24 Apr, 2023

ਦਿਲੀਜਤ ਦੋਸਾਂਝ ਨੇ 'Coachella' ਆਪਣੀ ਪਰਫਾਰਮੈਂਸ ਦੇ ਨਾਲ-ਨਾਲ ਪੰਜਾਬੀ ਲੁੱਕ ਨਾਲ ਕਰਵਾਈ ਅੱਤ, ਵੇਖੋ ਗਾਇਕ ਦੀ ਮਨਮੋਹਕ ਤਸਵੀਰਾਂ

Diljit Dosanjh: ਦਿਲਜੀਤ ਦੋਸਾਂਝ ਨੇ 'Coachella' 'ਚ ਆਪਣੀ ਪਰਫਾਰਮੈਂਸ ਦੇ ਨਾਲ-ਨਾਲ ਪੰਜਾਬੀ ਲੁੱਕ ਨਾਲ ਕਰਵਾਈ ਅੱਤ


Source: Instagram

ਪੰਜਾਬ ਦੇ ਰਿਵਾਇਤੀ ਪਹਿਰਾਵੇ 'ਚ ਬੇਹੱਦ ਸੋਹਣੇ ਪੰਜਾਬੀ ਗੱਭਰੂ ਵਾਂਗ ਨਜ਼ਰ ਆਏ ਦਿਲਜੀਤ ਦੋਸਾਂਝ। ਦਿਲਜੀਤ ਨੇ ਆਪਣੇ ਪੰਜਾਬੀ ਪਹਿਰਾਵੇ ਨਾਲ ਵਿਦੇਸ਼ੀਆਂ ਨੂੰ ਵੀ ਆਪਣਾ ਦੀਵਾਨਾ ਬਣਾ ਲਿਆ।


Source: Instagram

ਦਿਲਜੀਤ ਦੋਸਾਂਝ ਨੇ 'Coachella' ਵਿੱਚ ਪਹਿਲੇ ਦਿਨ ਕਾਲੇ ਰੰਗ ਤੇ ਦੂਜੇ ਦਿਨ ਚਿੱਟੇ ਰੰਗ ਕੁੜਤਾ ਤੇ ਚਾਦਰਾ ਪਾਇਆ ਤੇ ਇਸ ਦੇ ਨਾਲ ਖੂਬਸੂਰਤ ਢੰਗ ਨਾਲ ਪੱਗ ਪਹਿਨੀ।


Source: Instagram

ਦਿਲਜੀਤ ਦੋਸਾਂਝ ਨੇ ਸਟੇਜ 'ਤੇ ਆਉਂਦੇ ਹੀ ਫਤਿਹ ਬੁਲਾਈ ਤੇ ਕਿਹਾ ਪੰਜਾਬੀ ਆ ਗਏ ਓਏ ਕੋਚੈਲਾ 'ਚ।


Source: Instagram

ਫੈਨਜ਼ ਨੇ ਦਿਲਜੀਤ ਦੋਸਾਂਝ ਦਾ ਪੂਰੇ ਦਿਲ ਨਾਲ ਹੂਟਿੰਗ ਕਰਦੇ ਹੋਏ ਤੇ ਸੀਟੀਆਂ ਵਜਾਉਂਦੇ ਹੋਏ ਸਵਾਗਤ ਕੀਤਾ।


Source: Instagram

ਦਿਲਜੀਤ ਦੋਸਾਂਝ ਦੇ ਨਾਲ-ਨਾਲ ਉਨ੍ਹਾਂ ਦੀ ਸਟੇਜ ਟੀਮ ਦੇ ਸਾਥੀ ਵੀ ਪੰਜਾਬੀ ਪਹਿਰਾਵੇ ਵਿੱਚ ਤਿਆਰ ਹੁੰਦੇ ਹੋਏ ਤੇ ਪਰਫਾਰਮੈਂਸ ਤੋਂ ਪਹਿਲਾਂ ਅਰਦਾਸ ਕਰਦੇ ਨਜ਼ਰ ਆਏ।


Source: Instagram

ਦਿਲਜੀਤ ਦੋਸਾਂਝ ਨੇ Coachella ਸੁਰੱਖਿਆ ਸਟਾਫ ਕੋਲੋਂ ਮੁਆਫੀ ਵੀ ਮੰਗੀ। ਜਿਸ ਦੀ ਵਜ੍ਹਾ ਸੀ ਦਿਲਜੀਤ ਦੇ ਫੈਨਜ਼ ਦੀ ਭਾਰੀ ਭੀੜ।


Source: Instagram

ਪਰਫਾਰਮੈਂਸ ਤੋਂ ਬਾਅਦ ਦਿਲਜੀਤ ਦੋਸਾਂਝ Coachella ਸੁਰੱਖਿਆ ਗਾਰਡਸ ਨੂੰ ਗਲੇ ਮਿਲਦੇ ਤੇ ਫੈਨਜ਼ ਨਾਲ ਤਸਵੀਰਾਂ ਖਿਚਵਾਉਂਦੇ ਹੋਏ ਨਜ਼ਰ ਆਏ।


Source: Instagram

ਪਰਫਾਰਮੈਂਸ ਤੋਂ ਪਹਿਲਾਂ ਦਿਲਜੀਤ ਨੇ ਮਸ਼ਹੂਰ ਅਮਰੀਕੀ ਡੀਜੇ ਡਿਪਲੋ ਨਾਲ ਮੁਲਾਕਾਤ ਵੀ ਕੀਤੀ, ਫੈਨਜ਼ ਜਲਦ ਹੀ ਦੋਹਾਂ ਕਲਾਕਾਰਾਂ ਨੂੰ ਇੱਕਠੇ ਕੰਮ ਕਰਦੇ ਵੇਖਣ ਲਈ ਉਤਸ਼ਾਹਿਤ ਹਨ।


Source: Instagram

ਦਿਲਜੀਤ ਦੋਸਾਂਝ ਨੇ ਵਿਸ਼ਵ ਦੇ ਸਭ ਤੋਂ ਵੱਡੇ ਮਿਊਜ਼ਿਕ ਈਵੈਂਟ ' Coachella 2023' ਪਰਫਾਰਮੈਂਸ ਦੇਣ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਕੇ ਇਤਿਹਾਸ ਰੱਚ ਦਿੱਤਾ ਹੈ।


Source: Instagram

Not only Sangeeta Bijlani, Salman Khan Also Dated These 10 Bollywood Divas