10 Apr, 2024
ਨਿਸ਼ਾ ਬਾਨੋ ਦੇ ਕਰੀਅਰ ‘ਚ ਇਸ ਸ਼ਖਸ ਦਾ ਰਿਹਾ ਵੱਡਾ ਹੱਥ, ਜਿਸ ਦੀ ਬਦੌਲਤ ਅਦਾਕਾਰਾ ਨੇ ਇੰਡਸਟਰੀ ‘ਚ ਕਮਾਇਆ ਨਾਂਅ
ਨਿਸ਼ਾ ਬਾਨੋ ਨੂੰ ਕਾਲਜ ਸਮੇਂ ਤੋਂ ਹੀ ਨੱਚਣ ਗਾਉਣ ਦਾ ਸ਼ੌਂਕ ਸੀ। ਇਹੀ ਸ਼ੌਂਕ ਉਸ ਨੂੰ ਅਦਾਕਾਰੀ ਦੇ ਖੇਤਰ ‘ਚ ਲੈ ਕੇ ਆਇਆ ।
Source: Instagram
ਨਿਸ਼ਾ ਬਾਨੋ ਦਾ ਸਬੰਧ ਪੰਜਾਬ ਦੇ ਮਾਨਸਾ ਸ਼ਹਿਰ ਦੇ ਨਾਲ ਹੈ ਅਤੇ ਅਦਾਕਾਰਾ ਇੱਥੋਂ ਦੀ ਹੀ ਜੰਮਪਲ ਹੈ।
Source: Instagram
ਅਦਾਕਾਰਾ ਨੇ ਨਿੱਜੀ ਟੀਵੀ ਚੈਨਲ ‘ਤੇ ਕੰਮ ਕਰਕੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ ।ਕਰਮਜੀਤ ਅਨਮੋਲ ਦੇ ਨਾਲ ਉਹ ਅਕਸਰ ਟੀਵੀ ਸ਼ੋਅ ‘ਚ ਨਜ਼ਰ ਆਉਂਦੇ ਸਨ।
Source: Instagram
ਨਿਸ਼ਾ ਬਾਨੋ ਨੂੰ ਹਮੇਸ਼ਾ ਹੀ ਅਦਾਕਾਰੀ ਦੇ ਖੇਤਰ ‘ਚ ਅੱਗੇ ਵੱਧਣ ‘ਚ ਕਰਮਜੀਤ ਅਨਮੋਲ ਨੇ ਮਦਦ ਕੀਤੀ ਸੀ ਅਤੇ ਅਦਾਕਾਰਾ ਨੇ ਅਦਾਕਾਰੀ ਦੀਆਂ ਬਾਰੀਕੀਆਂ ਵੀ ਉਨ੍ਹਾਂ ਤੋਂ ਸਿੱਖੀਆਂ ਸਨ।
Source: Instagram
ਨਿਸ਼ਾ ਬਾਨੋ ਦਾ ਵਿਆਹ ਸਮੀਰ ਮਾਹੀ ਦੇ ਨਾਲ ਹੋਇਆ ਹੈ ਅਤੇ ਅਦਾਕਾਰਾ ਅਕਸਰ ਆਪਣੇ ਪਤੀ ਦੇ ਨਾਲ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ।
Source: Instagram
ਨਿਸ਼ਾ ਬਾਨੋ ਹਾਲ ਹੀ ‘ਚ ਉਦੋਂ ਸੁਰਖੀਆਂ ‘ਚ ਆ ਗਈ ਸੀ, ਜਦੋਂ ਦਿਲਜੀਤ ਦੋਸਾਂਝ ਦੇ ਨਾਲ ਉਨ੍ਹਾਂ ਦੀ ਇੱਕ ਤਸਵੀਰ ਵਾਇਰਲ ਹੋ ਗਈ ਸੀ ।
Source: Instagram
ਇਸ ਤਸਵੀਰ ਨੂੰ ਨੈਸ਼ਨਲ ਮੀਡੀਆ ਨੇ ਉਨ੍ਹਾਂ ਦੀ ਪਤਨੀ ਕਹਿ ਕੇ ਪ੍ਰਚਾਰਿਆ ਸੀ ।ਜਿਸ ਤੋਂ ਬਾਅਦ ਨਿਸ਼ਾ ਬਾਨੋਂ ਖੁਦ ਸਾਹਮਣੇ ਆਈ ਸੀ ਤੇ ਇਸ ਤਸਵੀਰ ਦਾ ਸੱਚ ਬਿਆਨ ਕੀਤਾ ਸੀ।
Source: Instagram
ਨਿਸ਼ਾ ਬਾਨੋ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਅਤੇ ਉਨ੍ਹਾਂ ਦਾ ਹਰ ਕਿਰਦਾਰ ਦਰਸ਼ਕਾਂ ਦੇ ਵੱਲੋਂ ਪਸੰਦ ਕੀਤਾ ਗਿਆ ਸੀ ।
Source: Instagram
ਨਿਸ਼ਾ ਬਾਨੋ ਜਲਦ ਹੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ‘ਚ ਨਜ਼ਰ ਆਏਗੀ। ਇਸ ਫ਼ਿਲਮ ਨੂੰ ਲੈ ਕੇ ਅਦਾਕਾਰਾ ਬਹੁਤ ਐਕਸਾਈਟਡ ਹੈ।
Source: Instagram
ਨਿਸ਼ਾ ਬਾਨੋ ਨੂੰ ਬਿਹਤਰੀਨ ਅਦਾਕਾਰੀ ਦੇ ਲਈ ਕਈ ਅਵਾਰਡ ਵੀ ਮਿਲ ਚੁੱਕੇ ਹਨ ।
Source: Instagram
Top 10 Movies trending in Netflix India today