National Mango Day 2023: ਟ੍ਰਾਈ ਕਰੋ ਅੰਬ ਦੇ ਨਾਲ ਬਨਣ ਵਾਲੀਆਂ ਇਹ ਮਜ਼ੇਦਾਰ ਤੇ ਟੇਸਟੀ ਰੈਸਿਪੀ

National Mango Day 2023: ਹਰ ਸਾਲ 22 ਜੁਲਾਈ ਨੂੰ ਭਾਰਤ 'ਚ ਨੈਸ਼ਨਲ ਮੈਂਗੋ ਡੇਅ ਮਨਾਇਆ ਜਾਂਦਾ ਹੈ। ਭਾਰਤ ਇੱਕ ਅਜਿਹਾ ਦੇਸ਼ ਹੈ ਜਿੱਥੇ ਕਈ ਕਿਸਮਾਂ ਦੇ ਅੰਬ ਮਿਲਦੇ ਹਨ। ਭਾਰਤ ਏਸ਼ੀਆ ਦਾ ਸਭ ਤੋਂ ਵਧ ਅੰਬ ਦੀ ਪੈਦਾਵਾਰ ਕਰਨ ਵਾਲਾ ਦੇਸ਼ ਹੈ। ਅੰਬ, ਜੋ ਕਿ ਸੁਆਦ ਅਤੇ ਅਨੇਕ ਸਿਹਤ ਲਾਭਾਂ ਲਈ ਜਾਣਿਆ ਜਾਂਦਾ ਹੈ, ਉਸ ਨੂੰ ਮਨਾਉਣ ਅਤੇ ਪ੍ਰਸ਼ੰਸਾ ਕਰਨ ਦਾ ਇੱਕ ਅਨੰਦਦਾਇਕ ਮੌਕਾ ਹੈ।

Mango Milkshake: ਮੈਗੋ ਮਿਲਕੇਸ਼ੇਕ ਬਨਾਉਣਾ ਬੇਹੱਦ ਅਸਾਨ ਹੈ ਤੇ ਇਸ ਨੂੰ ਤੁਸੀਂ ਦੁੱਧ 'ਚ ਅੰਬ, ਖੰਡ ਤੇ ਬਰਫ ਪਾ ਕੇ ਅਸਾਨੀ ਨਾਲ ਬਣਾ ਸਕਦੇ ਹੋ ਤੇ ਇਸ 'ਚ ਡ੍ਰਾਈ ਫਰੂਟਸ ਵੀ ਪਾ ਸਕਦੇ ਹੋ।

Mango Smoothie: ਮੈਂਗੋ ਸਮੂਥੀ ਬਨਾਉਣ ਲਈ ਤੁਸੀਂ ਇਸ 'ਚ ਮੈਂਗੋ ਪਲਪ, ਦਹੀ, ਖੰਡ ਤੇ ਪੁਦੀਨਾ ਦੀ ਪੱਤਿਆਂ ਪਾ ਕੇ ਮਿਕਸੀ 'ਚ ਪੀਸ ਲਓ। ਇਸ ਨੂੰ ਗਿਲਾਸ 'ਚ ਕੱਢ ਕੇ ਪੁਦੀਨੇ ਦੀ ਪੱਤਿਆਂ ਨਾਲ ਸਜਾ ਕੇ ਸਰਵ ਕਰੋ।

Aam Panna: ਇਹ ਗਰਮੀਆਂ 'ਚ ਬਨਣ ਵਾਲਾ ਮਿੱਠਾ , ਖੱਟਾ ਤੇ ਚਟਪਟਾ ਤੇ ਸੁਆਦ ਭਰਿਆ ਪੇਅ ਹੈ। ਇਸ ਨੂੰ ਬਨਾਉਣ ਲਈ ਕੱਚੀ ਅੰਬਿਆਂ ਨੂੰ ਉਬਾਲ ਲਓ ਜਾਂ ਇਸ ਨੂੰ ਭੁੰਨ ਲਓ। ਭੁੰਨੇ ਹੋਏ ਅੰਬ ਦਾ ਗੁਦਾ ਕੱਢ ਕੇ ਇਸ 'ਚ ਪਾਣੀ, ਬਰਫ, ਕਾਲਾ ਨਮਕ, ਕਾਲੀ ਮਿਰਚ ਦਾ ਪਾਓਡਰ, ਚਾਟ ਮਸਾਸਾ ਤੇ ਪੁਦੀਨੇ ਦੇ ਪੱਤੇ ਪਾ ਕੇ ਬਣਾਓ।

Aam Ki Launji: ਇਸ ਡਿਸ਼ ਲਈ ਤੁਹਾਨੂੰ ਛਿਲੇ ਤੇ ਕੱਟੇ ਹੋਏ ਕੱਚੀ ਅੰਬਿਆਂ , ਤੇਲ, ਪੰਚ ਪੋਰਨ , ਨਮਕ,ਗੁੜ , ਮਸਾਲੇ ਤੇ ਲਾਲ ਮਿਰਚ ਦੀ ਲੋੜ ਹੋਵੇਗੀ। ਇਨ੍ਹਾਂ ਸਭ ਚੀਜ਼ਾਂ ਨੂੰ ਮਿਲਾ ਕੇ ਪਕਾ ਲਓ ਤੁਹਾਡੀ ਡਿਸ਼ ਤਿਆਰ ਹੈ।

Mango Lassi: ਮੈਂਗੋ ਲਸੀ ਬਨਾਉਣ ਲਈ ਤੁਹਾਨੂੰ ਪਕੇ ਹੋਏ ਅੰਬ ਦਾ ਪਲਪ, ਖੰਡ ਤੇ ਦਹੀ ਦੀ ਲੋੜ ਹੋਵੇਗੀ । ਇਨ੍ਹਾਂ ਸਭ ਚੀਜ਼ਾਂ ਨੂੰ ਤੁਸੀਂ ਮਿਕਸੀ 'ਚ ਪੀਸ ਲਓ ਤੇ ਇਸ 'ਚ ਆਈਸ ਕਿਊਬ ਪਾ ਕੇ ਠੰਡਾ-ਠੰਡਾ ਸਰਵ ਕਰੋ।

Mango Salsa: ਇਹ ਇੱਕ ਪਰਫੈਕਟ ਸਾਈਡ ਡਿਸ਼ ਹੈ। ਇਸ ਦੇ ਲਈ ਪਕੇ ਹੋਏ ਅੰਬ ਦੇ ਨਿੱਕੇ-ਨਿੱਕੇ ਪੀਸ ਕੱਟ ਲਵੋਂ, ਇਸ 'ਚ ਨਮਕ, ਕਾਲੀ ਮਿਰਚ ਪਾਓਡਰ, ਪੁਦੀਨੇ ਤੇ ਧਨੀਆ ਦੀਆਂ ਪੱਤਿਆਂ, ਹਰੀ ਮਿਰਚ, ਨਿੰਬੂ ਦਾ ਰਸ ਤੇ ਓਲੀਵ ਆਈਲ ਮਿਲਾ ਕੇ ਸਲਾਦ ਦੇ ਤੌਰ 'ਤੇ ਤਿਆਰ ਕਰੋ।

Mango ShriKhand: ਇਹ ਇੱਕ ਇੰਡੀਅਨ ਡੈਜ਼ਰਟ ਹੈ, ਜਿਸ ਨੂੰ ਦਹੀ , ਦਾਲਚੀਨੀ ਪਾਓਡਰ ਤੇ ਮੈਂਗੋ ਪਲਪ, ਜਾਇਫਲ ਪਾਓਡਰ, ਖੰਡ, ਕੇਸਰ, ਬਦਾਮ ਤੇ ਪਿਸਤਾ ਆਦਿ ਨਾਲ ਬਣਾਇਆ ਜਾਂਦਾ ਹੈ।

Mango Iced Tea : ਇਹ ਗਰਮੀਆਂ 'ਚ ਚਾਹ ਤੇ ਅੰਬ ਦੇ ਸੁਆਦ ਵਾਲਾ ਮਜ਼ੇਦਾਰ ਪੇਅ ਹੈ। ਇਸ ਨੂੰ ਪਾਣੀ , ਟੀ ਬੈਗ , ਖੰਡ, ਨਿੰਬੂ ਦੇ ਰਸ, ਪੁਦੀਨੇ ਦੀ ਪੱਤਿਆਂ, ਆਈਸ ਕਿਊਬ ਤੇ ਮੈਂਗੋ ਪਿਊਰੀ ਦੇ ਨਾਲ ਤਿਆਰ ਕੀਤਾ ਜਾਂਦਾ ਹੈ। ਇਹ ਸਿਹਤ ਲਈ ਲਾਭਦਾਇਕ ਹੁੰਦੀ ਹੈ।

Mango Cake : ਮੈਂਗੋ ਕੇਕ ਬੱਚਿਆਂ ਦੀ ਪਸੰਦੀਦਾ ਹੁੰਦਾ ਹੈ। ਇਸ ਨੂੰ ਬਨਾਉਣ ਲਈ ਮੈਂਗੋ ਪਿਊਰੀ, ਮੈਦਾ, ਬੇਕਿੰਗ ਪਾਉਡਰ, ਬੇਕਿੰਗ ਸੋਡਾ, ਖੰਡ, ਵਨਿਲਾ ਅਸਟ੍ਰੈਕਟ ਤੇ ਤੇਲ ਲਗਦਾ ਹੈ। ਇਸ ਨੂੰ ਹੋਰ ਕੇਕ ਵਾਂਗ ਹੀ ਤਿਆਰ ਕੀਤਾ ਜਾਂਦਾ ਹੈ।

Mango Custard: ਇਹ ਵੀ ਗਰਮੀਆਂ 'ਚ ਬਨਣ ਵਾਲਾ ਟੇਸਟੀ ਡੈਜ਼ਰਟ ਹੈ। ਇਸ ਨੂੰ ਕਸਟਰਡ ਪਾਉਡਰ, ਦੁੱਧ, ਖੰਡ, ਇਲਾਈਚੀ ਪਾਓਡਰ ਤੇ ਖੂਬ ਸਾਰੇ ਅੰਬ ਦੇ ਟੁੱਕੜੇ ਪਾ ਕੇ ਬਣਾਇਆ ਜਾਂਦਾ ਹੈ।