਿਲਦੀ ਹੈ।


Source: Google

Devi Talab Temple: ਇਹ ਮੰਦਰ ਜਲੰਧਰ ਸ਼ਹਿਰ ਦੇ ਵਿਚਾਲੇ ਸਥਿਤ ਹੈ। ਇਸ ਮੰਦਰ ਵਿਚ ਗੁਫਾ ਵੀ ਬਣੀ ਹੋਈ ਹੈ। ਪੰਜਾਬ ਵਿੱਚ ਇਹ ਪ੍ਰਸਿੱਧ ਮੰਦਰ ਮੰਨਿਆ ਜਾਂਦਾ ਹੈ।


Source: Google

Maharaja Ranjit Singh Panorama: ਇਹ ਥਾਂ ਅੰਮ੍ਰਿਤਸਰ ਵਿਖੇ ਸਥਿਤ ਹੈ। ਇਹ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸਬੰਧਤ ਮਿਊਜ਼ੀਅਮ ਹੈ।ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਨਾਲ ਸਬੰਧਤ ਜਾਣਕਾਰੀ ਬਹੁਤ ਹੀ ਦਿਲਚਸਪ ਤਰੀਕੇ ਨਾਲ ਮਿਲਦੀ ਹੈ।


Source: Google

Wagah Border: ਵਾਹਗਾ, ਅੰਮ੍ਰਿਤਸਰ, ਭਾਰਤ ਅਤੇ ਲਾਹੌਰ, ਪਾਕਿਸਤਾਨ ਦੇ ਵਿਚਕਾਰ ਗ੍ਰੈਂਡ ਟਰੰਕ ਰੋਡ 'ਤੇ ਸਥਿਤ ਇੱਕ ਪਿੰਡ ਹੈ, ਜਿਸ ਵਿੱਚੋਂ ਦੋਵਾਂ ਦੇਸ਼ਾਂ ਦੀ ਸਰਹੱਦ ਲੰਘਦੀ ਹੈ। ਇੱਥੇ ਆ ਕੇ ਤੁਸੀਂ ਰੀਟ੍ਰੀਟ ਸੈਰੇਮਨੀ ਦਾ ਆਨੰਦ ਮਾਣ ਸਕਦੇ ਹੋ।


Source: Google

Jagatjit Palace : ਇਹ ਕਪੂਰਥਲਾ 'ਚ ਸਥਿਤ ਹੈ। ਇੱਥੇ ਦਿਲਚਸਪ ਆਰਕੀਟੈਕਚਰਲ ਦ੍ਰਿਸ਼ ਦੇ ਕਾਰਨ ਇਸ ਨੂੰ ਪੰਜਾਬ ਦੇ ਪੈਰਿਸ ਵਜੋਂ ਜਾਣਿਆ ਜਾਂਦਾ ਹੈ। ਇੱਥੇ ਜ਼ਿਆਦਾਤਰ ਸਥਾਨਾਂ ਨੂੰ ਫ੍ਰੈਂਚ ਅਤੇ ਇੰਡੋ-ਸਾਰਾਸੇਨ ਆਰਕੀਟੈਕਚਰ ਦੀਆਂ ਸ਼ੈਲੀਆਂ ਨਾਲ ਤਿਆਰ ਕੀਤਾ ਗਿਆ ਹੈ।


Source: Google

Chhatbir Zoo: ਇਹ ਚੰਡੀਗੜ੍ਹ ਨੇੜੇ ਪੈਂਦੇ ਜ਼ੀਰਕਪੁਰ ਕੋਲ ਸਥਿਤ ਹੈ। ਸ਼ੇਰ ਸਫ਼ਾਰੀ ਛੱਤਬੀੜ ਚਿੜੀਆ ਘਰ ਦਾ ਸੱਭ ਤੋਂ ਦਿਲਚਸਪ ਹਿੱਸਾ ਹੈ। ਇੱਥੇ ਭਾਂਤ-ਭਾਂਤ ਦੇ ਪੰਛੀਆਂ ਤੋਂ ਇਲਾਵਾ ਹਾਥੀ, ਚੀਤੇ ਤੇ ਸ਼ੇਰ ਵੀ ਹਨ।


Source: Google

Patiala : ਪਟਿਆਲਾ ਪੰਜਾਬ ਦੇ ਇਤਿਹਾਸਿਕ ਥਾਵਾਂ ਚੋਂ ਇੱਕ ਹੈ, ਇੱਥੇ ਤੁਸੀਂ ਮੋਤੀ ਬਾਗ ਪੈਲੇਸ, ਕਾਲੀ ਮਾਤਾ ਮੰਦਰ, ਕਿਲਾ ਮੁਬਾਰਕ, ਬਹਾਦਰਗੜ੍ਹ ਕਿਲਾ, ਸ਼ੀਸ਼ ਮਹਿਲ ਆਦਿ ਵੇਖ ਸਕਦੇ ਹੋ ਤੇ ਨਾਲ ਹੀ ਪੰਜਾਬੀ ਜੁੱਤੀ, ਪਰਾਂਦੇ ਤੇ ਫੁੱਲਕਾਰੀ ਦੀ ਸ਼ਾਪਿੰਗ ਕਰ ਸਕਦੇ ਹੋ।


Source: Google

From Blue Valentine to Her; Here are 6 Films to watch when you are 'hopelessly falling in love'