ਹਸਪਤਾਲ ‘ਚ ਇਲਾਜ ਕਰਵਾਉਣ ਤੋਂ ਬਾਅਦ ਘਰ ਵਾਪਸ ਪਰਤੀ ਮੌਨੀ ਰਾਏ, ਫੈਨਸ ਨੂੰ ਦਿੱਤੀ ਹੈਲਥ ਅਪਡੇਟ

ਅਦਾਕਾਰਾ ਮੌਨੀ ਰਾਏ ਪਿਛਲੇ ਕਈ ਦਿਨਾਂ ਤੋਂ ਹਸਪਤਾਲ ‘ਚ ਇਲਾਜ ਕਰਵਾ ਰਹੀ ਸੀ । ਹੁਣ ਅਦਾਕਾਰਾ ਹਸਪਤਾਲ ਚੋਂ ਡਿਸਚਾਰਜ ਹੋ ਚੁੱਕੀ ਹੈ । ਜਿਸ ਬਾਰੇ ਉਸ ਨੇ ਆਪਣੇ ਫੈਨਸ ਦੇ ਨਾਲ ਇੱਕ ਪੋਸਟ ਸਾਂਝੀ ਕਰਕੇ ਜਾਣਕਾਰੀ ਦਿੱਤੀ ਹੈ ।

ਇਲਾਜ ਤੋਂ ਬਾਅਦ ਘਰ ਪਰਤੀ ਅਦਾਕਾਰਾ ਮੌਨੀ ਰਾਏ

ਪਿਛਲੇ ਨੌ ਦਿਨਾਂ ਤੋਂ ਹਸਪਤਾਲ ‘ਚ ਇਲਾਜ ਕਰਵਾ ਰਹੀ ਸੀ ਮੌਨੀ ਰਾਏ

ਅਦਾਕਾਰਾ ਨੇ ਪੋਸਟ ਸਾਂਝੀ ਕਰਕੇ ਫੈਨਸ ਨੂੰ ਦਿੱਤੀ ਜਾਣਕਾਰੀ

ਮੌਨੀ ਨੇ ਲਿਖਿਆ ‘ਮੇਰੇ ਸਭ ਤੋਂ ਪਿਆਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਮੇਰੀ ਦੇਖਭਾਲ ਲਈ ਆਪਣਾ ਕੀਮਤੀ ਸਮਾਂ ਕੱਢਿਆ, ਮੈਨੂੰ ਸ਼ੁਭਕਾਮਨਾਵਾਂ ਅਤੇ ਪਿਆਰ ਭੇਜਿਆ

ਮੌਨੀ ਰਾਏ ਨੇ ਹਸਪਤਾਲ ਦੀਆਂ ਕੁਝ ਤਸਵੀਰਾਂ ਵੀ ਕੀਤੀਆਂ ਹਨ ਸਾਂਝੀਆਂ

ਤਸਵੀਰਾਂ ‘ਚ ਮੌਨੀ ਦੀ ਬਾਂਹ ‘ਤੇ ਡਰਿੱਪ ਲੱਗੀ ਦਿਖਾਈ ਦੇ ਰਹੀ ਹੈ

ਮੌਨੀ ਰਾਏ ਆਪਣੇ ਲੁੱਕਸ ਅਤੇ ਸਟਾਈਲ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ

ਅਦਾਕਾਰਾ ਨੇ ਅਕਸ਼ੇ ਕੁਮਾਰ ਦੇ ਨਾਲ ਫ਼ਿਲਮ ‘ਗੋਲਡ’ ਦੇ ਜ਼ਰੀਏ ਬਾਲੀਵੁੱਡ ‘ਚ ਰੱਖਿਆ ਸੀ ਕਦਮ

ਕਈ ਟੀਵੀ ਸੀਰੀਅਲ ‘ਚ ਮੌਨੀ ਨੇ ਯਾਦਗਾਰ ਕਿਰਦਾਰ ਨਿਭਾਏ, ‘ਸ਼…ਸ਼ਸ਼ ਕੋਈ ਹੈ’ ‘ਚ ਵੀ ਕੀਤਾ ਕੰਮ

‘ਨਾਗਿਨ’ ਸੀਰੀਅਲ ਦੇ ਨਾਲ ਅਦਾਕਾਰਾ ਮੌਨੀ ਰਾਏ ਨੂੰ ਮਿਲੀ ਪਛਾਣ