11 May, 2023

Ammy Virk Birthday: ਗਾਇਕ ਐਮੀ ਵਿਰਕ ਦਾ ਅੱਜ ਹੈ ਜਨਮਦਿਨ, ਜਾਣੋ ਸੰਗੀਤ ਜਗਤ 'ਚ ਕਿੰਝ ਬਣਾਈ ਆਪਣੀ ਪਛਾਣ

Ammy Virk Birthday: ਗਾਇਕ ਐਮੀ ਵਿਰਕ ਦਾ ਅੱਜ ਹੈ ਜਨਮਦਿਨ, ਜਾਣੋ ਸੰਗੀਤ ਜਗਤ 'ਚ ਕਿੰਝ ਬਣਾਈ ਆਪਣੀ ਪਛਾਣ


Source: Instagram

ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਐਮੀ ਵਿਰਕ ਦਾ ਪੂਰਾ ਨਾਂਅ ਅਮਰਿੰਦਰ ਸਿੰਘ ਵਿਰਕ ਹੈ।


Source: Instagram

ਐਮੀ ਵਿਰਕ ਦਾ ਜਨਮ 11 ਮਈ 1992 ਪਿੰਡ ਲੋਹਾਰ ਮਾਜਰਾ, ਨਾਭਾ, ਪਟਿਆਲਾ ਵਿਖੇ ਹੋਇਆ ਸੀ। ਐਮੀ ਇੱਕ ਕਿਸਾਨ ਪਰਿਵਾਰ ਨਾਲ ਸਬੰਧਤ ਹਨ।


Source: Instagram

ਐਮੀ ਵਿਰਕ ਦੀ ਸਿੱਖਿਆ ਬਾਰੇ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਬਾਇਓਟੈਕਨਾਲੋਜੀ ਵਿੱਚ ਬੀ.ਐਸ.ਸੀ ਦੀ ਡਿਗਰੀ ਹਾਸਲ ਕੀਤੀ ਹੈ।


Source: Instagram

ਬਹੁਮੁਖੀ ਪ੍ਰਤਿਭਾ ਦੇ ਧਨੀ ਐਮੀ ਇੱਕ ਗਾਇਕ, ਅਦਾਕਾਰ ਤੇ ਨਿਰਮਾਤਾ ਵਜੋਂ ਪੰਜਾਬੀ ਫ਼ਿਲਮ ਇੰਡਸਟਰੀ 'ਚ ਕੰਮ ਕਰ ਰਹੇ ਹਨ।


Source: Instagram

ਐਮੀ ਵਿਰਕ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਪੰਜਾਬੀ ਫ਼ਿਲਮ ਅੰਗਰੇਜ਼ ਤੋਂ ਕੀਤੀ ਸੀ।


Source: Instagram

ਪੰਜਾਬੀ ਫ਼ਿਲਮ ਅੰਗਰੇਜ਼ 'ਚ ਹਾਕਮ ਦੇ ਕਿਰਦਾਰ ਲਈ ਐਮੀ ਵਿਰਕ ਨੂੰ ਪੀਟੀਸੀ ਪੰਜਾਬੀ ਫ਼ਿਲਮ ਅਵਾਰਡਸ ਵਿੱਚ ਸਰਵੋਤਮ ਡੈਬਿਊ ਅਦਾਕਾਰ ਦਾ ਖਿਤਾਬ ਦਿੱਤਾ ਗਿਆ ਸੀ।


Source: Instagram

ਐਮੀ ਵਿਰਕ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਸਾਲ 2012 'ਚ ਆਪਣੇ ਪਹਿਲੇ ਗੀਤ 'ਚੰਡੀਗੜ੍ਹ' ਦੀਆਂ ਕੁੜੀਆਂ ਨਾਲ ਕੀਤੀ ਸੀ। ਗਾਇਕ ਦੇ ਕਈ ਗੀਤ ਤੇ ਫ਼ਿਲਮਾਂ ਜਿਵੇਂ ਕਿਸਮਤ, ਕਿਸਮਤ-2 ਆਦਿ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ।


Source: Instagram

ਪੰਜਾਬੀ ਫ਼ਿਲਮਾਂ ਦੇ ਨਾਲ-ਨਾਲ ਹੁਣ ਉਹ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਮਨੋਰੰਜ਼ਨ ਕਰ ਰਹੇ ਹਨ।


Source: Instagram

ਐਮੀ ਵਿਰਕ ਨਾ ਸਿਰਫ਼ ਇੱਕ ਗਾਇਕ ਹਨ ਸਗੋਂ ਉਹ ਇੱਕ ਵਧੀਆ ਅਦਾਕਾਰ ਵੀ ਹਨ। ਆਪਣੀ ਅਦਾਕਾਰੀ ਸਦਕਾ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਹੈ।


Source: Instagram

Movies to watch on this Mother's day