18 Apr, 2024

ਜਸਵਿੰਦਰ ਬਰਾੜ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ, ਜਾਣੋ ਕਿੰਨੇ ਦੁੱਖਾਂ ‘ਚੋਂ ਉੱਭਰੀ ਗਾਇਕਾ

ਜਸਵਿੰਦਰ ਬਰਾੜ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ।


Source: Instagram

ਗਾਇਕਾ ਆਪਣੀ ਬੁਲੰਦ ਆਵਾਜ਼ ਦੇ ਲਈ ਜਾਣੀ ਜਾਂਦੀ ਹੈ ਤੇ ਅਖਾੜਿਆਂ ਦੀ ਰਾਣੀ ਦੇ ਨਾਂਅ ਨਾਲ ਮਸ਼ਹੂਰ ਹੈ।


Source: Instagram

ਜਸਵਿੰਦਰ ਬਰਾੜ ਅਕਸਰ ਆਪਣੇ ਅਖਾੜਿਆਂ ‘ਚ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਗੱਲਾਂ ਸਾਂਝੀਆਂ ਕਰਦੀ ਰਹਿੰਦੀ ਹੈ।


Source: Instagram

ਗਾਇਕਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਭੂਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਜਦੋਂ ਸਿੱਧੂ ਮੂਸੇਵਾਲਾ ਨੇ ਆਪਣੇ ਗੀਤ ‘ਚ ਉਸ ਦੇ ਨਾਂਅ ਦਾ ਜ਼ਿਕਰ ਕੀਤਾ ਸੀ, ਉਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਸਰਚ ਕਰਨਾ ਸ਼ੁਰੂ ਕੀਤਾ ਸੀ ।


Source: Instagram

ਹਾਲ ਹੀ ‘ਚ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਇੱਕ ਗੀਤ ਕੱਢਿਆ ਸੀ। ਜਿਸ ‘ਚ ਉਸ ਨੇ ‘ਨਿੱਕੇ ਸਿੱਧੂ’ ਦੇ ਆਉਣ ਦੇ ਲਈ ਅਰਦਾਸ ਕੀਤੀ ਸੀ।


Source: Instagram

ਜਸਵਿੰਦਰ ਬਰਾੜ ਨੇ ਕਈ ਹਿੱਟ ਗੀਤ ਗਾਏ ਹਨ । ਜਿਸ ‘ਚ ‘ਕਿਤੇ ਟੱਕਰੇ ਜੇ ਕੱਲ੍ਹਾ’ ਕਾਫੀ ਪਸੰਦ ਕੀਤਾ ਗਿਆ ਸੀ।


Source: Instagram

ਗਾਇਕਾ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਕਾਫੀ ਸੰਘਰਸ਼ਾਂ ਭਰੀ ਰਹੀ ਹੈ।


Source: Instagram

ਉਨ੍ਹਾਂ ਦੇ ਦੋ ਬੱਚੇ ਹਨ ਇੱਕ ਧੀ ਅਤੇ ਇੱਕ ਪੁੱਤਰ, ਪੁੱਤਰ ਦੀ ਕੁਝ ਸਾਲ ਪਹਿਲਾਂ ਹੀ ਸਰਜਰੀ ਹੋਈ ਹੈ।


Source: Instagram

ਜਸਵਿੰਦਰ ਬਰਾੜ ਨੇ ਇੱਕ ਇੰਟਰਵਿਊ ‘ਚ ਖੁਲਾਸਾ ਕੀਤਾ ਸੀ, ਜਦੋਂ ਵੀ ਉਨ੍ਹਾਂ ਦੇ ਘਰ ਕੋਈ ਸੁੱਖ ਦਾ ਸਮਾਂ ਆਉਣ ਲੱਗਦਾ ਸੀ ਤਾਂ ਕੋਈ ਨਾ ਕੋਈ ਅਣਸੁਖਾਵੀਂ ਘਟਨਾ ਵਾਪਰ ਜਾਂਦੀ ਸੀ।


Source: Instagram

ਘਰ ‘ਚ ਵਾਪਰਦੀਆਂ ਇਨ੍ਹਾਂ ਅਣਸੁਖਾਵੀਆਂ ਘਟਨਾਵਾਂ ਦੇ ਕਾਰਨ ਉਨ੍ਹਾਂ ਨੂੰ ਇੱਕ ਸਮੇਂ ਅਜਿਹਾ ਵੀ ਲੱਗਿਆ ਸੀ ਕਿ ਉਹ ਕਦੇ ਵੀ ਗਾ ਨਹੀਂ ਸਕਣਗੇ ।


Source: Instagram

5 Most Gripping Hindi Web Series of All Time!