15 Apr, 2024

ਪ੍ਰਮਿੰਦਰ ਗਿੱਲ ਹਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ, ਜਾਣੋ ਅਦਾਕਾਰਾ ਦੀ ਜ਼ਿੰਦਗੀ ਤੇ ਕਰੀਅਰ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ

ਪ੍ਰਮਿੰਦਰ ਗਿੱਲ ਦਾ ਸਬੰਧ ਬਰਨਾਲਾ ਦੇ ਨਾਲ ਹੈ ਤੇ ਉਨ੍ਹਾਂ ਦਾ ਵਿਆਹ ਸੁਖਜਿੰਦਰ ਗਿੱਲ ਦੇ ਨਾਲ ਹੋਇਆ ਹੈ।


Source: Instagram

ਅਦਾਕਾਰਾ ਦਾ ਪਤੀ ਸੁਖਜਿੰਦਰ ਗਿੱਲ ਵੀ ਵਧੀਆ ਅਦਾਕਾਰ ਅਤੇ ਵੀਡੀਓ ਐਡੀਟਰ ਹੈ।


Source: Instagram

ਪ੍ਰਮਿੰਦਰ ਗਿੱਲ ਦੀਆਂ ਦੋ ਧੀਆਂ ਅਤੇ ਇੱਕ ਪੁੱਤਰ ਹੈ। ਇੱਕ ਧੀ ਦਾ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਵਿਆਹ ਕੀਤਾ ਹੈ।


Source: Instagram

ਪ੍ਰਮਿੰਦਰ ਗਿੱਲ ਨੂੰ ਅਦਾਕਾਰੀ ਦਾ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਅਦਾਕਾਰੀ ਦੇ ਖੇਤਰ ‘ਚ ਲੈ ਕੇ ਆਇਆ ।


Source: Instagram

ਉਨ੍ਹਾਂ ਨੇ ਆਪਣੇ ਫ਼ਿਲਮੀ ਕਰੀਅਰ ਦੇ ਦੌਰਾਨ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਭਾਵੇਂ ਉਹ ਸੰਜੀਦਾ ਹੋਣ, ਹਲਕੀ ਫੁਲਕੀ ਕਾਮੇਡੀ ਹੋਵੇ ।


Source: Instagram

ਪ੍ਰਮਿੰਦਰ ਗਿੱਲ ਜਲਦ ਹੀ ਨਿੱਕਾ ਜ਼ੈਲਦਾਰ-4 ‘ਚ ਨਜ਼ਰ ਆਉਣਗੇ । ਇਸ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।


Source: Instagram

ਅਦਾਕਾਰਾ ਕਈ ਪੰਜਾਬੀ ਗੀਤਾਂ ‘ਚ ਬਤੌਰ ਮਾਡਲ ਵੀ ਨਜ਼ਰ ਆ ਚੁੱਕੀ ਹੈ ਅਤੇ ਆਪਣੀ ਬਿਹਤਰੀਨ ਅਦਾਕਾਰੀ ਦੇ ਨਾਲ ਹਮੇਸ਼ਾ ਹੀ ਦਰਸ਼ਕਾਂ ਦਾ ਦਿਲ ਜਿੱਤਿਆ ਹੈ।


Source: Instagram

ਪ੍ਰਮਿੰਦਰ ਗਿੱਲ ਨੇ ਨਿੱਕਾ ਜ਼ੈਲਦਾਰ, ਛੱਲੇ ਮੁੰਦੀਆਂ, ਜਵਾਈ ਭਾਈ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ


Source: Instagram

ਪ੍ਰਮਿੰਦਰ ਗਿੱਲ ਜ਼ਮੀਨ ਨਾਲ ਜੁੜੀ ਅਦਾਕਾਰਾ ਹੈ । ਆਪਣੇ ਪਿੰਡ ਦੇ ਨਾਲ ਉਨ੍ਹਾਂ ਨੂੰ ਖ਼ਾਸ ਮੋਹ ਹੈ । ਉਹ ਅਕਸਰ ਆਪਣੀ ਸੱਸ ਮਾਂ ਦੇ ਨਾਲ ਵੀ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ।


Source: Instagram

ਪ੍ਰਮਿੰਦਰ ਗਿੱਲ ਪਤੀ ਦੇ ਨਾਲ ਵੀ ਅਕਸਰ ਮਜ਼ੇਦਾਰ ਵੀਡੀਓਜ਼ ਬਣਾਉਂਦੀ ਰਹਿੰਦੀ ਹੈ, ਜੋ ਉਨ੍ਹਾਂ ਦੇ ਫੈਨਸ ਨੂੰ ਕਾਫੀ ਪਸੰਦ ਆਉਂਦੇ ਹਨ।


Source: Instagram

7 Easy Curd (Dahi) Recipes For Lazy People!