06 May, 2023
Death Anniversary : 'ਬਿਰਹਾ ਦੇ ਸੁਲਤਾਨ' ਮਸ਼ਹੂਰ ਕਵੀ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਅੱਜ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ
Death Anniversary : 'ਬਿਰਹਾ ਦੇ ਸੁਲਤਾਨ' ਮਸ਼ਹੂਰ ਕਵੀ ਸ਼ਿਵ ਕੁਮਾਰ ਬਟਾਲਵੀ ਦੀ 50ਵੀਂ ਬਰਸੀ ਅੱਜ, ਜਾਣੋ ਉਨ੍ਹਾਂ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ
Source: Google
ਸ਼ਿਵ ਕੁਮਾਰ ਬਟਾਲਵੀ ਇੱਕ ਅਜਿਹਾ ਕਵੀ ਸੀ, ਜਿਸ ਨੂੰ ਜ਼ਿੰਦਗੀ ਨੇ ਕਈ ਜਜ਼ਬਾਤਾਂ ਦਾ ਇੱਕ ਅਨੋਖਾ ਕਵੀ ਬਣਾ ਦਿੱਤਾ।
Source: Google
ਮਹਾਨ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦਾ ਜਨਮ 23 ਜੁਲਾਈ 1936 ਨੂੰ ਬੜਾ ਪਿੰਡ ਲਹੋਟੀਆਂ ਤਹਿਸੀਲ ਸ਼ੰਕਰਗੜ੍ਹ ਜ਼ਿਲ੍ਹਾ ਗੁਰਦਾਸਪੁਰ 'ਚ ਹੋਇਆ ਸੀ।
Source: Google
ਸ਼ਿਵ ਕੁਮਾਰ ਨੇ ਕਾਵਿ-ਰਚਨਾ ਦਾ ਆਰੰਭ 1960 ਵਿੱਚ ਕੀਤਾ। ਉਨ੍ਹਾਂ ਵੱਲੋਂ ਲਿਖਿਆ ਕਾਵਿ ਸੰਗ੍ਰਿਹ ਅੱਜ ਵੀ ਪੰਜਾਬੀ ਸਾਹਿਤ ਦਾ ਅਹਿਮ ਹਿੱਸਾ ਹੈ।
Source: Google
ਮਈ 1972 'ਚ ਜਦੋਂ ਉਹ ਇੰਗਲੈਂਡ ਪਹੁੰਚਿਆ ਤਾਂ ਉਸ ਦੀ ਆਮਦ ਅਖ਼ਬਾਰਾਂ ਦੀਆਂ ਸੁਰਖ਼ੀਆਂ 'ਚ ਸਨ। ਸ਼ਿਵ ਕੁਮਾਰ ਬਟਾਲਵੀ ਦੀਆਂ ਦਰਦ ਭਰੀਆਂ ਕਵਿਤਾਵਾਂ ਨੇ ਉਨ੍ਹਾਂ ਕਾਫੀ ਸ਼ੋਹਰਤ ਦਿਵਾਈ।
Source: Google
ਸ਼ਿਵ ਕੁਮਾਰ ਬਟਾਲਵੀ ਨੇ ਆਪਣੀ ਕਵਿਤਾਵਾਂ 'ਚ ਦਰਦ, ਪੀੜਾ, ਬਿਰਹਾ, ਔਰਤ ਦੇ ਦੁੱਖ ਨੂੰ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਦਰਸਾਇਆ ਹੈ।
Source: Google
ਪੀੜਾ ਦਾ ਪਰਾਗਾ ,ਲਾਜਵੰਤੀ ਆਟੇ ਦੀਆਂ ਚਿੜੀਆਂ, ਮੈਨੂੰ ਵਿਦਾ ਕਰੋ ਬਿਰਹਾ ਤੂੰ ਸੁਲਤਾਨ , ਲੂਣਾ , ਮੈਂ ਤੇ ਮੈਨੂੰ , ਆਰਤੀ , ਬਿਰਹੜਾ ਆਦਿ ਉਸ ਦੀਆਂ ਮਹੱਤਵਪੂਰਨ ਕਾਵਿ ਪੁਸਤਕਾਂ ਹਨ।
Source: Google
ਅਲਵਿਦਾ ਅਤੇ ਅਸਾਂ ਤਾਂ ਜੋਬਨ ਰੁਤੇ ਮਰਨਾ ਸ਼ਿਵ ਕੁਮਾਰ ਬਟਾਲਵੀ ਦੇ ਸੰਪਾਦਿਤ ਕਾਵਿ-ਸੰਗ੍ਰਹਿ ਹਨ।
Source: Google
ਸ਼ਿਵ ਕੁਮਾਰ ਬਟਾਲਵੀ ਦੀਆਂ ਕਵਿਤਾਵਾਂ ਨੂੰ ਪੰਜਾਬੀ ਸਾਹਿਤ ਦੀ ਵੱਡਮੁੱਲੀ ਧਰੋਹਰ ਮੰਨਿਆ ਜਾਂਦਾ ਹੈ।
Source: Google
ਆਪਣੇ ਆਖਰੀ ਸਮੇਂ 'ਚ ਸ਼ਿਵ ਕੁਮਾਰ ਬਟਾਲਵੀ ਬੇਹੱਦ ਬਿਮਾਰ ਹੋ ਗਏ ਸਨ ਅਤੇ 6 ਮਈ ਸਾਲ 1973 ਨੂੰ ਉਨ੍ਹਾਂ ਨੇ ਅੰਮ੍ਰਿਤਸਰ ਵਿਖੇ ਸਥਿਤ ਆਪਣੇ ਘਰ 'ਚ ਆਖਰੀ ਸਾਹ ਲਏ। ਸ਼ਿਵ ਅਜੇ ਵੀ ਲੋਕਾਂ ਦੇ ਪਸੰਦੀਦਾ ਕਵੀ ਹਨ।
Source: Google
From The Kerala Story to Commando 2: Top 10 Movies Of Adah Sharma